channel punjabi
International News North America

ਤਾਜ ਮਹਿਲ ਵਿਚ ਬੰਬ ਹੋਣ ਦੀ ਖ਼ਬਰ ਮਿਲੀ, ਖ਼ਬਰ ਨਿਕਲੀ ਫਰਜ਼ੀ

ਦੁਨੀਆ ਦੇ ਸੱਤ ਅਜੂਬਿਆਂ ‘ਚ ਸ਼ਾਮਲ ਤਾਜ ਮਹਿਲ ਵਿਚ ਬੰਬ ਹੋਣ ਦੀ ਖ਼ਬਰ ਮਿਲੀ ਪਰ ਇਹ ਜਾਣਕਾਰੀ ਫ਼ਰਜ਼ੀ ਨਿਕਲੀ ਸਾਬਤ ਹੋਈ। ਉੱਤਰ ਪ੍ਰਦੇਸ਼ ਦੇ ਆਗਰਾ ‘ਚ ਸਥਿਤ ਇਤਿਹਾਸਕ ਵਿਰਾਸਤ ਤਾਜ ਮਹਿਲ ਨੂੰ ਅੱਜ ਯਾਨੀ 4 ਮਾਰਚ ਵੀਰਵਾਰ ਨੂੰ ਅਚਾਨਕ ਬੰਦ ਕਰ ਦਿੱਤਾ ਗਿਆ। ਵਿਸਫ਼ੋਟਕ ਦੀ ਸੂਚਨਾ ਮਿਲਣ ‘ਤੇ ਸੀ.ਆਈ.ਐੱਸ.ਐੱਫ਼. ਅਤੇ ਉੱਤਰ ਪ੍ਰਦੇਸ਼ ਪੁਲਸ ਦੇ ਜਵਾਨਾਂ ਨੇ ਤਾਜ ਮਹਿਲ ‘ਚ ਮੌਜੂਦ ਸੈਲਾਨੀਆਂ ਨੂੰ ਜਲਦੀ ਬਾਹਰ ਕੱਢਿਆ। ਇਸ ਸੂਚਨਾ ਤੋਂ ਬਾਅਦ ਬੀਡੀਐਸ ਦੇ ਨਾਲ ਸੀਆਈਐਸਐਫ ਦੀ ਟੀਮ ਤਤਕਾਲ ਐਕਸ਼ਨ ਵਿਚ ਆ ਗਈ। ਲਗਪਗ ਦੋ ਘੰਟੇ ਤਕ ਤਾਜ ਮਹਿਲ ਦੇ ਦੋਵੇਂ ਗੇਟ ਬੰਦ ਕਰਨ ਤੋਂ ਬਾਅਦ ਚੈਕਿੰਗ ਕੀਤੀ ਗਈ। ਇਸ ਤੋਂ ਬਾਅਦ ਗੇਟਾਂ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ।

ਪੁਲਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਤੇ ਵਿਸਫੋਟਕ ਰੱਖਣ ਦੀ ਜਾਣਕਾਰੀ ਦਿੱਤੀ ਸੀ, ਜਿਸ ਨੂੰ ਹੁਣ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਹੈ ਕਿ ਉਹ ਨੌਕਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ।

ਇਸ ਮਾਮਲੇ ‘ਚ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆ ਸਕਿਆ ਹੈ। ਆਗਰਾ ਦੇ ਐੱਸ.ਪੀ. (ਪ੍ਰੋਟੋਕਾਲ) ਸ਼ਿਵ ਰਾਮ ਯਾਦਵ ਨੇ ਦੱਸਿਆ,”ਸਾਨੂੰ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਸੀ ਕਿ ਇਕ ਵਿਅਕਤੀ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਫ਼ੋਨ ਕੀਤਾ ਸੀ ਕਿ ਫ਼ੌਜ ਭਰਤੀਆਂ ‘ਚ ਖ਼ਰਾਬੀ ਹੈ ਅਤੇ ਉਸ ਨੂੰ ਭਰਤੀ ਨਹੀਂ ਕੀਤਾ ਗਿਆ ਹੈ। ਉਸੇ ਨੇ ਦੱਸਿਆ ਕਿ ਤਾਜ ਮਹਿਲ ਕੰਪਲੈਕਸ ‘ਚ ਇਕ ਬੰਬ ਰੱਖਿਆ ਗਿਆ ਹੈ, ਜੋ ਜਲਦ ਹੀ ਫਟਣ ਵਾਲਾ ਹੈ।” ਯਾਦਵ ਨੇ ਦੱਸਿਆ ਕਿ ਤਾਜ ਮਹਿਲ ਦੇ ਨੇੜੇ-ਤੇੜੇ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ।

Related News

ਰਾਜਧਾਨੀ ਦੀਆਂ ਸਰਹੱਦਾਂ ‘ਤੇ ਦਿੱਲੀ ਪੁਲਿਸ ਨੇ ਵਧਾਈ ਸਰਗਰਮੀ, ਕਿਸਾਨਾਂ ਨੂੰ ਟਿਕਰੀ ਬਾਰਡਰ ਖ਼ਾਲੀ ਕਰਨ ਦੇ ਲਾਏ ਨੋਟਿਸ, ਕਿਸਾਨ ਜਥੇਬੰਦੀਆਂ ਨੇ ਜਤਾਇਆ ਵਿਰੋਧ

Vivek Sharma

ਡੈੱਨਫੋਰਥ ਐਵੇਨਿਊ ਅਤੇ ਵਿਕਟੋਰੀਆ ਪਾਰਕ ਐਵੇਨਿਊ ਨੇੜੇ ਇਕ ਪਾਰਕਿੰਗ ‘ਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ

Rajneet Kaur

ਦੇਸ਼ ਭਰ ‘ਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ,ਮੁਸਾਫਰਾਂ ਨੂੰ ਨਾ ਹੋਵੇ ਕੋਈ ਮੁਸੀਬਤ ਕਿਸਾਨਾਂ ਨੇ ਉਸ ਦਾ ਵੀ ਕੀਤਾ ਪੂਰਾ ਇੰਤਜ਼ਾਮ

Rajneet Kaur

Leave a Comment