channel punjabi
Canada International News North America

ਨਿਆਗਰਾ ਫਾਲਜ਼ ‘ਤੇ ਛਾਇਆ ਤਿਰੰਗਾ ! ਭਾਰਤੀ ਆਜ਼ਾਦੀ ਦਿਹਾੜੇ ਦੀ ਕੈਨੇਡਾ ਵਿੱਚ ਧੂਮ

ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਨਿਆਗਰਾ ਫਾਲਜ਼ ਦਾ ਅਦਭੁੱਤ ਨਜ਼ਾਰਾ

ਨਿਆਗਰਾ ਫਾਲਜ਼ ‘ਤੇ ਭਾਰਤੀ ਤਿਰੰਗੇ ਦੇ ਰੰਗਾਂ ਨੂੰ ਪ੍ਰਕਾਸ਼ਤ ਕੀਤਾ ਗਿਆ

ਪੂਰੀ ਨਿਆਗਰਾ ਫਾਲਜ਼ ‘ਤੇ ਛਾਇਆ ਤਿਰੰਗਾ ਝੰਡਾ

ਓਟਾਵਾ : ਭਾਰਤ ਦਾ ਆਜ਼ਾਦੀ ਦਿਹਾੜਾ ਕੈਨੇਡਾ ਵਿੱਚ ਉਤਸ਼ਾਹ ਪੂਰਵਕ ਮਨਾਇਆ ਗਿਆ। ਕੈਨੇਡਾ ਦੇ ਵੱਖ ਵੱਖ ਹਿੱਸਿਆਂ ਤੋਂ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਦੀਆਂ ਖਬਰਾਂ ਮਿਲ ਰਹੀਆਂ ਨੇ । ਕੈਨੇਡਾ ਦੇ ਇਤਿਹਾਸ ਵਿਚ ਖਾਸ ਮਹੱਤਵ ਰੱਖਣ ਵਾਲੇ ਨਿਆਗਰਾ ਫਾਲਜ਼ ‘ਤੇ ਭਾਰਤੀ ਤਿਰੰਗੇ ਦੇ ਰੰਗਾਂ ਨੂੰ ਪ੍ਰਕਾਸ਼ਤ ਕੀਤਾ ਗਿਆ । ਪਾਣੀ ‘ਤੇ ਤਿਰੰਗੇ ਦੇ ਰੰਗ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ। ਕਈ ਸ਼ਹਿਰਾਂ ਵਿਚ ਭਾਰਤੀ ਮੂਲ ਦੇ ਕੈਨੇਡੀਅਨ ਲੋਕਾਂ ਨੇ ਕਾਰ ਰੈਲੀਆਂ ਕੱਢੀਆਂ। ਲੋਕਾਂ ਵਲੋਂ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੀ ਪਾਲਣਾ ਕੀਤੀ ਗਈ।

ਭਾਰਤ ਦੀ ਕੌਂਸਲ ਜਨਰਲ ਆਫ ਟੋਰਾਂਟੋ ਅਪੂਰਵਾ ਸ਼੍ਰੀਵਾਸਤਵ ਨੇ ਇੰਡੋ-ਕੈਨੇਡਾ ਆਰਟ ਕੌਂਸਲ ਦਾ ਪ੍ਰਬੰਧ ਕੀਤਾ ਅਤੇ ਨਿਆਗਰਾ ਫਾਲਜ਼ ‘ਤੇ ਤਿਰੰਗਾ ਲਹਿਰਾਇਆ। ਟੋਰਾਂਟੋ ਸਿਟੀ ਹਾਲ ਵਿਚ ਤਿਰੰਗੇ ਦੀ ਸ਼ਾਨ ਦੇਖਦਿਆਂ ਹੀ ਬਣਦੀ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੌਕੇ ਭਾਰਤੀ-ਕੈਨੇਡੀਅਨ ਭਾਈਚਾਰੇ ਨੂੰ ਵਧਾਈ ਦਿੱਤੀ। ਆਪਣੇ ਦਫ਼ਤਰ ਤੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚ ਲੋਕਤੰਤਰ ਅਤੇ ਬਹੁਲਵਾਦ ਦੀਆਂ ਸਾਂਝੀਆਂ ਪਰੰਪਰਾਵਾਂ ਅਤੇ ਡੂੰਘੇ ਸੱਭਿਆਚਾਰਕ ਕਾਰਨ ਬਹੁਤ ਨੇੜਤਾ ਹੈ। 10 ਲੱਖ ਤੋਂ ਵੱਧ ਕੈਨੇਡੀਅਨ-ਭਾਰਤੀ ਭਾਈਚਾਰੇ ਨੇ ਸਾਡੇ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾਇਆ ਹੈ।

ਓਂਟਾਰੀਓ ਤੇ ਅਲਬਰਟਾ ਦੇ ਮੁੱਖ ਮੰਤਰੀਆਂ ਨੇ ਭਾਰਤੀ ਭਾਈਚਾਰੇ ਨੂੰ ਇਸ ਖਾਸ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਇਲਾਵਾ ਭਾਰਤੀ ਮੂਲ ਦੇ ਨੇਤਾਵਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਰਾਸ਼ਟਰੀ ਗਾਨ ਵੀ ਗਾਇਆ ਤੇ ਤਿਰੰਗੇ ਦੀ ਸ਼ਾਨ ਬਾਰੇ ਵਿਚਾਰ ਸਾਂਝੇ ਕੀਤੇ। ਓਟਾਵਾ ਦੇ ਹਾਈ ਕਮਿਸ਼ਨ ਵਿਖੇ ਰਾਜਦੂਤ ਅਜੇ ਬਿਸਾਰੀਆ ਅਤੇ ਟੋਰਾਂਟੋ ਅਤੇ ਵੈਨਕੂਵਰ ਦੇ ਕੌਂਸਲੇਟਾਂ ਵਿਚ ਵੀ ਤਿਰੰਗਾ ਲਹਿਰਾਇਆ ਗਿਆ। ਵੈਨਕੁਵਰ, ਬ੍ਰਿਟਿਸ਼ ਕੋਲੰਬੀਆ ਤੇ ਓਟਾਵਾ ਸਣੇ ਹੋਰ ਕਈ ਸ਼ਹਿਰਾਂ ਵਿਚ ਲੋਕ ਗੱਡੀਆਂ ‘ਤੇ ਤਿਰੰਗਾ ਸਜਾ ਕੇ ਘੁੰਮਦੇ ਨਜ਼ਰ ਆਏ।

Related News

ਐਸਟਰਾਜੇ਼ਨੇਕਾ(AstraZeneca) ਕੋਰੋਨਾ ਵੈਕਸੀਨ ਦਾ ਨਵਾਂ ਅਤੇ ਉਨੰਤ ਰੂਪ ਪੱਤਝੜ ਤੱਕ ਤਿਆਰ ਕਰ ਲਏ ਜਾਣ ਪ੍ਰਤੀ ਆਸਵੰਦ, ਨਵੀਂ ਵੈਕਸੀਨ ਨਵੇਂ ਵਾਇਰਸਾਂ ਦਾ ਕਰੇਗੀ ਮੁਕਾਬਲਾ

Vivek Sharma

ਕਿਊਬਿਕ: ਪ੍ਰੋਵਿੰਸ ਦੇ 47 ਸਕੂਲਾਂ ਦੇ ਕੋਵਿਡ 19 ਹੋਣ ਦੀ ਪੁਸ਼ਟੀ

Rajneet Kaur

ਆਹ ਕੀ ! ਹੁਣ ਅਮਰੀਕਾ ਅਤੇ ਕੈਨੇਡਾ ਵਿਚਾਲੇ ਖੜਕੀ, ਇੱਕ ਦੂਜੇ ਨੂੰ ਢਾਹ ਲਾਉਣ ਲਈ ਦੋਵਾਂ ਨੇ ਕੱਸੀਆਂ ਮਸ਼ਕਾਂ

Vivek Sharma

Leave a Comment