channel punjabi
International News USA

‘ਮੈਂ 20 ਜਨਵਰੀ ਦੇ ਸਮਾਗਮ ਵਿੱਚ ਸ਼ਿਰਕਤ ਨਹੀਂ ਕਰਾਂਗਾ’, ਟਰੰਪ ਨੇ ਕੀਤਾ ਐਲਾਨ

ਵਾਸ਼ਿੰਗਟਨ : ਕੈਪਿਟਲ ਬਿਲਡਿੰਗ ਦੰਗਿਆਂ ਕਾਰਨ ਵਿਰੋਧੀਆਂ ਦੇ ਤਿੱਖੇ ਹਮਲੇ ਝੱਲੇ ਰਹੇ ਟਰੰਪ ਨੇ ਸ਼ੁੱਕਰਵਾਰ ਨੂੰ ਵੱਡਾ ਐਲਾਨ ਕਰ ਦਿੱਤਾ । ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੁਣੇ ਗਏ ਰਾਸ਼ਟਰਪਤੀ Joe Biden ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ। 1869 ਵਿਚ ਅਮਰੀਕਾ ਦੇ 17ਵੇਂ ਰਾਸ਼ਟਰਪਤੀ ਐਂਡ੍ਰਿਊ ਜਾਨਸਨ ਤੋਂ ਬਾਅਦ ਡੋਨਾਲਡ ਟਰੰਪ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਹੜੇ ਆਪਣੇ ਉਤਰਾਧਿਕਾਰੀ ਦੇ ਸਹੁੰ ਚੁੱਕ ਸਮਾਗਮ ਵਿਚ ਨਹੀਂ ਜਾਣਗੇ।

ਟਰੰਪ ਨੇ ਟਵੀਟ ਕੀਤਾ,’ਉਨ੍ਹਾਂ ਸਾਰਿਆਂ ਲਈ ਜਿਨ੍ਹਾਂ ਨੇ ਪੁੱਛਿਆ ਹੈ, ਮੈਂ 20 ਜਨਵਰੀ ਨੂੰ ਉਦਘਾਟਨ ਵਿਚ ਨਹੀਂ ਜਾਵਾਂਗਾ।’

ਪਹਿਲਾਂ ਹੀ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਟਰੰਪ ਇਸ ਤਰ੍ਹਾਂ ਦਾ ਕਦਮ ਚੁੱਕ ਸਕਦੇ ਹਨ ਕਿਉਂਕਿ ਕੱਲ ਤੱਕ ਉਹ ਹਾਰ ਮੰਨਣ ਲਈ ਵੀ ਤਿਆਰ ਨਹੀਂ ਸਨ। ਮੀਡੀਆ ਰਿਪੋਰਟ ਮੁਤਾਬਕ, ਸਲਾਹਕਾਰਾਂ ਨੂੰ ਉਮੀਦ ਹੈ ਕਿ ਟਰੰਪ ਫਲੋਰੀਡਾ ਲਈ ਨਿਕਲ ਸਕਦੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ Biden ਦੇ ਸਮਾਗਮ ਤੋਂ ਇਕ ਦਿਨ ਪਹਿਲਾਂ ਹੀ (19ਜਨਵਰੀ) ਉਹ ਅਜਿਹਾ ਕਰਨ ਬਾਰੇ ਸੋਚ ਰਹੇ ਹਨ ਤਾਂ ਜੋ ‘ਏਅਰ ਫੋਰਸ ਵਨ’ ਦਾ ਇਸਤੇਮਾਲ ਕਰ ਸਕਣ।

ਡੋਨਾਲਡ ਟਰੰਪ ਬੇਸ਼ਕ ਹੁਣ ਸ਼ਾਂਤਮਈ ਤਰੀਕੇ ਨਾਲ ਸੱਤਾ ਅਤੇ ਸ਼ਕਤੀਆਂ Joe Biden ਨੂੰ ਸੌਂਪਣ ਲਈ ਤਿਆਰ ਹੋ ਗਏ ਹਨ, ਪਰ ਜਾਂਦੇ-ਜਾਂਦੇ ਵੀ ਠਰੰਪ ਅਜਿਹਾ ਕ ਵਧ ਗਏ ਹਨ, ਜਿਹੜਾ ਅਮਰੀਕਾ ਦੇ ਲੋਕਤੰਤਰੀ ਇਤਿਹਾਸ ‘ਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਟਰੰਪ ਦਾ ਸੰਹੁ ਚੁੱਕ ਸਮਾਗਮ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਵੀ Joe Biden ਦੇ ਸਮਾਗਮ ਨੂੰ ਪਹਿਲਾਂ ਹੀ ਫਿੱਕਾ ਕਰ ਗਿਆ ਹੈ ।

Related News

ਟੋਰਾਂਟੋ ਦੇ ਸਨੀਬਰੁੱਕ ਹਸਪਤਾਲ ‘ਚ ਕੋਵਿਡ 19 ਆਉਟਬ੍ਰੇਕ ਐਲਾਨ, ਸਰਜੀਕਲ ਯੂਨਿਟ ਵਿੱਚ ਕੋਵਿਡ-19 ਦੇ ਪੰਜ ਮਾਮਲਿਆਂ ਦੀ ਪੁਸ਼ਟੀ

Rajneet Kaur

ਓਟਾਵਾ ਦੇ ਚਾਈਨਾਟਾਉਨ ਨੇਬਰਹੁੱਡ ‘ਚ ਇਕ ਵਿਅਕਤੀ ਤੇ ਚਾਕੂ ਨਾਲ ਹਮਲਾ, ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Rajneet Kaur

ਸਸਕੈਚਵਾਨ ਹੈਲਥ ਅਥਾਰਟੀ (SHA) ਮੂਸ ਜੌ (Moose Jaw) ਵਿਚ ਮੋਬਾਈਲ ਟੈਸਟਿੰਗ ਦਾ ਕਰ ਰਹੀ ਹੈ ਵਿਸਥਾਰ

Rajneet Kaur

Leave a Comment