channel punjabi
Canada News North America

ਵਾਲਮਾਰਟ ਦੇ ਕਰਮਚਾਰੀ ਨੂੰ ਮਾਸਕ ਪਹਿਨਣ ਦੀ ਅਪੀਲ ਕਰਨਾ ਪਿਆ ਮਹਿੰਗਾ, ਗ੍ਰਾਹਕ ਨੇ ਜੜ੍ਹੇ ਤਾਬੜਤੋੜ ਮੁੱਕੇ ! ਪੁਲਿਸ ਨੂੰ ਸੱਦਣਾ ਪਿਆ

ਬ੍ਰਿਟਿਸ਼ ਕੋਲੰਬੀਆ ਦੇ ਡਾਸਨ ਕ੍ਰੀਕ ਵਿਖੇ ਵਾਲਮਾਰਟ ਸਟੋਰ ਦੇ ਕਰਮਚਾਰੀ ਨੂੰ ਇੱਕ ਗ੍ਰਾਹਕ ਨੂੰ ਮਾਸਕ ਪਹਿਨਣ ਲਈ ਕਹਿਣਾ ਮਹਿੰਗਾ ਪੈ ਗਿਆ। ਗ੍ਰਾਹਕ ਨੇ ਕਰਮਚਾਰੀ ਨਾਲ ਬਹਿਸ ਕਰਨ ਤੋ ਬਾਅਦ ਉਸ ਨੂੰ ਕੁਟਾਪਾ ਚਾੜ੍ਹ ਦਿੱਤਾ। ਹਾਲਾਤ ਇਹ ਬਣੇ ਕਿ ਸਟੋਰ ਸੰਚਾਲਕਾਂ ਨੂੰ ਪੁਲਿਸ ਨੂੰ ਸੱਦਣਾ ਪਿਆ । ਇਸ ਘਟਨਾ ਵਿੱਚ ਕਥਿਤ ਤੌਰ ਤੇ ਹਮਲਾ ਕਰਨ ਵਾਲੇ ਇੱਕ 30 ਸਾਲਾ ਵਿਅਕਤੀ ਨੂੰ ਬੀ.ਸੀ. ਪੁਲਿਸ ਵਲੋਂ ਹਮਲਾ ਅਤੇ ਸ਼ਰਾਰਤ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਸਟੋਰ ਕਰਮਚਾਰੀ ਵਲੋਂ ਸਟੋਰ ‘ਚ ਪੁੱਜੇ ਗ੍ਰਾਹਕ ਜਿਸਨੇ ਮਾਸਕ ਨਹੀਂ ਪਹਿਨਿਆ ਸੀ, ਨੂੰ ਫੇਸ ਮਾਸਕ ਪਹਿਨਣ ਲਈ ਕਿਹਾ, ਜੋ ਕਿ ਸੂਬਾਈ ਸਿਹਤ ਆਰਡਰ ਅਤੇ ਸਟੋਰ ਨੀਤੀ ਦੋਵੇਂ ਹਨ । ਜਦੋਂ ਗ੍ਰਾਹਕ ਨੇ ਮਾਸਕ ਪਹਿਨਣ ਤੋਂ ਇਨਕਾਰ ਕਰਿਆ ਤਾਂ ਕਰਮਚਾਰੀ ਨੇ ਉਸਨੂੰ ਸਟੋਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ, ਇਸ ਤੋਂ ਬਾਅਦ ਗਰਾਹਕ ਨੇ ਸਟੋਰ ਕਰਮਚਾਰੀ ਤੇ ਹਮਲਾ ਕਰ ਦਿੱਤਾ।

ਉਧਰ ਆਰਸੀਐਮਪੀ ਨੂੰ ਸਵੇਰੇ 8 ਵਜੇ ਸਟੋਰ ‘ਤੇ ਬੁਲਾਇਆ ਗਿਆ। ਨਿਗਰਾਨੀ ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ, ਆਰਸੀਐਮਪੀ ਨੇ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਅਤੇ ਉਸਨੂੰ ਉਸਦੇ ਘਰ ਤੋਂ ਗ੍ਰਿਫਤਾਰ ਕਰ ਲਿਆ।

ਕਾਗਜ਼ੀ ਕਾਰਵਾਈ ਤੋਂ ਬਾਅਦ ਉਸਨੂੰ ਬਾਅਦ ਰਿਹਾ ਕੀਤਾ ਗਿਆ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਬਾਅਦ ਵਿਚ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।

