channel punjabi
International News USA

ਭਾਰਤ ਨਾਲ ਫ਼ੌਜੀ ਭਾਈਵਾਲੀ ਹੋਰ ਵਧਾਵੇਗਾ Biden ਪ੍ਰਸ਼ਾਸਨ

ਨਿਊਯਾਰਕ : ਅਮਰੀਕਾ ਦੇ ਰੱਖਿਆ ਮੰਤਰੀ ਵਜੋਂ ਨਾਮਜ਼ਦ ਕੀਤੇ ਗਏ ਲਾਇਡ ਆਸਟਿਨ ਨੇ ਕਿਹਾ ਹੈ ਕਿ Joe Biden ਪ੍ਰਸ਼ਾਸਨ ਦਾ ਟੀਚਾ ਭਾਰਤ ਨਾਲ ਅਮਰੀਕਾ ਦੀ ਫ਼ੌਜੀ ਭਾਈਵਾਲੀ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਰੋਧੀ ਅੱਤਵਾਦੀ ਗਰੁੱਪਾਂ (ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ) ‘ਤੇ ਪਾਕਿਸਤਾਨ ਵੱਲੋਂ ਕੀਤੀ ਗਈ ਕਾਰਵਾਈ ਅਧੂਰੀ ਹੈ। ਆਸਟਿਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਜ਼ਮੀਨ ‘ਤੇ ਅੱਤਵਾਦੀਆਂ ਨੂੰ ਪਨਾਹ ਨਾ ਮਿਲੇ, ਇਸ ਲਈ ਵੀ ਪਾਕਿਸਤਾਨ ‘ਤੇ ਦਬਾਅ ਬਣਾਇਆ ਜਾਵੇਗਾ।

ਸੇਵਾਮੁਕਤ ਜਨਰਲ ਲਾਇਡ ਆਸਟਿਨ ਆਪਣੇ ਨਾਂ ‘ਤੇ ਮੋਹਰ ਲਗਵਾਉਣ ਲਈ ਸੈਨੇਟ ਆਰਮਡ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਇਸ ਦੌਰਾਨ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ, ‘ਮੈਂ ਅੱਗੇ ਵੀ ਭਾਰਤ ਦੇ ਪ੍ਰਮੁੱਖ ਰੱਖਿਆ ਭਾਈਵਾਲ ਦੇ ਦਰਜੇ ਨੂੰ ਬਰਕਰਾਰ ਰੱਖਾਂਗਾ। ਏਨਾ ਹੀ ਨਹੀਂ ਅਮਰੀਕਾ ਤੇ ਭਾਰਤੀ ਫੌਜ ਦੇ ਆਪਸੀ ਹਿੱਤਾਂ ਲਈ ਸਹਿਯੋਗ ਵੀ ਜਿਉਂ ਦਾ ਤਿਉਂ ਚੱਲਦਾ ਰਹੇਗਾ।’

ਆਸਟਿਨ ਨੇ ਕਿਹਾ ਕਿ ਉਹ ਕਵਾਡ ਸਕਿਓਰਿਟੀ ਡਾਇਲਾਗ ਤੇ ਹੋਰ ਖੇਤਰੀ ਬੈਠਕਾਂ ਜ਼ਰੀਏ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸਹਿਯੋਗ ਹੋਰ ਮਜ਼ਬੂਤ ਤੇ ਵਿਆਪਕ ਬਣਾਉਣ ਦੀ ਵੀ ਕੋਸ਼ਿਸ਼ ਕਰਨਗੇ। ਆਸਟਿਨ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਸ਼ਾਂਤੀ ਪ੍ਰਕਿਰਿਆ ਦੀ ਹਮਾਇਤ ‘ਚ ਅਮਰੀਕਾ ਅਪੀਲਾਂ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਹਨ। ਨਾਲ ਹੀ ਉਸ ਨੇ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਭਾਰਤੀ ਵਿਰੋਧੀ ਅੱਤਵਾਦੀ ਗਰੁੱਪਾਂ ਖਿਲਾਫ਼ ਵੀ ਕਾਰਵਾਈ ਕੀਤੀ ਹੈ ਪਰ ਇਹ ਪ੍ਰਗਤੀ ਅਧੂਰੀ ਹੈ।

Related News

ਅਮਰੀਕਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ ! ਸ਼ਰਤਾਂ ਪੂਰੀਆਂ ਕੀਤੇ ਬਗ਼ੈਰ ਦਾਖ਼ਲਾ ਨਹੀਂ !

Vivek Sharma

ਰੂਸ ਨੇ ਆਮ ਜਨਤਾ ਲਈ ਕੋਰੋਨਾ ਵੈਕਸੀਨ ਨੂੰ ਮਾਰਕਿਟ ਵਿੱਚ ਉਤਾਰਿਆ, ਭਾਰਤ ਨੂੰ ਵੈਕਸੀਨ ਦੇਣ ਲਈ ਰੂਸ ਰਾਜ਼ੀ

Vivek Sharma

RCMP ਨੇ ਆਈ.ਐਸ.ਆਈ.ਐਸ. ਵਿਚ ਸ਼ਾਮਲ ਰਹੇ ਨੌਜਵਾਨ ਨੂੰ ਕੀਤਾ ਕਾਬੂ !

Vivek Sharma

Leave a Comment