channel punjabi
International News

ਵਿਸ਼ਵ ਬੈਂਕ ਦੇ ਮੁਖੀ ਨੇ ਭਾਰਤ ਦੇ ਸੀਰਮ ਇੰਸਟੀਚਿਊਟ ਦੀ ਕੀਤੀ ਤਾਰੀਫ਼ : ਭਾਰਤ ਖੁਸ਼ਕਿਸਮਤ ਉਸ ਕੋਲ ਸੀਰਮ ਵਰਗਾ ਸੰਸਥਾਨ: ਡੇਵਿਡ ਮਾਲਪਾਸ

ਵਾਸ਼ਿੰਗਟਨ : ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਕਿਹਾ ਕਿ ਭਾਰਤ ਖੁਸ਼ਕਿਸਮਤ ਹੈ ਉਸ ਕੋਲ ਸੀਰਮ ਇੰਸਟੀਚਿਊਟ ਵਰਗਾ ਕੌਮਾਂਤਰੀ ਟੀਕਿਆਂ ਦਾ ਇਕ ਵੱਡਾ ਨਿਰਮਾਤਾ ਹੈ। ਉਨ੍ਹਾਂ ਨੇ ਇਹ ਟਿੱਪਣੀਆਂ ਕੌਮਾਂਤਰੀ ਮੁਦਰਾ ਕੋਸ਼ (IMF) ਤੇ ਵਿਸ਼ਵ ਬੈਂਕ ਦੀ ਆਗਾਮੀ ਬੈਠਕ ਤੋਂ ਪਹਿਲਾਂ ਮੀਡੀਆ ਨਾਲ ਚਰਚਾ ਦੌਰਾਨ ਕੀਤੀ।
ਉਨ੍ਹਾਂ ਕਿਹਾ, ‘ਮੇਰਾ ਸੀਰਮ ਇੰਸਟੀਚਿਊਟ ਨਾਲ ਕਾਫੀ ਸੰਪਰਕ ਰਿਹਾ ਹੈ। ਭਾਰਤ ਦੀ ਖੁਸ਼ਕਿਸਮਤੀ ਹੈ ਕਿ ਦੇਸ਼ ‘ਚ ਕੌਮਾਂਤਰੀ ਟੀਕਿਆਂ ਦਾ ਇਕ ਵੱਡਾ ਨਿਰਮਾਤਾ ਹੈ।’ ਇਕ ਪ੍ਰਸ਼ਨ ਦੇ ਜਵਾਬ ‘ਚ ਮਾਲਪਾਸ ਨੇ ਕਿਹਾ ਕਿ ਭਾਰਤ ਨੇ ਸਥਾਨਕ ਨਿਰਮਾਣ ਲਈ ਕੌਮੀ ਜ਼ਰੂਰਤਾਂ ਤੇ ਪੂਰੀ ਦੁਨੀਆ ‘ਚ ਹੋਰ ਦੇਸ਼ਾਂ ਨੂੰ ਪਹੁੰਚਾਈ ਜਾਣ ਵਾਲੀ ਮਦਦ ਦੇ ਲਿਹਾਜ਼ ਤੋਂ ਜ਼ਿਆਦਾ ਪਾਰਦਰਸ਼ਤਾ ਨੂੰ ਹੁਲਾਰਾ ਦਿੱਤਾ ਹੈ।

ਮਾਲਪਾਸ ਨੇ ਕਿਹਾ, ‘ਮੈਂ ਭਾਰਤ ਵੱਲੋਂ ਉਨ੍ਹਾਂ ਦੇ ਘਰੇਲੂ ਟੀਕਾਕਰਨ ਪ੍ਰੋਗਰਾਮ ‘ਚ ਤੇਜ਼ੀ ਲਿਆਉਣ ਤੋਂ ਉਤਸ਼ਾਹਿਤ ਹਾਂ ਤੇ ਅਸੀਂ ਇਸ ‘ਤੇ ਉਨ੍ਹਾਂ ਨਾਲ ਕੰਮ ਕਰ ਰਹੇ ਹਾਂ।’

ਉਨ੍ਹਾਂ ਕਿਹਾ ਕਿ ਕਿਉਂਕਿ ਸਮਰੱਥਾ ਸਬੰਧੀ ਅੜਿੱਕੇ ਬਹੁਤ ਜ਼ਿਆਦਾ ਹਨ, ਇਸ ਲਈ ਅਸੀਂ ਜੋ ਟੀਕਾਕਰਨ ਮੁਹਿੰਮ ਚਲਾ ਰਹੇ ਹਾਂ ਉਸ ਦੇ ਪੱਧਰ ਨੂੰ ਵਧਾਉਣ ਲਈ ਬਹੁਤ ਲੋਕਾਂ ਦੀ ਜ਼ਰੂਰਤ ਪੈਂਦੀ ਹੈ। ਸਿਹਤ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਦੱਸਿਆ ਭਾਰਤ ਸ਼ੁੱਕਰਵਾਰ ਤਕ ਕੁਲ 7,06,18,026 ਕੋਰੋਨਾ ਰੋਕੂ ਟੀਕੇ ਦੀ ਖ਼ੁਰਾਕ ਦੇ ਚੁੱਕਾ ਹੈ। ਮਾਲਪਾਸ ਨੇ ਕਿਹਾ ਕਿ ਇਹ ਮਹੱਤਵਪੂਰਨ ਤੇ ਜ਼ਰੂਰੀ ਹੈ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਟੀਕਿਆਂ ਨੂੰ ਛੇਤੀ ਸਪਲਾਈ ਹੋਵੇ, ਕਿਉਂਕਿ ਟੀਕਾਕਰਨ ‘ਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ।

Related News

ਕੈਨੇਡਾ ਦੇ ਸੂਬਿਆਂ ਵਿੱਚ ਤੇਜ਼ ਹੋਈ ਵੈਕਸੀਨੇਸ਼ਨ ਦੀ ਪ੍ਰਕਿਰਿਆ, ਓਂਂਟਾਰੀਓ ‘ਚ ਦਸ ਲੱਖਵੇਂ ਵਿਅਕਤੀ ਨੂੰ ਦਿੱਤੀ ਜਾਵੇਗੀ ਵੈਕਸੀਨ

Vivek Sharma

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ,ਨਾਰਵੇ ’ਚ ਹੁਣ ਤੱਕ ਵੈਕਸੀਨ ਦੀ ਪਹਿਲੀ ਡੋਜ਼ ਲਵਾਉਣ ਤੋਂ ਬਾਅਦ 23 ਵਿਅਕਤੀਆਂ ਦੀ ਮੌਤ

Rajneet Kaur

ਏਅਰ ਕੈਨੇਡਾ ‘ਚ ਸਫਰ ਕਰਨ ਵਾਲਿਆਂ ਲਈ ਮੈਨੀਟੋਬਾ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਹੋ ਸਕਦੈ ਕੋਰੋਨਾ ਵਾਇਰਸ

team punjabi

Leave a Comment