channel punjabi
Canada International News North America

ਬਰੈਂਪਟਨ ਕਾਰਜੈਕਿੰਗ ‘ਚ ਕੋਰੀਅਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ,3 ਪੰਜਾਬੀ ਗ੍ਰਿਫਤਾਰ

ਬਰੈਂਪਟਨ ਦੇ ਐਲਮਸਟੈਡ ਕੋਰਟ ਐਂਡ ਟਿੰਬਰਲੇਨ ਡਰਾਈਵਰ ਖੇਤਰ ‘ਚ 30 ਦਸੰਬਰ ਬੁੱਧਵਾਰ ਸ਼ਾਮ ਨੂੰ 5 ਵਜੇ ਬਰੈਂਪਟਨ ਵਿੱਚ ਸਪੁਰਦਗੀ ਕਰਦੇ ਸਮੇਂ ਇੱਕ ਕੋਰੀਅਰ ਚਾਲਕ ਨੂੰ ਤਿੰਨ ਵਿਅਕਤੀਆਂ ਨੇ ਮੁੱਕਾ ਮਾਰਿਆ ਅਤੇ ਉਸਤੇ ਹਮਲਾ ਕੀਤਾ। ਕੁੱਟਮਾਰ ਤੋਂ ਬਾਅਦ ਉਸਦੀ ਕਾਰ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਕੋਰੀਅਰ ਚਾਲਕ 800 ਮੀਟਰ ਤੱਕ ਕਾਰ ਦੇ ਨਾਲ ਹੀ ਘੜੀਸਦਾ ਚਲਾ ਗਿਆ।

ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ‘ਚੋ ਦੋ ਦੀ ਪਛਾਣ ਬਰੈਂਪਟਨ ਵਾਸੀ 42 ਸਾਲਾ ਰੁਪਿੰਦਰ ਬਰਾੜ ਤੇ 22 ਸਾਲਾ ਜੈ ਦੀਪ ਸਿੰਘ ਵਜੋਂ ਹੋਈ ਹੈ, ਇਸ ਤੋਂ ਇਲਾਵਾ 28 ਸਾਲਾ ਗੁਰਦੀਪ ਸਿੰਘ ਮਿਸੀਸਾਗਾ ਦਾ ਵਾਸੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਨ੍ਹਾਂ ‘ਤੇ ਵਾਹਨ ਚੋਰੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।

ਪੁਲਿਸ ਨੂੰ ਜਾਂਚ ਸਮੇਂ ਚੋਰੀ ਹੋਈ ਕਾਰ ਵੀ ਪ੍ਰਾਪਤ ਹੋ ਗਈ ਹੈ । ਪੁਲਿਸ ਨੇ ਕਿਹਾ ਕਾਰ ਵਿੱਚ ਪਿਆ ਸਾਮਾਨ ਵੀ ਬਰਾਮਦ ਹੋ ਗਿਆ ਹੈ, ਜਿਸ ਨੂੰ ਉਨ੍ਹਾਂ ਦੇ ਅਸਲ ਮਾਲਕਾਂ ਤੱਕ ਪਹੁੰਚਾ ਦਿੱਤਾ ਜਾਵੇਗਾ।

Related News

ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ, 150 ਨਵੇਂ ਕੇਸਾ ਦੀ ਪੁਸ਼ਟੀ

Rajneet Kaur

ਕੰਮ ਤੇ ਮੁੜ ਪਰਤਣ ਵਾਲੇ ਨੂੰ ਸੂਬਾ ਸਰਕਾਰ ਦੇਵੇਗੀ 2,000 ਡਾਲਰ

team punjabi

CORONA UPDATE : ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਮਰੀਜ਼ਾਂ ਵਿੱਚ ਰਿਕਾਰਡ ਵਾਧਾ

Vivek Sharma

Leave a Comment