channel punjabi
Canada International News North America

ਦੱਖਣ-ਪੱਛਮੀ ਕੈਲਗਰੀ ‘ਚ ਹੋਏ ਹਮਲੇ ਦੀ ਜਾਂਚ ਲਈ ਪੁਲਿਸ ਹੋਈ ਗੰਭੀਰ, ਲੋਕਾਂ ਤੋਂ ਮਦਦ ਲਈ ਕੀਤੀ ਅਪੀਲ

ਕੁਝ ਦਿਨ ਪਹਿਲਾਂ ਦੱਖਣ-ਪੱਛਮੀ ਕੈਲਗਰੀ ‘ਚ ਹੋਇਆ ਸੀ ਹਮਲਾ

ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਜੁੱਟੀ

ਲੋਕਾਂ ਤੋਂ ਸਹਿਯੋਗ ਕਰਨ ਦੀ ਕੀਤੀ ਅਪੀਲ

ਫੋਨ ਨੰਬਰ ਸਾਂਝੇ ਕਰਕੇ ਮੰਗੀ ਜਾਣਕਾਰੀ

ਕੈਲਗਰੀ : ਅਲਬਰਟਾ ਸੂਬੇ ਦੇ ਮਹੱਤਵਪੂਰਨ ਸ਼ਹਿਰ ਕੈਲਗਰੀ ਵਿਖੇ ਕਰੀਬ ਦੋ ਹਫਤੇ ਪਹਿਲਾਂ ਹੋਏ ਇੱਕ ਗੰਭੀਰ ਹਮਲੇ ਦੇ ਮਾਮਲੇ ਵਿੱਚ ਪੁਲਿਸ ਹੁਣ ਕਾਫੀ ਗੰਭੀਰ ਹੋ ਚੁੱਕੀ ਹੈ। ਪੁਲਿਸ ਇਸ ਮਾਮਲੇ ਦੇ ਮੁਲਜ਼ਮਾਂ ਤੱਕ ਪਹੁੰਚ ਕਰਨਾ ਚਾਹੁੰਦੀ ਹੈ, ਤਾਂ ਜੋ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ । ਇਸ ਘਟਨਾ ਵਿੱਚ ਕਈ ਨੌਜਵਾਨ ਜ਼ਖਮੀ ਹੋ ਗਏ ਸਨ ।

ਪੁਲਿਸ ਅਨੁਸਾਰ ਬੀਤੀ 14 ਜੁਲਾਈ ਨੂੰ ਰਾਤੀਂ ਕਰੀਬ 9:30 ਵਜੇ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ । ਡਿਸਕਵਰੀ ਰਿਜ ਕਮਿਊਨਿਟੀ ਐਸੋਸੀਏਸ਼ਨ ਦੇ ਨੇੜੇ ਸਥਿਤ ਗ੍ਰਿਸੀਫਿਥ ਵੁੱਡਜ਼ ਪਾਰਕ ਵਿਖੇ ਇਹ ਘਟਨਾ ਵਾਪਰੀ । ਜਿਸ ‘ਚ ਨੌਜਵਾਨਾਂ ਦੇ ਇੱਕ ਸਮੂਹ ਅਤੇ 20 ਵਿਅਕਤੀਆਂ ਦੇ ਸਮੂਹ ਵਿੱਚ, ਜੋ ਕਿ 20 ਸਾਲਾਂ ਦੀ ਉਮਰ ਵਿੱਚ ਮੰਨਿਆ ਜਾਂਦਾ ਸੀ, ਵਿਚਕਾਰ ਕਾਫੀ ਝਗੜਾ ਹੋਇਆ ਸੀ ।

ਪੁਲਿਸ ਅਨੁਸਾਰ ਘਟਨਾ ਦੇ ਦੌਰਾਨ ਕਈ ਨੌਜਵਾਨਾਂ ‘ਤੇ ਹਮਲਾ ਕੀਤਾ ਗਿਆ ਸੀ, ਉਨ੍ਹਾਂ ਨੂੰ ਹਥਿਆਰਾਂ ਨਾਲ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਇੱਕ ਵਿਅਕਤੀ ਦਾ ਬਟੂਆ ਚੋਰੀ ਹੋ ਗਿਆ ਸੀ।

ਪੁਲਿਸ ਨੇ ਦੱਸਿਆ ਕਿ ਪੀੜਤ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਦੋਂ ਤੋਂ ਰਿਹਾ ਕਰ ਦਿੱਤਾ ਗਿਆ ਹੈ।

ਪੁਲਿਸ ਅਨੁਸਾਰ ਘਟਨਾ ਵਿੱਚ ਸ਼ਾਮਲ ਸ਼ੱਕੀ ਲੋਕ ਪੈਦਲ, ਕਾਰਾਂ ਅਤੇ ਸਾਈਕਲਾਂ ‘ਤੇ ਸਵਾਰ ਹੋ ਕੇ ਭੱਜ ਗਏ। ਪੁਲਿਸ ਨੇ ਕਿਹਾ ਕਿ ਹਾਲੇ ਤੱਕ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਘਟਨਾ ਬਾਰੇ ਕੋਈ ਵੀ ਜਾਣਕਾਰੀ, ਇਸ ਦੇ ਨੇੜੇ ਲੱਗੇ ਕੈਮਰੇ ਦੀ ਰਿਕਾਰਡਿੰਗ, ਕੋਈ ਵੀ ਫੁਟੇਜ ਹੈ, ਤਾਂ ਕੈਲਗਰੀ ਪੁਲਿਸ ਨਾਲ 403-266-1234 ‘ਤੇ ਜਾਂ 1-800-222-8477 ‘ਤੇ ਸੰਪਰਕ ਕਰਨ ਲਈ ਅਪੀਲ ਕੀਤੀ ਗਈ ਹੈ ।

Related News

ਲੋਅਰ ਮੇਨਲੈਂਡ ਦੇ ਦੋ ਹਸਪਤਾਲਾਂ ਵਿੱਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਕੈਨੇਡਾ-ਅਮਰੀਕਾ ਬਾਰਡਰ ਤੋਂ 3.5 ਮਿਲੀਅਨ ਡਾਲਰ ਦੀ ਕੋਕੀਨ ਮਿਲਣ ਦੇ ਬਾਅਦ ਕੀਤਾ ਗਿਆ ਚਾਰਜ

Rajneet Kaur

ਕੋਵਿਡ-19 ਦੀਆਂ ਜਾਅਲੀ ਵੈਕਸੀਨਜ਼ ਤੋਂ ਵੀ ਸਾਰੇ ਦੇਸ਼ਾਂ ਨੂੰ ਚੌਕਸ ਰਹਿਣ ਦੀ ਲੋੜ:ਇੰਟਰਪੋਲ

Rajneet Kaur

Leave a Comment