channel punjabi
Canada News North America

ਵਿਕਟੋਰੀਆ ਸੂਬੇ ਵਿੱਚ ਪੁਲਿਸ ਨੇ ਇੱਕ ਹਥਿਆਰਬੰਦ ਵਿਅਕਤੀ ਨੂੰ ਘੰਟਿਆਂ ਦੀ ਮਸ਼ੱਕਤ ਬਾਅਦ ਕੀਤਾ ਕਾਬੂ

ਪੁਲਿਸ ਨੂੰ ਮਿਲੀ ਸੀ ਇਮਾਰਤ ਵਿੱਚ ਹਥਿਆਰਬੰਦ ਵਿਅਕਤੀ ਦੇ ਹੋਣ ਦੀ ਸੂਚਨਾ

ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸੀ ਹਥਿਆਰਬੰਦ ਵਿਅਕਤੀ

ਸਮਾਂ ਰਹਿੰਦੇ ਪੁਲਿਸ ਨੇ ਕੀਤੀ ਕਾਰਵਾਈ, ਹਥਿਆਰਬੰਦ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਵਿਕਟੋਰੀਆ ਸੂਬੇ ਵਿੱਚ ਪੈਦਾ ਹੋਏ ਜ਼ਬਰਦਸਤ ਤਣਾਅ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਸ਼ੁੱਕਰਵਾਰ ਦੀ ਸਵੇਰ ਵਿਕਟੋਰੀਆ ਡਾਊਨ ਟਾਊਨ ਇਲਾਕੇ’ਚ PAUL MOTOR INN ਨਜ਼ਦੀਕ ਭਾਰੀ ਹਥਿਆਰਾਂ ਨਾਲ ਲੈਸ ਵਿਕਟੋਰੀਆ ਪੁਲਿਸ ਅਤੇ ਗ੍ਰੇਟਰ ਵਿਕਟੋਰੀਆ ਐਮਰਜੈਂਸੀ ਰਿਸਪਾਂਸ ਟੀਮ ਨੇ ਘਟਨਾ ਵਾਲੀ ਥਾਂ ਨੂੰ ਘੇਰਾ ਪਾ ਲਿਆ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕੁਝ ਹਥਿਆਰਬੰਦ ਵਿਅਕਤੀ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਹਨ। ਸੂਚਨਾ ਮਿਲਨ ਤੋਂ ਬਾਅਦ ਤੁਰੰਤ ਹਰਕਤ ਵਿਚ ਆਈ ਪੁਲਿਸ ਨੇ ਸ਼ੱਕੀ ਬਿਲਡਿੰਗ ਨੂੰ ਘੇਰਾ ਪਾ ਲਿਆ ।

ਪੁਲਿਸ ਨੇ ਲੋਕਾਂ ਨੂੰ ਕਿਹਾ ਕਿ ਇਸ ਇਮਾਰਤ ਵਿਚ ਹਥਿਆਰ ਹੋਣ ਦੀ ਸੂਚਨਾ ਹੈ, ਇਸ ਲਈ ਉਹ ਇਸ ਥਾਂ ਤੋਂ ਦੂਰ ਚਲੇ ਜਾਣ, ਅਤੇ ਨੇੜਲੇ ਇਲਾਕਿਆਂ ਨੂੰ ਬੰਦ ਕਰ ਦੇਣ। ਇਹ ਇਮਾਰਤ ਕੋਰੋਨਾ ਸੰਕਟ ਦੇ ਚਲਦਿਆਂ ਆਰਜ਼ੀ ਤੌਰ ਤੇ ਸੈ਼ਲਟਰ ਹੋਮ ਦੇ ਤੌਰ ਤੇ ਵਰਤੀ ਜਾ ਰਹੀ ਸੀ। ਇਸ ਇਮਾਰਤ ਵਿੱਚ ਇਂਕ ਹਥਿਆਰਬੰਦ ਵਿਅਕਤੀ ਮੌਜੂਦ ਸੀ, ਜਿਸ ਬਾਰੇ ਸੂਚਨਾ ਪੁਲਿਸ ਨੂੰ ਮਿਲੀ ਸੀ।

