channel punjabi
Canada International News North America

ਯੂਰਪੀਅਨ ਯੂਨੀਅਨ ਨੇ ਉਈਗਰ ਅਤੇ ਹੋਰ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਵਿਚ ਚਾਰ ਚੀਨੀ ਅਧਿਕਾਰੀਆਂ’ ਤੇ ਲਗਾਈ ਪਾਬੰਦੀ

ਯੂਰਪੀ ਸੰਘ, ਕੈਨੇਡਾ ਅਤੇ ਅਮਰੀਕਾ ਵਾਂਗ ਬ੍ਰਿਟੇਨ ਸਰਕਾਰ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਅਤੇ ਹੋਰ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਵਿਚ ਸੋਮਵਾਰ ਨੂੰ ਚੀਨ ਸਰਕਾਰ ਦੇ ਅਧਿਕਾਰੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਸੂਬੇ ਵਿਚ ਮਨੁੱਖੀ ਅਧਿਕਾਰ ਉਲੰਘਣਾ ਨੂੰ ਲੈ ਕੇ ਈਯੂ ਨੇ ਚੀਨ ਦੇ ਇਕ ਚੋਟੀ ਦੇ ਸੁਰੱਖਿਆ ਡਾਇਰੈਕਟਰ ਸਮੇਤ ਚਾਰ ਅਧਿਕਾਰੀਆਂ ‘ਤੇ ਸੋਮਵਾਰ ਨੂੰ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਇਸ ਦੇਸ਼ ਦੀਆਂ ਕਈ ਕੰਪਨੀਆਂ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ‘ਤੇ ਪਾਬੰਦੀ ਲੱਗ ਚੁੱਕੀ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਐਲਾਨ ਕੀਤਾ ਕਿ ਕਥਿਤ ਮਨੁੱਖੀ ਉਲੰਘਣਾ ਦੇ ਦੋਸ਼ੀਆਂ ਵਿਰੁੱਧ ਪਾਬੰਦੀ ਕੌਮਾਂਤਰੀ ਭਾਈਚਾਰੇ ਦੇ ਨਾਲ ਤਾਲਮੇਲ ਦੇ ਤਹਿਤ ਚੁੱਕਿਆ ਗਿਆ ਕਦਮ ਹੈ। ਬ੍ਰਿਟੇਨ ਪਹਿਲੀ ਵਾਰ ਚੀਨ ਦੇ ਸਰਕਾਰੀ ਅਧਿਕਾਰੀਆਂ ਅਤੇ ਸ਼ਿਨਜਿਆਂਗ ਦੇ ਇਕ ਸੁਰੱਖਿਆ ਕੈਬਨਿਟ ‘ਤੇ ਯਾਤਰਾ ਅਤੇ ਵਿੱਤੀ ਪਾਬੰਦੀ ਲਗਾਏਗਾ। ਰਾਬ ਨੇ ਕਿਹਾ, ‘ਅਸੀਂ ਆਪਣੇ ਕੌਮਾਂਤਰੀ ਭਾਈਵਾਲਾਂ ਦੇ ਨਾਲ ਤਾਲਮੇਲ ਕਰਦੇ ਹੋਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਲੋਕਾਂ ‘ਤੇ ਪਾਬੰਦੀ ਲਗਾ ਰਹੇ ਹਨ।

ਯੂਰਪੀ ਸੰਘ ਵੱਲੋਂ ਜਿਨ੍ਹਾਂ ਚੀਨੀ ਅਧਿਕਾਰੀਆਂ ‘ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿਚ ਸ਼ਿਨਜਿਆਂਗ ਦੇ ਜਨ ਸੁਰੱਖਿਆ ਬਿਊਰੋ ਦੇ ਡਾਇਰੈਕਟਰ ਚੇਨ ਮਿੰਗਗੂ ਦਾ ਨਾਂ ਵੀ ਸ਼ਾਮਲ ਹੈ। ਯੂਰਪੀ ਸੰਘ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੇ ਗੰਭੀਰ ਉਲੰਘਣ ਲਈ ਚੇਨ ਜ਼ਿੰਮੇਵਾਰ ਹਨ। ਉਨ੍ਹਾਂ ਨੇ ਉਈਗਰ ਮੁਸਲਮਾਨਾਂ ਅਤੇ ਦੂਜੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਅਤੇ ਆਸਥਾ ਦੇ ਅਧਿਕਾਰਾਂ ਦਾ ਵੀ ਉਲੰਘਣ ਕੀਤਾ ਹੈ।

Related News

ਕੈਨੈਡਾ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦੀ ਗਿਣਤੀ ‘ਚ ਆਈ 90% ਤੱਕ ਗਿਰਾਵਟ, ਹਾਲਾਤ ਸੁਧਰਨ ਦੇ ਆਸਾਰ ਵੀ ਘੱਟ

Vivek Sharma

ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀ ਲਈ ਵੈਕਸੀਨ ਦੀ ਪਹਿਲੀ ਖ਼ੁਰਾਕ, ਲੋਕਾਂ ਨੂੰ ਵੈਕਸੀਨ ਲੈਣ ਲਈ ਕੀਤਾ ਪ੍ਰੇਰਿਤ

Vivek Sharma

ਹੁਣ ਸਕੂਲਾਂ ਵਿਚ ਵੀ ਵਧਣ ਲੱਗੇ ਕੋਰੋਨਾ ਦੇ ਮਾਮਲੇ !

Vivek Sharma

Leave a Comment