channel punjabi
International News North America

ਬ੍ਰਿਟੇਨ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ ਮੁਲਕ ਵਿਚ ਦਾਖਲ ਹੋਣ ‘ਤੇ ਲਗਾਈ ਪਾਬੰਦੀ

ਬਰਤਾਨੀਆ ਨੇ ਭਾਰਤ ਦੇ ਨਾਗਰਿਕਾਂ ਦੇ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ। ਦੇਸ਼ ’ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਬਰਤਾਨੀਆ ਨੇ ਭਾਰਤ ਨੂੰ ਯਾਤਰਾ ਸ਼੍ਰੇਣੀ ਦੀ ਰੈੱਡ ਸੂਚੀ ’ਚ ਪਾ ਦਿੱਤਾ ਹੈ।

ਸੋਮਵਾਰ ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਇਸ ‘ਰੈੱਡ ਲਿਸਟ’ ਵਿਚ ਭਾਰਤ ਨੂੰ ਵੀ ਸ਼ਾਮਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ ‘ਤੇ ਇਹ ਪਾਬੰਦੀ ਸ਼ੁੱਕਰਵਾਰ ਤੋਂ ਲਾਗੂ ਹੋਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਜਿਹੜੀ ਵੀ ਤਰੱਕੀ ਕੀਤੀ ਹੈ, ਉਨਾਂ ਸਭ ਨੂੰ ਸਾਨੂੰ ਜ਼ਰੂਰ ਬਚਾਈ ਰੱਖਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਇਹ ਪਾਬੰਦੀ ਕਦੋਂ ਤੱਕ ਲਾਗੂ ਰਹੇਗੀ। ਬਰਤਾਨੀਆ ਦੇ ਸਿਹਤ ਮੰਤਰੀ ਮੁਤਾਬਕ ਕੋਰੋਨਾ ਦੇ ਕਥਿਤ ਭਾਰਤੀ ਸਰੂਪ ਦੇ 103 ਮਾਮਲੇ ਮਿਲਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਹਾਲਾਂਕਿ ਭਾਰਤ ਤੋਂ ਉਨ੍ਹਾਂ ਲੋਕਾਂ ਨੂੰ ਦਾਖ਼ਲੇ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਕੋਲ ਬਰਤਾਨੀਆ ਜਾਂ ਫਿਰ ਆਇਰਿਸ਼ ਨਾਗਰਿਕਤਾ ਹੈ।

Related News

Yes ਜਾਂ NO ਤੋਂ ਬਾਅਦ ਕਿਸਾਨਾਂ ਦਾ ਨਵਾਂ ਨਾਅਰਾ ‘ਜਾਂ ਮਰਾਂਗੇ ਜਾਂ ਜਿੱਤਾਂਗੇ’

Rajneet Kaur

ਓਂਟਾਰੀਓ ਦੀ ਸਰਕਾਰ ਨੇ ਵਿਵਾਦਾਂ ‘ਚ ਘਿਰੀ WE ਚੈਰੀਟੀ ਨਾਲ ਤੋੜੇ ਸਬੰਧ

Rajneet Kaur

ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਫਾਈਜ਼ਰ ਕੰਪਨੀ ਨਾਲ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਹੋਰ ਖਰੀਦਣ ਦਾ ਸਮਝੌਤਾ

Rajneet Kaur

Leave a Comment