channel punjabi
International News

ਮਰਹੂਮ ਸਰਦੂਲ ਸਿਕੰਦਰ ਨਮਿਤ ਸ਼ਰਧਾਂਜਲੀ ਸਮਾਗਮ, ਨਾਮੀ ਕਲਾਕਾਰਾਂ ਸਮੇਤ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਖੰਨਾ/ ਚੰਡੀਗੜ੍ਹ : ਸੁਰਾਂ ਦੇ ਸਰਤਾਜ ਮਰਹੂਮ ਗਾਇਕ ਸਰਦੂਲ ਸਿਕੰਦਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਐਤਵਾਰ ਨੂੰ ਅਨਾਜ ਮੰਡੀ ਖੰਨਾ ਵਿਖੇ ਆਯੋਜਿਤ ਕੀਤਾ ਗਿਆ। ਇਸ ਸ਼ਰਧਾਂਜਲੀ ਸਮਾਰੋਹ ਦੌਰਾਨ ਦੁਨੀਆ ਭਰ ਤੋਂ ਵੱਡੀ ਗਿਣਤੀ ਲੋਕਾਂ ਨੇ ਆਪਣੇ ਮਹਿਬੂਬ ਕਲਾਕਾਰ ਨੂੰ ਸ਼ਰਧਾਂਜਲੀ ਦਿੱਤੀ । ਸਮਾਗਮ ਦੀ ਅਰੰਭਤਾ ਗੁਰਬਾਣੀ ਕੀਰਤਨ ਨਾਲ ਹੋਈ। ਭਾਈ ਓਕਾਂਰ ਸਿੰਘ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਤੇ ਹੋਰ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ।

ਇਸ ਮੌਕੇ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਕੀਤੀ। ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮਰਹੂਮ ਸਰਦੂਲ ਸਿਕੰਦਰ ਦੀ ਅੰਤਮ ਅਰਦਾਸ ਪਿੱਛੋਂ ਸੂਬਾ ਸਰਕਾਰ ਦੀ ਤਰਫ਼ੋਂ ਕਿਹਾ ਕਿ ਗਾਇਕ ਸਰਦੂਲ ਸਿਕੰਦਰ ਦੇ ਘਰ ਪਿੰਡ ਬੂਲੇਪੁਰ (ਖੰਨਾ) ਨੂੰ ਜਾਣ ਵਾਲੀ ਸੜਕ ਦਾ ਨਾਂ ਸਰਦੂਲ ਸਿਕੰਦਰ ਮਾਰਗ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਰਹੂਮ ਦੀ ਯਾਦਗਾਰ ਬਣਾਉਣਾ ਤੇ ਹੋਰ ਕਾਰਜ ਪਰਿਵਾਰ ਦੀ ਸਲਾਹ ਮੁਤਾਬਕ ਕੀਤੇ ਜਾਣਗੇ।
ਇਸ ਦੌਰਾਨ ਉਸਤਾਦ ਪੂਰਨ ਚੰਦ ਵਡਾਲੀ ਭਾਵੁਕ ਹੋ ਗਏ ਤੇ ਸੰਗੀਤਕਾਰ ਸੰਜੀਵ ਅਨੰਦ ਹੰਝੂ ਨਾ ਰੋਕ ਸਕੇ। ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਰਦੂਲ ਸਿਰਫ਼ ਸੁਰਾਂ ਦੇ ਸਿਕੰਦਰ ਨਹੀਂ ਸਗੋਂ ਸੁਰਾਂ ਦੇ ਵਿਗਿਆਨੀ ਸਨ। ਗਾਇਕ ਸੁਰਿੰਦਰ ਛਿੰਦਾ ਨੇ ਕਿਹਾ ਕਿ ਸਰਦੂਲ ਸਿਕੰਦਰ ਨੇ ਗਾਇਕੀ ਦੀਆਂ ਸਿਖਰਾਂ ਨੂੰ ਛੂਹਿਆ ਤੇ ਨਵੇਂ ਕਲਾਕਾਰਾਂ ਨੂੰ ਸੇਧ ਦਿੱਤੀ। ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਸਰਦੂਲ ਸਿਕੰਦਰ ਨੇ ਸ਼ੁਹਰਤ ਦਾ ਵੱਡਾ ਮੁਕਾਮ ਹਾਸਿਲ ਕੀਤਾ ਹੈ।
ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਗੋਲਡਨ ਸਟਾਰ ਮਲਕੀਤ ਸਿੰਘ, ਜਸਵੀਰ ਜੱਸੀ, ਰਣਜੀਤ ਬਾਵਾ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਨਾਮਵਰ ਗੀਤਕਾਰ ਬਾਬੂ ਸਿੰਘ ਮਾਨ ,ਫਿਲਮ ਇੰਡਸਟਰੀ ਅਤੇ ਸੰਗੀਤ ਜਗਤ ਨਾਲ ਜੁੜੇ ਫ਼ਨਕਾਰਾਂ ਨੇ ਸਰਦੂਲ ਸਿਕੰਦਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Related News

ਮੇਂਗ ਵਾਂਗਜ਼ੂ ਕੇਸ : ਗਲੋਬਲ ਅਫੇਅਰਜ਼ ਕੈਨੇਡਾ ਨੇ ਵੀ ਮੇਂਗ ਦੇ ਪਰਿਵਾਰ ਨੂੰ ਦਿੱਤੀ ਆਗਿਆ

Vivek Sharma

ਕਿਉਬਿਕ ਅਤੇ ਓਂਟਾਰੀਓ ‘ਚ ਐਤਵਾਰ ਨੂੰ 2 ਹਜ਼ਾਰ ਤੋਂ ਵੱਧ ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ

Rajneet Kaur

ਕੈਨੇਡਾ ‘ਚ ਸੋਮਵਾਰ ਨੂੰ ਕੋਵਿਡ 19 ਦੇ 6,744 ਨਵੇਂ ਮਾਮਲੇ ਆਏ ਸਾਹਮਣੇ, 80 ਲੋਕਾਂ ਦੀ ਮੌਤ ਦੀ ਪੁਸ਼ਟੀ

Rajneet Kaur

Leave a Comment