channel punjabi
International News USA

ਬਚ ਗਏ ਡੋਨਾਲਡ ਟਰੰਪ, ਨਹੀਂ ਸਿੱਧ ਹੋ ਸਕਿਆ ਮਹਾਂਦੋਸ਼ !

ਵਾਸ਼ਿੰਗਟਨ : ਅਮਰੀਕਾ ਦੀ ਸੈਨੇਟ ਨੇ ਰਾਜਧਾਨੀ ਵਾਸ਼ਿੰਗਟਨ ਦੇ ਕੈਪੀਟਲ ਹਿੱਲ (ਸੰਸਦ ਭਵਨ) ਵਿਖੇ 6 ਜਨਵਰੀ ਨੂੰ ਹੋਈ ਹਿੰਸਾ ਲਈ ਜਿੰਮੇਵਾਰ ਮੰਨੇ ਜਾ ਰਹੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ਨੀਵਾਰ ਨੂੰ ਬਰੀ ਕਰ ਦਿੱਤਾ ਗਿਆ । ਟਰੰਪ ਖ਼ਿਲਾਫ਼ ਚਾਰ ਦਿਨ ਦੀ ਸੁਣਵਾਈ ਮਗਰੋਂ 100 ਮੈਂਬਰੀ ਸੈਨੇਟ ਨੇ ਮਹਾਦੋਸ਼ ਦੇ ਪੱਖ ਵਿਚ 57 ਵੋਟ ਅਤੇ ਇਸ ਦੇ ਵਿਰੋਧ ਵਿਚ 43 ਵੋਟ ਦਿੱਤੇ। ਟਰੰਪ ਨੂੰ ਦੋਸ਼ੀ ਸਾਬਤ ਕਰਨ ਲਈ 10 ਹੋਰ ਵੋਟਾਂ ਦੀ ਲੋੜ ਸੀ। ਇਸੇ ਨੁਕਤੇ ਨੇ ਟਰੰਪ ਦਾ ਬਚਾਅ ਕੀਤਾ।

ਡੋਨਾਲਡ ਟਰੰਪ ‘ਤੇ ਦੋਸ਼ ਸੀ ਕਿ 6 ਜਨਵਰੀ ਨੂੰ ਉਹਨਾਂ ਦੇ ਸਮਰਥਕਾਂ ਨੇ ਕੈਪੀਟਲ ਹਿੱਲ ਵਿਚ ਹੋਈ ਨੂੰ ਟਰੰਪ ਨੇ ਭੜਕਾਇਆ ਸੀ। ਵੱਡੀ ਗੱਲ ਇਹ ਕਿ ਟਰੰਪ ਦੀ ਹੀ ਰੀਪਬਲਿਕਨ ਪਾਰਟੀ ਦੇ 7 ਸੈਨੇਟਰਾਂ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਦੇ ਸਮਰਥਨ ਵਿਚ ਵੋਟਿੰਗ ਕੀਤੀ, ਪਰ ਡੈਮੋਕ੍ਰੈਟਿਕ ਪਾਰਟੀ ਸਾਬਕਾ ਰਾਸ਼ਟਰਪਤੀ ਨੂੰ ਦੋਸ਼ੀ ਠਹਿਰਾਉਣ ਲਈ ਲੋੜੀਂਦੇ 67 ਵੋਟ ਹਾਸਲ ਨਹੀਂ ਕਰ ਪਾਈ। ਸੈਨੇਟ ਵਿਚ ਡੈਮੋਕ੍ਰੈਟਿਕ ਪਾਰਟੀ ਦੇ 50 ਮੈਂਬਰ ਹਨ। ਟਰੰਪ ਅਮਰੀਕੀ ਇਤਿਹਾਸ ਵਿਚ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਹਨਾਂ ਖ਼ਿਲਾਫ਼ ਦੋ ਵਾਰ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਹ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਹਨਾਂ ਨੇ ਦਫਤਰ ਛੱਡਣ ਮਗਰੋਂ ਮਹਾਦੋਸ਼ ਦੀ ਕਾਰਵਾਈ ਦਾ ਸਾਹਮਣਾ ਕੀਤਾ ਹੈ।

ਉਧਰ ਟਰੰਪ ਨੇ ਉਹਨਾਂ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਇਕ ਬਿਆਨ ਜਾਰੀ ਕਰ ਕੇ ਕਿਹਾ,’ਕਿਸੇ ਵੀ ਰਾਸ਼ਟਰਪਤੀ ਨੂੰ ਪਹਿਲਾਂ ਕਦੇ ਇਹ ਨਹੀਂ ਝੱਲਣਾ ਪਿਆ । ਇਹ ਬਹੁਤ ਦੁਖਦਾਈ ਹੈ ਕਿ ਇਕ ਰਾਜਨੀਤਕ ਦਲ ਨੂੰ ਕਾਨੂੰਨ ਦੇ ਸ਼ਾਸਨ ਨੂੰ ਖਰਾਬ ਕਰਨ, ਕਾਨੂੰਨ ਲਾਗੂ ਕਰਨ ਵਾਲਿਆਂ ਦਾ ਅਪਮਾਨ ਕਰਨ, ਭੀੜ ਨੂੰ ਵਧਾਵਾ ਦੇਣ, ਦੰਗਾਈਆਂ ਨੂੰ ਮੁਆਫ ਕਰਨ ਅਤੇ ਨਿਆਂ ਨੂੰ ਰਾਜਨੀਤਕ ਬਦਲੇ ਦੇ ਮਾਧਿਅਮ ਦੇ ਰੂਪ ਵਿਚ ਬਦਲਣ ਦੀ ਖੁੱਲ੍ਹੀ ਛੋਟ ਦਿੱਤੀ ਗਈ। ਉਸ ਨੂੰ ਉਹਨਾਂ ਸਾਰੇ ਵਿਚਾਰਾਂ ਅਤੇ ਲੋਕਾਂ ਖ਼ਿਲਾਫ਼ ਮੁਕੱਦਮਾ ਚਲਾਉਣ, ਉਹਨਾਂ ਨੂੰ ਕਾਲੀ ਸੂਚੀ ਵਿਚ ਪਾਉਣ, ਰੱਦ ਕਰਨ ਜਾਂ ਦਬਾਉਣ ਦੀ ਇਜਾਜ਼ਤ ਦਿੱਤੀ ਗਈ, ਜਿਹਨਾਂ ਨਾਲ ਉਹ ਅਸਹਿਮਤ ਹਨ।’

Related News

ਹਾਲੇ ਵੀ ਨਹੀਂ ਖੁੱਲ੍ਹੇਗੀ ਕੈਨੇਡਾ-ਅਮਰੀਕਾ ਸਰਹੱਦ

Vivek Sharma

ਪੈਸੀਫਿਕ ਸਪੀਰੀਟ ਪਾਰਕ ‘ਚ ਬੁੱਧਵਾਰ ਦੁਪਹਿਰ ਜੌਗਿੰਗ ਦੌਰਾਨ ਇੱਕ ਔਰਤ ‘ਤੇ ਹਮਲਾ

Rajneet Kaur

ਹਾਲੇ ਬੰਦ ਹੀ ਰਹੇਗੀ ਕੈਨੇਡਾ-ਅਮਰੀਕਾ ਦੀ ਸਰਹੱਦ, ਸਰਹੱਦੀ ਪਾਬੰਦੀਆਂ ਦੀ ਮਿਆਦ ਹੋਰ ਵਧਾਈ ਗਈ

Vivek Sharma

Leave a Comment