channel punjabi
Canada International News North America

ਟੋਰਾਂਟੋ `ਚ ਭਾਰਤ ਦੇ ਕੌਂਸਲਖਾਨੇ ਦੇ ਸਟਾਫ ਵਲੋਂ ਭਾਰਤ ਦੇ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਅਗਲੇ ਮਹੀਨੇ ਤੋਂ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਟੋਰਾਂਟੋ `ਚ ਭਾਰਤ ਦੇ ਕੌਂਸਲਖਾਨੇ ਦੇ ਸਟਾਫ ਵਲੋਂ ਭਾਰਤ ਦੇ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਅਗਲੇ ਮਹੀਨੇ ਜੀ.ਟੀ.ਏ ਵਿੱਚ (ਅਪੁਆਇੰਟਮੈਂਟ ਰਾਹੀਂ) ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਸੇਵਾ ਲਈ ਕੋਈ ਫੀਸ ਨਹੀਂ ਲਈ ਜਾਵੇਗੀ ਪਰ ਅਪੁਆਇੰਟਮੈਂਟ ਲੈਣਾ ਜਰੂਰੀ ਹੋਵੇਗਾ।

ਕੈਂਪਾਂ ਦੀ ਸ਼ੁਰੂਆਤ 1 ਨਵੰਬਰ ਨੂੰ ਮਿਸੀਸਾਗਾ ਵਿਖੇ ਹਿੰਦੂ ਹੈਰੀਟੇਜ ਸੈਂਟਰ ਤੋਂ ਹੋਏਗੀ ਜਿੱਥੇ ਸਾਰਾ ਦਿਨ ਲਾਈਫ ਸਰਟੀਫਿਕੇਟ ਬਣਾਏ ਜਾਣਗੇ। ਬਰੈਂਪਟਨ ਸਥਿਤ ਬੀ.ਐਲ.ਐਸ ਦਫਤਰ 2 ਨਵੰਬਰ ਤੋਂ (ਵੀਕਏਂਡ ਨੂੰ ਛੱਡ ਕੇ) 13 ਨਵੰਬਰ ਤੱਕ ਇਸ ਸੇਵਾ ਦਾ ਕੇਂਦਰ ਰਹੇਗਾ।

8 ਨਵੰਬਰ ਨੂੰ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ (ਮੇਫੀਲਡ/ਏਅਰਪੋਰਟ ਰੇਡ) ਵਿਖੇ ਕੈਂਪ ਲੱਗੇਗਾ। ਇਸ ਬਾਰੇ ਹੋਰ ਜਾਣਕਾਰੀ ਲਈ ਅਜੀਤ ਸਿੰਘ ਬਾਵਾ ਨਾਲ਼ 416 258 2167 ਟੈਲੀਫੋਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜੰਗੀਰ ਸਿੰਘ ਸੈਂਹਬੀ ਵੀ ਇਸ ਮਾਮਲੇ ਵਿਚ 416 409 0126 ਤੇ ਜਾਣਕਾਰੀ ਦੇ ਸਕਦੇ ਹਨ। ਇਹ ਵਿਸ਼ੇਸ਼ ਕੈਂਪ ਬੁਰਲਿੰਗਟਨ `ਚ 15 ਨਵੰਬਰ, ਕਿਚਨਰ `ਚ 21 ਨਵੰਬਰ, ਸਕਾਰਬੋਰੋ `ਚ 22 ਨਵੰਬਰ ਅਤੇ ਵਿਨੀਪੈਗ `ਚ 7 ਨਵੰਬਰ ਨੂੰ ਲੱਗਣਗੇ।

Related News

WESTJET ਨੇ ਵਾਪਸੀ ਦਾ ਕੀਤਾ ਐਲਾਨ, ਐਟਲਾਂਟਿਕ ਕੈਨੇਡੀਅਨ ਹਵਾਈ ਅੱਡਿਆਂ ‘ਤੋਂ ਜਲਦੀ ਹੀ ਮੁੜ ਭਰੇਗੀ ਉਡਾਣ

Vivek Sharma

ਕੈਨੇਡਾ ‘ਚ ਤਿਰੰਗਾ ਕਾਰ ਰੈਲੀ ਦੌਰਾਨ ਹੋਈ ਹਿੰਸਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਦੇ ਬਾਅਦ ਐਨਡੀਪੀ ਨੇਤਾ ਜਗਮੀਤ ਸਿੰਘ Spotlight ‘ਤੇ

Rajneet Kaur

ਖੁਲਾਸਾ: ਚੀਨ ਵਿੱਚ ਲਗਭਗ ਸੱਤ ਸਾਲ ਪਹਿਲਾਂ ਹੋ ਚੁੱਕੀ ਸੀ ਕੋਰੋਨਾ ਵਾਇਰਸ ਦੀ ਆਮਦ

team punjabi

Leave a Comment