channel punjabi
International News

ਫ੍ਰਾਂਸ ਵਿੱਚ ਇਸਲਾਮੀ ਅੱਤਵਾਦੀਆਂ ਦਾ ਇੱਕ ਹੋਰ ਹਮਲਾ ! ਪਾਦਰੀ ਨੂੰ ਮਾਰੀ ਗੋਲੀ, ਹਮਲਾਵਰ ਦੀ ਭਾਲ ਜਾਰੀ

ਪੈਰਿਸ :ਮਜ਼ਹਬੀ ਕੱਟੜਪੰਥੀਆਂ ਦੇ ਨਿਸ਼ਾਨੇ ‘ਤੇ ਆਏ ਫਰਾਂਸ ਵਿਚ ਹਿੰਸਾ ਦੀ ਇਕ ਹੋਰ ਗੰਭੀਰ ਘਟਨਾ ਸਾਹਮਣੇ ਆਈ ਹੈ। ਲਿਆਨ ਸ਼ਹਿਰ ਵਿਚ ਇਕ ਚਰਚ ਦੇ ਅੰਦਰ ਸ਼ਨਿੱਚਰਵਾਰ ਨੂੰ ਪਾਦਰੀ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਗ੍ਰੀਕ ਆਰਥੋਡਾਕਸ ਚਰਚ ਵਿਚ ਪਾਦਰੀ ਨੂੰ ਗੋਲੀ ਮਾਰ ਕੇ ਹਮਲਾਵਰ ਭੱਜ ਨਿਕਲਿਆ। ਜ਼ਖ਼ਮੀ ਪਾਦਰੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਢਿੱਡ ਵਿਚ ਗੋਲੀ ਲੱਗਣ ਕਾਰਨ ਪਾਦਰੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਆਸਪਾਸ ਦੇ ਇਲਾਕੇ ਵਿਚ ਨਾਕਾਬੰਦੀ ਕਰ ਕੇ ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ। ਉਧਰ ਫਰਾਂਸ ਦੇ ਇੰਟੀਰੀਅਰ ਮਨਿਸਟਰ ਵੱਲੋਂ ਟਵੀਟ ਕਰਦਿਆਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।

ਪੁਲਿਸ ਸੂਤਰਾਂ ਅਨੁਸਾਰ ਗੋਲੀਬਾਰੀ ਤੋਂ ਬਾਅਦ ਹਮਲਾਵਰ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ। ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਟਵੀਟ ਕਰਕੇ ਦੱਸਿਆ ਹੈ ਕਿ ਇਸ ਘਟਨਾ ਵਿਚ ਕਾਰਵਾਈ ਜਾਰੀ ਹੈ ਪਰ ਹੁਣ ਇਸ ਮਾਮਲੇ ਵਿਚ ਕੀ ਹੋ ਰਿਹਾ ਹੈ ਇਸ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਵਿਚ ਆਖਿਆ ਗਿਆ ਹੈ ਕਿ ਸੁਰੱਖਿਆ ਬਲ ਲਿਯੋਂ ਦੇ ‘ਸੇਵੇਂਥ ਏਰੋਂਡੀਸਮਾਨ’ ਵਿਚ ਹਨ ਅਤੇ ਲੋਕਾਂ ਤੋਂ ਇਲਾਕੇ ਵਿਚ ਜਾਣ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਕ, ਗੋਲੀਬਾਰੀ ਉਦੋਂ ਹੋਈ ਜਦ ਪਾਦਰੀ ਚਰਚ ਨੂੰ ਬੰਦ ਕਰ ਰਹੇ ਸਨ।

ਇਕ ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਇਕ ਸ਼ਾਟਗਨ ਦੇ ਨਾਲ ਸੀ ਅਤੇ ਹਮਲੇ ਤੋਂ ਬਾਅਦ ਫਰਾਰ ਹੋ ਗਿਆ। ਹਾਲਾਂਕਿ, ਅਜੇ ਕਿਸੇ ਵੀ ਨਿਊਜ਼ ਏਜੰਸੀ ਵੱਲੋਂ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ। ਇਕ ਪੁਲਸ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਕਿਹਾ ਕਿ ਪਾਦਰੀ ਨੂੰ ਡੂੰਘੀਆਂ ਸੱਟਾਂ ਲੱਗੀਆਂ ਸਨ ਜਿਨ੍ਹਾਂ ਦਾ ਇਲਾਜ ਘਟਨਾ ਵਾਲੀ ਥਾਂ ‘ਤੇ ਕੀਤਾ ਗਿਆ।

ਦੱਸਣਯੋਗ ਹੈ ਬੀਤੇ ਦਿਨੀਂ ਵੀ ਦੱਖਣੀ ਫ੍ਰਾਂਸੀਸੀ ਸ਼ਹਿਰ ਨੀਸ ਦੀ ਇਕ ਚਰਚ ਵਿਚ ਚਾਕੂ ਹਮਲੇ ਵਿਚ 3 ਲੋਕਾਂ ਦੀ ਮੌਤ ਹੋਈ ਸੀ। ਫ੍ਰਾਂਸੀਸੀ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਇਸ ਨੂੰ ਇਸਲਾਮੀ ਅੱਤਵਾਦੀ ਹਮਲਾ ਦੱਸਿਆ ਸੀ ।

Related News

‍‌BIG NEWS : ਵਿਸ਼ਵ ਸਿਹਤ ਸੰਗਠਨ ਦੀ ਨਵੀਂ ਚਿਤਾਵਨੀ ਨਾਲ ਹੜਕੰਪ,’ਕੋਰੋਨਾ ਦਾ ਦੂਜਾ ਸਾਲ ਹੋਵੇਗਾ ਪਹਿਲੇ ਨਾਲੋਂ ਜ਼ਿਆਦਾ ਸਖ਼ਤ !’

Vivek Sharma

ਬੀ.ਸੀ ਵਿੱਚ ਕਈ ਵੱਡੀਆਂ ਸਲਾਨਾ ਛੁੱਟੀਆਂ ਦੇ ਸਮਾਗਮਾਂ ਨੂੰ COVID-19 ਪਾਬੰਦੀਆਂ ਕਾਰਨ ਕੀਤਾ ਜਾਵੇਗਾ ਰੱਦ

Rajneet Kaur

ਟੋਰਾਂਟੋ ਦਾ ਐਕਟਿਵਟੀਓ ਪ੍ਰੋਗਰਾਮ ਇਸ ਹਫਤੇ ਦੇ ਅੰਤ ਵਿੱਚ ਆ ਰਿਹੈ ਵਾਪਸ

Rajneet Kaur

Leave a Comment