channel punjabi
Canada International News North America

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੀਮੀਅਰ ਜੌਨ ਹੋਰਗਨ ਨੂੰ ਉਨ੍ਹਾਂ ਦੀ ਪਾਰਟੀ ਦੀ ਜਿੱਤ ਲਈ ਦਿੱਤੀ ਵਧਾਈ

ਬੀ.ਸੀ. ਵਿੱਚ ਵੋਟਰਾਂ ਨੇ ਬੀਤੇ ਕੱਲ੍ਹ ਆਪਣੀ ਨਵੀਂ ਸੂਬਾਈ ਸਰਕਾਰ ਦੀ ਚੋਣ ਕੀਤੀ। ਡਾਕ ਰਾਹੀਂ ਪਾਈਆਂ ਗਈਆਂ ਲੱਗਭਗ 5,00,000 ਵੋਟਾਂ ਦੀ ਅੰਤਿਮ ਗਿਣਤੀ ਅਜੇ ਬਾਕੀ ਹੈ ਪਰ ਐਨ.ਡੀ.ਪੀ ਬਹੁਮੱਤ (ਕੁਲ 87 ਵਿਚੋਂ 55 ਸੀਟਾਂ ਦੀ ਜਿੱਤ ਨਾਲ) ਐਲਾਨ ਕਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੀਮੀਅਰ ਜੌਨ ਹੋਰਗਨ ਨੂੰ ਉਨ੍ਹਾਂ ਦੀ ਪਾਰਟੀ ਦੀ ਜਿੱਤ ਲਈ ਵਧਾਈ ਦੇ ਦਿੱਤੀ ਹੈ। ਪ੍ਰਾਪਤ ਨਤੀਜਿਆਂ ਅਨੁਸਾਰ 22 ਪੰਜਾਬੀ ਉਮੀਦਵਾਰਾਂ ਵਿੱਚੋਂ 8 ਉਮੀਦਵਾਰ ਵੀ ਸੂਬਾਈ ਵਿਧਾਨ ਸਭਾ ਲਈ ਚੁਣੇ ਗਏ ਹਨ।

ਐਨ.ਡੀ.ਪੀ. ਦੀ ਅਗਵਾਈ ਕਰ ਰਹੇ ਜੌਹਨ ਹੋਰਗਨ ਦੇ ਹੱਕ ਵਿਚ ਲੋਕਾਂ ਨੇ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਇਸ ਵਾਰ NDP ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਹੈ। ਹਾਲਾਂਕਿ ਅੰਤਿਮ ਅਧਿਕਾਰਿਕ ਨਤੀਜਿਆਂ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ। ਜੌਹਨ ਹੋਰਗਨ ਦੁਆਰਾ ਸਨੈਪ ਚੋਣਾਂ ਕਰਵਾਈਆਂ ਗਈਆਂ,ਕਿਉਂਕਿ ਉਨ੍ਹਾਂ ਨੇ ਘੱਟਗਿਣਤੀ ਨੂੰ ਬਹੁਮਤ ‘ਚ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਹੋਰਗਨ ਇਸ ਉਦੇਸ਼ ‘ਚ ਸਫਲ ਹੋਇਆ ਕਿਉਂਕਿ ਐਨਡੀਪੀ ਨੇ 14 ਦੀ ਬੜਤ ਨਾਲ 55 ਸੀਟਾਂ ‘ਤੇ ਕਬਜ਼ਾ ਕੀਤਾ ਜਦੋਂਕਿ ਲਿਬਰਲਜ਼ ਨੇ 29 ‘ਚੋਂ 12 ਸੀਟਾਂ ਗਵਾ ਦਿਤੀਆਂ।

Related News

ਅਮਰੀਕਾ ਕੋਰੋਨਾ ਨਾਲ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ‌ : Joe Biden

Vivek Sharma

ਕੈਨੇਡਾ ਦੀ ਫੌਜ ‘ਚ ਸ਼ੋਸ਼ਣ ਨੂੰ ਲੈ ਕੇ ਸੀਨੀਅਰ ਮਹਿਲਾ ਅਧਿਕਾਰੀ ਨੇ ਦਿੱਤਾ ਅਸਤੀਫ਼ਾ, ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ

Vivek Sharma

ਕੈਨੇਡੀਅਨ ਫੌਜ ਨੂੰ ਮਿਲੀ ਡਿਫੈਂਸ ਸਟਾਫ ਦੀ ਪਹਿਲੀ ਮਹਿਲਾ ਵਾਇਸ ਚੀਫ਼, ਲੈਫਟੀਨੈਂਟ-ਜਨਰਲ ਫ੍ਰਾਂਸਿਸ ਜੇ. ਐਲਨ ਸੰਭਾਲਣਗੇ ਅਹੁਦਾ

Vivek Sharma

Leave a Comment