channel punjabi
International News

ਟਰੰਪ ਦੀ ਮੰਗ ਮੰਨਣ ਤੋਂ ਪੇਂਸ ਨੇ ਕੀਤੀ ਨਾਂਹ,ਵੋਟਾਂ ਨੂੰ ਖਾਰਿਜ ਕਰਨ ਦੀ ਰੱਖੀ ਸੀ ਮੰਗ

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਵੀ ਉਹ ਸਭ ਕੁਝ ਕਰਨਾ ਚਾਹੁੰਦੇ ਹਨ ਜਿਸ ਨਾਲ ਉਹ ਵਾਈਟ ਹਾਊਸ ਵਿਚ ਟਿਕੇ ਰਹਿਣ । ਇਸ ਸਮੇਂ ਟਰੰਪ ਦਾ ਜ਼ੋਰ ਨਹੀਂ ਚੱਲ ਰਿਹਾ, ਜੇਕਰ ਉਹਨਾਂ ਦੀ ਚੱਲੇ ਤਾਂ ਉਹ ਰਾਸ਼ਟਰਪਤੀ ਚੋਣਾਂ ਮੁੜ ਤੋਂ ਕਰਵਾਉਣ ਦੇ ਚਾਹਵਾਨ ਹਨ । ਇਸ ਦਰਮਿਆਨ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਲੈਕਟੋਰਲ ਕਾਲਜ ਦੀਆਂ ਵੋਟਾਂ ਨੂੰ ਖਾਰਿਜ ਕਰਨ ਦੀ ਇਕਪਾਸੜ ਸ਼ਕਤੀ ਪ੍ਰਾਪਤ ਨਹੀਂ ਹੈ। ਇਲੈਕਟੋਰਲ ਕਾਲਜ ਦੀਆਂ ਵੋਟਾਂ ਦੇ ਆਧਾਰ ’ਤੇ Joe Biden 20 ਜਨਵਰੀ ਨੂੰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣਨਗੇ।

ਪੇਂਸ ਨੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਲਈ ਸੰਸਦ ਦੇ ਸੰਯੁਕਤ ਸੈਸ਼ਨ ਦੀ ਪ੍ਰਧਾਨਗੀ ਸ਼ੁਰੂ ਕਰਨ ਤੋਂ ਕੁਝ ਮਿੰਟ ਪਹਿਲਾਂ ਜਾਰੀ ਇਕ ਬਿਆਨ ’ਚ ਕਿਹਾ ਕਿ ਮੈਂ ਸੋਚ-ਵਿਚਾਰ ਕਰ ਕੇ ਇਹ ਫੈਸਲਾ ਕੀਤਾ ਕਿ ਸੰਵਿਧਾਨ ਦਾ ਸਮਰਥਨ ਅਤੇ ਉਸ ਦੀ ਰੱਖਿਆ ਕਰਨ ਦੀ ਮੇਰੀ ਸਹੁੰ ਇਹ ਤੈਅ ਕਰਨ ਦਾ ਇਕਪਾਸੜ ਅਧਿਕਾਰ ਕਰਨ ਦਾ ਦਾਅਵਾ ਕਰਨ ਤੋਂ ਰੋਕਦੀ ਹੈ ਕਿ ਇਲੈਕਟੋਰਲ ਕਾਲਜ ਦੀਆਂ ਕਿੰਨੀਆਂ ਵੋਟਾਂ ਦੀ ਗਿਣਤੀ ਹੋਣੀ ਚਾਹੀਦੀ ਹੈ ਅਤੇ ਕਿੰਨੀਆਂ ਵੋਟਾਂ ਦੀ ਨਹੀਂ। ਟਰੰਪ ਨੇ ਪੇਂਸ ’ਤੇ ਦਬਾਅ ਬਣਾਇਆ ਸੀ ਕਿ ਉਹ ਮੁੱਖ ਸੂਬੇ ਦੇ ਇਲੈਕਟੋਰਲ ਕਾਲਜ ਦੇ ਉਨ੍ਹਾਂ ਮੈਂਬਰਾਂ ਦੀਆਂ ਵੋਟਾਂ ਨਹੀਂ ਗਿਣੀਆਂ, ਜਿਨ੍ਹਾਂ ਨੇ ਸੈਸ਼ਨ ’ਚ Joe Biden ਦੇ ਸਮਰਥਨ ’ਚ ਵੋਟਾਂ ਦਿੱਤੀਆਂ।

Related News

ਭਾਰਤ ਨੇ ਕੈਨੇਡਾ ਤੋਂ ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਕੀਤੀ ਮੰਗ

Vivek Sharma

ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 82ਵਾਂ ਦਿਨ ,ਓਨਟਾਰੀਓ ‘ਚ ਸਿੱਖਸ ਐਂਡ ਗੁਰਦੁਆਰਾ ਕੌਂਸਲ ਵਲੋਂ ਭਾਰਤੀ ਕਿਸਾਨਾਂ ਦਾ ਸਮਰਥਨ

Rajneet Kaur

ਮਲੋਟ ‘ਚ ਭਾਜਪਾ ਵਿਧਾਇਕ਼ ਨਾਲ ਬਦਸਲੂਕੀ, ਪਾੜੇ ਕੱਪੜੇ ਕਾਰ ‘ਤੇ ਪੋਤੀ ਕਾਲਖ਼

Vivek Sharma

Leave a Comment