channel punjabi
Canada International News North America

ਟੋਰਾਂਟੋ ਕੈਥੋਲਿਕ ਸਕੂਲ ਸਿੱਖਿਆ ਸਟਾਫ ਦੀ ਕੋਵਿਡ 19 ਕਾਰਨ ਹੋਈ ਮੌਤ

ਕੈਨੇਡਾ ਭਰ ਦੇ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਉਥੇ ਹੀ ਟੋਰਾਂਟੋ ਦੇ ਵਿਚ ਵੀ ਲਗਾਤਾਰ ਕੋਰੋਨਾ ਦੇ ਕੇਸ ਵਧ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਕਿਹਾ ਕਿ ਲਗਾਤਾਰ ਰੀਜ਼ਨ ਅਤੇ ਸ਼ਹਿਰ ਦੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ।

ਟੋਰਾਂਟੋ ਦੇ ਸਕੂਲਾਂ ‘ਚ ਵੀ ਕੋਵਿਡ 19 ਦਾ ਪ੍ਰਕੋਪ ਸਾਹਮਣੇ ਆਇਆ ਹੈ। ਟੋਰਾਂਟੋ ਵਿਚ ਸਕੂਲ ਸਟਾਫ਼ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਹ ਪਹਿਲਾ ਮਾਮਲਾ ਹੈ ਜਦ ਕਿਸੇ ਸਕੂਲ ਸਟਾਫ਼ ਮੈਂਬਰ ਦੀ ਕੋਰੋਨਾ ਕਾਰਨ ਮੌਤ ਹੋਈ ਹੋਵੇ। ਉਨ੍ਹਾਂ ਕਿਹਾ ਕਿ ਸਾਨੂੰ ਹਾਲ ਹੀ ਵਿਚ ਪਤਾ ਲੱਗਾ ਹੈ ਕਿ ਇਕ ਸਕੂਲ ਸਟਾਫ਼ ਮੈਂਬਰ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ ਹੈ। ਇਸ ਸਮੇਂ ਅਸੀਂ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਾਂ। ਰਿਪੋਰਟਾਂ ਮੁਤਾਬਕ 67 ਸਾਲਾ ਔਰਤ ਨੂੰ ਕੋਰੋਨਾ ਵਾਇਰਸ ਹੋ ਗਿਆ ਸੀ। ਪਿਛਲੇ ਹਫ਼ਤੇ ਹੀ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਤੇ ਬੁੱਧਵਾਰ ਸਵੇਰੇ ਉਸ ਦੀ ਮੌਤ ਹੋ ਗਈ ਹੈ।

ਟੋਰਾਂਟੋ ਪਬਲਿਕ ਸਿਹਤ ਮੰਤਰਾਲਾ ਨੇ ਦੱਸਿਆ ਕਿ ਜਾਂਚ ਹੋ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਹ ਸਕੂਲ ਤੋਂ ਹੀ ਵਾਇਰਸ ਦੀ ਲਪੇਟ ਵਿਚ ਆਈ ਜਾਂ ਬਾਹਰੋਂ ਕਿਸੇ ਦੇ ਸੰਪਰਕ ਵਿਚ ਆਉਣ ਨਾਲ ਉਹ ਬੀਮਾਰ ਹੋਈ। ਦੱਸਿਆ ਜਾ ਰਿਹਾ ਹੈ ਕਿ 12 ਨਵੰਬਰ ਨੂੰ ਉਹ ਸਕੂਲ ਆਏ ਸਨ ਤੇ ਉਸ ਸਮੇਂ ਇਕ ਹੀ ਕਲਾਸ ਲੱਗੀ ਸੀ।

ਇਸ ਸਮੇਂ 19 ਵਿਦਿਆਰਥੀ ਇਕਾਂਤਵਾਸ ਵਿਚ ਹਨ, ਜੋ 12 ਨਵੰਬਰ ਨੂੰ ਸਕੂਲ ਗਏ ਸਨ। ਦੱਸ ਦਈਏ ਕਿ ਓਂਟਾਰੀਓ ਵਿਚ ਮੱਧ ਸਤੰਬਰ ਤੋਂ ਸਕੂਲ ਖੁੱਲ੍ਹੇ ਸਨ ਤੇ ਇਸ ਤੋਂ ਬਾਅਦ 3600 ਮਾਮਲੇ ਸਕੂਲਾਂ ਨਾਲ ਸਬੰਧਤ ਪਾਏ ਗਏ, ਜਿਨ੍ਹਾਂ ਵਿਚ 461 ਸਟਾਫ਼ ਮੈਂਬਰ ਵੀ ਹਨ।

Related News

ਕੈਨੇਡਾ ‘ਚ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 4 ਲੱਖ ਨੂੰ ਕੀਤਾ ਪਾਰ, ਜਨਤਾ ਨੂੰ ਵੈਕਸੀਨ ਦਾ ਇੰਤਜ਼ਾਰ

Vivek Sharma

ਨਿਆਗਰਾ ਫਾਲਜ਼ ‘ਤੇ ਛਾਇਆ ਤਿਰੰਗਾ ! ਭਾਰਤੀ ਆਜ਼ਾਦੀ ਦਿਹਾੜੇ ਦੀ ਕੈਨੇਡਾ ਵਿੱਚ ਧੂਮ

Vivek Sharma

CORONA FACTOR : ਅਮਰੀਕਾ ਦੇ ਵਿੱਦਿਅਕ ਅਦਾਰਿਆਂ ‘ਤੇ ਮਹਾਮਾਰੀ ਦੀ ਮਾਰ, ਵਿਦਿਆਰਥੀਆਂ ਵਿੱਚ ਸਹਿਮ

Vivek Sharma

Leave a Comment