ਉਧਰ ਸੋਸ਼ਲ ਮੀਡੀਆ ਤੇ ਇਸੇ ਘਟਨਾ ਦਾ ਝਗੜਾ ਦਿਖਾਉਣ ਦਾ ਦਾਅਵਾ ਕਰਨ ਵਾਲੀ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਆਦਮੀ ਬਾਰ ਬਾਰ ਕਿਸੇ ਨੂੰ ਮੁੱਕਾ ਮਾਰਦਾ ਹੈ, ਨੂੰ ਫੇਸਬੁੱਕ ‘ਤੇ ਪੋਸਟ ਕੀਤਾ ਗਿਆ ਸੀ । ਵੀਡੀਓ ਨੂੰ ਇਸੇ ਸਟੋਰ ਦੀ ਘਟਨਾ ਹੋਣ ਦਾ ਦਾਅਵਾ ਕੀਤਾ ਗਿਆ। ਹਲਾਂਕਿ ਵੀਡੀਓ ਨੂੰ ਜਨਤਕ ਦ੍ਰਿਸ਼ਟੀਕੋਣ ਤੋਂ ਹੁਣ ਹਟਾ ਦਿੱਤਾ ਗਿਆ ਹੈ ।

ਇਸ ਘਟਨਾ ਬਾਰੇ ਆਰਸੀਐਮਪੀ ਸਾਰਜੇਂਟ ਡੈਮਨ ਵਰਲੈਲ ਨੇ ਕਿਹਾ, ਪੀੜਤ ਕਰਮਚਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਸਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਜਰੂਰਤ ਨਹੀਂ ਪਈ।

ਉਨ੍ਹਾਂ ਕਿਹਾ ਬੀ.ਸੀ. ਦੇ ਆਦੇਸ਼ ਨੂੰ ਲਾਗੂ ਕਰਨ ਦੀ ਆਰਸੀਐਮਪੀ ਦੀ ਜ਼ਿੰਮੇਵਾਰੀ ਹੈ।

ਇਸਦੇ ਨਾਲ ਹੀ ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ, ‘ਉਹ ਵਿਅਕਤੀ ਜੋ ਮਾਸਕ ਪਹਿਨਣ ਤੋਂ ਇਨਕਾਰ ਕਰਦੇ ਹਨ, ਗਾਲਾਂ ਕੱਢਣ ਵਾਲੇ ਜਾਂ ਲੜਾਈ ਭਰੇ ਵਤੀਰੇ ਨੂੰ ਪ੍ਰਦਰਸ਼ਤ ਕਰਦੇ ਹਨ, ਜਾਂ ਸਰਪ੍ਰਸਤ ਸ਼ਰਤਾਂ ਜਾਂ ਜ਼ਰੂਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ, ਨੂੰ 230 ਡਾਲਰ ਤੱਕ ਦੀ ਜੁਰਮਾਨਾ ਕੀਤਾ ਜਾ ਸਕਦਾ ਹੈ।’

ਇੱਥੇ ਦੱਸਣਾ ਬਣਦਾ ਹੈ ਕਿ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪਿਛਲੇ ਵੀਰਵਾਰ ਨੂੰ ਸੂਬੇ ਦੇ ਸਾਰੇ ਪ੍ਰਚੂਨ ਥਾਵਾਂ ਤੇ ਚਿਹਰੇ ਦੇ ਢਕਣ ਨੂੰ ਲਾਜ਼ਮੀ ਕਰਨ ਦਾ ਆਦੇਸ਼ ਦਿੱਤਾ ਸੀ।

Related News

ਹੁਣ ਕੈਂਬਰਿਜ ਹਾਈਸਕੂਲ ਦੇ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ ! ਬੱਚਿਆਂ ਦੇ ਮਾਪਿਆਂ ਦੀ ਵਧੀ ਚਿੰਤਾ

Vivek Sharma

ਟੋਰਾਂਟੋ ਪੁਲਿਸ ਨੇ ਛੁਰਾ ਮਾਰਨ ਵਾਲੇ ਇੱਕ ਸ਼ੱਕੀ ਵਿਅਕਤੀ ਦੀ ਜਾਰੀ ਕੀਤੀ ਤਸਵੀਰ

Rajneet Kaur

ਕੈਨੇਡਾ ‘ਚ ਪੜਨ ਗਏ ਨੌਜਵਾਨ ਦੀ ਸੁੱਤੇ ਪਏ ਹੋਈ ਮੌਤ

Rajneet Kaur

Leave a Comment