channel punjabi
International KISAN ANDOLAN News

ਟਰੈਕਟਰ ਪਰੇਡ ