channel punjabi
International News

ਨੈਂਸੀ ਪੇਲੋਸੀ ਨੇ ਟਰੰਪ ਨੂੰ ਸੰਵਿਧਾਨਕ ਰੂਪ ਤੋਂ ਹਟਾਉਣ ਲਈ ਖੋਲ੍ਹਿਆ ਮੋਰਚਾ

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੇ ਟਕਰਾਅ ਨੂੰ ਹੋਰ ਅੱਗੇ ਲਿਜਾਂਦੇ ਹੋਏ ਹਾਊਸ ਸਪੀਕਰ ਨੈਂਸੀ ਪੇਲੋਸੀ ਨੇ ਐਲਾਨ ਕੀਤਾ ਹੈ ਕਿ ਉਹ ਇਕ ਪੈਨਲ ਬਣਾਉਣ ਲਈ ਬਿੱਲ ਪੇਸ਼ ਕਰੇਗੀ। ਇਹ ਪੈਨਲ ਰਾਸ਼ਟਰਪਤੀ ਦੇ ਰੂਪ ਵਿਚ ਪਾਰੀ ਜਾਰੀ ਰੱਖਣ ਦੀ ਡੋਨਾਲਡ ਟਰੰਪ ਦੀ ਸਮਰੱਥਾ ਦਾ ਆਕਲਨ ਕਰੇਗਾ। ਪੇਲੋਸੀ ਨੇ ਜ਼ੋਰ ਦਿੰਦੇ ਹੋਏ ਆਖਿਆ ਕਿ ਟਰੰਪ ਇਸ ਸਮੇਂ ਇਕ ਬਦਲੀ ਹੋਈ ਸਥਿਤੀ ਵਿਚ ਹਨ। ਦੇਸ਼ ਵਿਚ 3 ਨਵੰਬਰ ਨੂੰ ਚੋਣਾਂ ਹੋਣੀਆਂ ਹਨ।

ਟਰੰਪ ਨੇ ਕੋਵਿਡ-19 ਰਾਹਤ ਪੈਕੇਜ ‘ਤੇ ਗੱਲਬਾਤ ਰੱਦ ਕਰਨ ਅਤੇ ਬਾਅਦ ਵਿਚ ਅੰਸ਼ਕ ਸਮਝੌਤੇ ਦਾ ਸੰਕੇਤ ਦੇਣ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਸਪੀਕਰ ਨੇ ਆਖਿਆ ਕਿ ਮੈਨੂੰ ਨਹੀਂ ਪਤਾ ਕਿ ਇਸ ਵਿਹਾਰ ‘ਤੇ ਕਿਹੋ ਜਿਹੀ ਪ੍ਰਤੀਕਿਰਿਆ ਦਵਾਂ। ਡੈਮੋਕ੍ਰੇਟਿਕ ਪਾਰਟੀ ਦੀ ਸਪੀਕਰ ਨੇ ਆਖਿਆ ਕਿ ਅਜਿਹੇ ਲੋਕ ਹਨ ਜੋ ਆਖਦੇ ਹਨ ਕਿ ਜਦ ਤੁਸੀਂ ਸਟੀਰਾਇਡ ‘ਤੇ ਹੁੰਦੇ ਹੋ ਤਾਂ ਕੋਵਿਡ-19 ਤੋਂ ਪ੍ਰਭਾਵਿਤ ਹੁੰਦੇ ਹੋ, ਤਾਂ ਫੈਸਲੇ ਨੂੰ ਲੈ ਕੇ ਕੁਝ ਨੁਕਸਾਨ ਹੋ ਸਕਦਾ ਹੈ।

ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਲਈ ਸੰਵਿਧਾਨਕ ਪ੍ਰਾਵਧਾਨ ਦਾ ਜ਼ਿਕਰ ਕਰਦੇ ਹੋਏ ਸਪੀਕਰ ਅਤੇ ਸਾਥੀ ਡੈਮੋਕ੍ਰੇਟਿਕ ਸੰਸਦ ਮੈਂਬਰ ਜੈਮੀ ਰਸਕਿਨ ਨੇ ਆਖਿਆ ਕਿ ਟਰੰਪ ਦੀ ਸਮਰੱਥਾ ਦੇ ਆਕਲਨ ਲਈ ਕਮੀਸ਼ਨ ਦੇ ਗਠਨ ਲਈ ਸ਼ੁੱਕਰਵਾਰ ਨੂੰ ਬਿੱਲ ਪੇਸ਼ ਕਰਨਗੇ। ਇਹ ਕਦਮ ਕਾਫੀ ਹੱਦ ਤੱਕ ਸਹੀ ਹੋਣ ਦੀ ਉਮੀਦ ਹੈ ਕਿਉਂਕਿ ਟਰੰਪ ਨੂੰ ਹਟਾਉਣ ਲਈ ਇਕ ਸੰਵਿਧਾਨਕ ਤਖਤਾ ਪਲਟ ਦੀ ਕੋਸ਼ਿਸ਼ ਵਿਚ ਡੈਮੋਕ੍ਰੇਟਿਕ ਬਹੁਤ ਵਾਲੇ ਪ੍ਰਤੀਨਿਧੀ ਸਭਾ ਵੱਲੋਂ ਪਾਸ ਪ੍ਰਸਤਾਵ ਨੂੰ ਰਿਪਬਲਿਕਨ ਦੇ ਕੰਟਰੋਲ ਵਾਲੇ ਸੈਨੇਟ ਤੋਂ ਮਨਜ਼ੂਰੀ ਮਿਲਣ ਦੀ ਸੰਭਾਵਨਾ ਨਹੀਂ ਹੈ।

ਉਥੇ ਟਰੰਪ ਨੇ ਪਲਟਵਾਰ ਕਰਦੇ ਹੋਏ ਇਕ ਟਵੀਟ ਵਿਚ ਆਖਿਆ ਕਿ ਪਾਗਲ ਨੈਂਸੀ ਉਹ ਮਹਿਲਾ ਹੈ ਜਿਸ ਨੂੰ ਨਿਗਰਾਨੀ ਹੇਠ ਹੋਣਾ ਚਾਹੀਦਾ ਹੈ। ਬਾਅਦ ਵਿਚ ਟਰੰਪ ਨੂੰ ਲੈ ਕੇ ਬਦਲੀ ਹੋਈ ਸਥਿਤੀ ਹੋਣ ਦੇ ਬਾਰੇ ਵਿਚ ਪੇਲੋਸੀ ਨੇ ਦਾਅਵੇ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਵ੍ਹਾਈਟ ਹਾਊਸ ਦੀ ਰਣਨੀਤਕ ਸੰਚਾਰ ਨਿਦੇਸ਼ਕ ਐਲੀਸਾ ਫਰਾਹ ਨੇ ਪੱਤਰਕਾਰਾਂ ਨੂੰ ਆਖਿਆ ਕਿ ਬਿਲਕੁਲ ਨਹੀਂ। ਰਾਸ਼ਟਰਪਤੀ ਮਜ਼ਬੂਤ ਹਨ। ਉਹ ਕੰਮ ਕਰ ਰਹੇ ਹਨ, ਉਹ ਕਦੇ ਨਹੀਂ ਰੁਕੇ। ਟਰੰਪ ਦੇ ਨਿੱਜੀ ਡਾਕਟਰ ਨੇ ਵੀਰਵਾਰ ਸ਼ਾਮ ਨੂੰ ਇਕ ਬਿਆਨ ਜਾਰੀ ਕਰ ਆਖਿਆ ਸੀ ਕਿ ਉਹ ਠੀਕ ਹਨ ਅਤੇ ਸ਼ਨੀਵਾਰ ਨੂੰ ਜਨਤਕ ਪ੍ਰੋਗਰਾਮ ਵਿਚ ਸ਼ਾਮਲ ਹੋ ਸਕਦੇ ਹਨ।

Related News

ਅਮਰੀਕਾ ‘ਚ 1.9 ਟ੍ਰਿਲੀਅਨ ਡਾਲਰ ਦਾ ਕੋਰੋਨਾ ਰਾਹਤ ਬਿੱਲ ਲਾਗੂ ਕਰਨ ਦੀ ਤਿਆਰੀ, ਰਾਸ਼ਟਰਪਤੀ Joe Biden ਰੱਖ ਰਹੇ ਨੇ ਪੂਰੀ ਨਜ਼ਰ

Vivek Sharma

ਓਨਟਾਰੀਓ : ਦੱਖਣ-ਪੱਛਮੀ ਹਸਪਤਾਲ Covid 19 ਕਾਰਨ ਹੋਈਆਂ ਮੌਤਾਂ ਦੇ ਵਾਧੇ ਦੌਰਾਨ ਲਾਸ਼ਾਂ ਨੂੰ ਇਕ ਟ੍ਰੇਲਰ ਯੂਨਿਟ ਵਿਚ ਰੱਖਣ ਲਈ ਮਜਬੂਰ

Rajneet Kaur

ਕੈਲਗਰੀ: ਰੈਸਟੋਰੈਂਟ ‘ਚੋਂ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਕਈ ਕਪੰਨੀਆਂ ਨੇ ਅਸਥਾਈ ਤੌਰ ਤੇ ਰੈਸਟੋਰੈਂਟ ਅਤੇ ਫਿਟਨੈਸ ਕਲੱਬ ਬੰਦ ਕਰਨ ਦਾ ਲਿਆ ਫੈਸਲਾ

Rajneet Kaur

Leave a Comment