ਪੁਲਿਸ ਨੇ ਉਸ ਵਿਅਕਤੀ ਨੂੰ ਹਥਿਆਰ ਸੁੱਟ ਕੇ ਸਰੰਡਰ ਕਰਨ ਦੀ ਅਪੀਲ ਕੀਤੀ ਪਰ ਉਹ ਨਹੀਂ ਮੰਨਿਆ। ਇਸ ਵਿਅਕਤੀ ਨੂੰ ਮਣਾਉਣ-ਸਮਝਾਓਣ ਲਈ ਪੁਲਿਸ ਨੇ ਕਈ ਘੰਟੇ ਤੱਕ ਅਪੀਲ ਕੀਤੀ। ਸਵੇਰ ਸਮੇਂ ਤੋਂ ਸ਼ੁਰੂ ਹੋਇਆ ਇਹ ਡਰਾਮਾ ਬਾਅਦ ਦੁਪਹਿਰ ਤੱਕ ਚਲਦਾ ਰਿਹਾ ।

ਜਦੋਂ ਇਸ ਵਿਅਕਤੀ ‘ਤੇ ਪੁਲਿਸ ਦੀਆਂ ਅਨੇਕਾਂ ਅਪੀਲਾਂ ਦਾ ਕੋਈ ਅਸਰ ਨਹੀਂ ਹੋਇਆ, ਤਾਂ ਪੁਲਿਸ ਨੂੰ ਐਕਸ਼ਨ ਲੈਣ ਲਈ ਮਜ਼ਬੂਰ ਹੋਣਾ ਪਿਆ।
ਇੱਕ ਇੱਕ ਕਰਕੇ ਪੁਲਿਸ ਦੀਆ ਟੀਮਾਂ ਨੇ ਘਟਨਾ ਵਾਲੀ ਥਾਂ ਦਾ ਘੇਰਾ ਪਾ ਲਿਆ, ਅਤੇ ਦੁਪਹਿਰ ਸਮੇਂ ਉਸ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਫਿਲਹਾਲ ਉਹ ਹਸਪਤਾਲ ਵਿਚ ਜੇਰੇ ਇਲਾਜ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਉਹ ਹਥਿਆਰ ਲੈ ਕੇ ਹੈ ਇਥੇ ਕਿਉਂ ਪਹੁੰਚਿਆ ਸੀ ।

ਇਸ ਅਸਥਾਈ ਬਿਲਡਿੰਗ ਵਿੱਚ ਗੜਬੜੀ ਦੀਆਂ ਸੂਚਨਾਵਾਂ ਪਹਿਲਾਂ ਵੀ ਪੁਲਿਸ ਨੂੰ ਮਿਲੀਆਂ ਸਨ,ਪਰ ਉਸ ਸਮੇਂ ਕੋਈ ਵਿਅਕਤੀ ਕਾਬੂ ਨਹੀਂ ਆਇਆ ਸੀ। ਇਕ ਹਫ਼ਤੇ ਪਹਿਲਾਂ ਹੀ ਵਿਕਟੋਰੀਆ ਪੁਲਿਸ ਨੇ ਇੱਕ ਵਿਅਕਤੀ ਨੂੰ ਅਸਾਲਟ ਰਾਇਫਲ ਦੀ ਨਕਲ ਵਾਲੀ ਰਾਇਫਲ ਸਮੇਤ ਗਿਰਫ਼ਤਾਰ ਕੀਤਾ ਸੀ। ਫ਼ਿਲਹਾਲ ਇਲਾਕੇ ਦੇ ਲੋਕਾਂ ਵਿੱਚ ਸਹਿਮ ਬਣਿਆ ਹੋਇਆ ਹੈ।

Related News

ਓਟਾਵਾ ਪੁਲਿਸ ਵਲੋਂ ਜਿਨਸੀ ਸ਼ੋਸ਼ਣ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਭਾਲ ਜਾਰੀ

Rajneet Kaur

ਬੀ.ਸੀ: ਅਪ੍ਰੈਲ ‘ਚ ਧਾਰਮਿਕ ਇੱਕਠਾਂ ‘ਤੇ ਵੀ ਮਿਲ ਸਕਦੀ ਹੈ ਢਿੱਲ

Rajneet Kaur

ਸਿਡਨੀ ਦੇ ਹੈਰਿਸ ਪਾਰਕ ’ਚ ਕੁਝ ਦਸਤਾਰਧਾਰੀ ਸਿੱਖਾਂ ’ਤੇ ਅਣਪਛਾਤੇ ਲੋਕਾਂ ਨੇ ਬੇਸਬਾਲ ਬੈਟਾਂ ਤੇ ਹਥੌੜਿਆਂ ਨਾਲ ਕੀਤਾ ਹਮਲਾ

Rajneet Kaur

Leave a Comment