channel punjabi
Canada International News North America

ਨਵੇਂ ਸਾਲ ਦੇ ਮੌਕੇ ਬੀ.ਸੀ ਕਿਸਾਨਾਂ ਨੇ ਭਾਰਤ ‘ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਇੱਕਜੁਟਤਾ ਦਿਖਾਉਣ ਲਈ ਇੱਕ ਕਾਫਲੇ ਵਿੱਚ ਲਿਆ ਹਿੱਸਾ

ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਵਿਰੁੱਧ ਕੈਨੇਡਾ ‘ਚ ਲਗਾਤਾਰ ਰੋਸ ਰੈਲੀਆਂ ਦਾ ਸਿਲਸਿਲਾ ਜਾਰੀ ਹੈ। ਨਵੇਂ ਸਾਲ ਦੇ ਮੌਕੇ ਬੀ.ਸੀ ਕਿਸਾਨਾਂ ਨੇ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਇੱਕਜੁਟਤਾ ਦਿਖਾਉਣ ਲਈ ਇੱਕ ਕਾਫਲੇ ਵਿੱਚ ਹਿੱਸਾ ਲਿਆ। ਕਿਸਾਨ ਸ਼ੁੱਕਰਵਾਰ ਦੁਪਹਿਰ ਸਰੀ ਦੇ ਬੀਅਰ ਕਰੀਕ ਪਾਰਕ ਵਿਖੇ ਇਕੱਠੇ ਹੋਏ ਜਦੋਂ ਕਾਰ ਕਾਫਲਾ ਸ਼ਹਿਰ ਵੈਨਕੁਵਰ ਲਈ ਰਵਾਨਾ ਹੋਇਆ। ਭਾਗੀਦਾਰਾਂ ਦਾ ਕਹਿਣਾ ਹੈ ਕਿ ਨਵਾਂ ਸਾਲ ਇਕ ਨਵੀਂ ਸ਼ੈਲੀ ਲਿਆਉਂਦਾ ਹੈ ਜਿਸ ਨਾਲ ਉਹ ਆਪਣਾ ਸਮਰਥਨ ਦਿਖਾ ਸਕਦੇ ਹਨ।

ਸਮਰਥਕਾ ਦਾ ਕਹਿਣਾ ਹੈ ਕਿ ਹਰੀ ਕ੍ਰਾਂਤੀ ਰਾਹੀਂ ਅਨਾਜ ਦੇ ਮਾਮਲੇ ਵਿਚ ਭਾਰਤ ਨੂੰ ਆਤਮ ਨਿਰਭਰ ਬਣਾਉਣ ਵਾਲੇ ਕਿਸਾਨਾਂ ਦੀ ਜ਼ਿੰਦਗੀ ਹਨੇਰੇ ਵੱਲ ਧੱਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਖਾਤਰ ਇਹ ਕਾਲੇ ਕਾਨੂੰਨ ਲਿਆਂਦੇ ਗਏ ਹਨ ਜੋ ਕਿਸਾਨੀ ਨੂੰ ਤਬਾਹ ਕਰ ਦੇਣਗੇ। ਰੈਲੀ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੀ ਆਵਾਜ਼ ਕੌਮਾਂਤਰੀ ਪੱਧਰ ‘ਤੇ ਉਠਾਈ ਜਾ ਰਹੀ ਹੈ। ਇਸ ਦੌਰਾਨ ਕੋਵਿਡ 19 ਦੇ ਦਿਸ਼ਾ ਨਿਰਦੇਸ਼ਾਂ ਦਾ ਵੀ ਪੂਰਾ ਧਿਆਨ ਰਖਿਆ ਗਿਆ।

ਬੀ.ਸੀ. ਵਿਚ ਸਮਰਥਨ ਦਿਖਾਉਣ ਲਈ ਰੈਲੀਆਂ 5 ਦਸੰਬਰ ਤੋਂ ਸ਼ੁਰੂ ਹੋਈਆਂ । ਸਮਰਥਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ 3 ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਉਹ ਹਾਰ ਨਹੀਂ ਮੰਨਣਗੇ।

Related News

ਚੋਰੀ ਦੇ ਇਲਜ਼ਾਮਾਂ ਤਹਿਤ ਸਸਕਾਟੂਨ ਪੁਲਿਸ ਨੇ 2 ਕਿਸ਼ੋਰਾਂ ਨੂੰ ਕੀਤਾ ਗ੍ਰਿਫ਼ਤਾਰ

Vivek Sharma

ਓਨਟਾਰੀਓ ਦੇ ਸਿੱਖਿਆ ਮੰਤਰੀ ਨੇ ਕੀਤੀ ਪੁਸ਼ਟੀ, ਜਨਵਰੀ ਤੋਂ ਸਕੂਲਾਂ ‘ਚ ਵਿਅਕਤੀਗਤ ਪੜ੍ਹਾਈ ਹੋਵੇਗੀ ਸ਼ੁਰੂ

Rajneet Kaur

ਬ੍ਰਾਜ਼ੀਲ ਵਿੱਚ ਉਤਪੰਨ ਹੋਣ ਵਾਲਾ COVID-19 ਵੇਰੀਐਂਟ ਦਾ ਪਹਿਲਾ ਕੇਸ ਟੋਰਾਂਟੋ ਤੋਂ ਆਇਆ ਸਾਹਮਣੇ

Rajneet Kaur

Leave a Comment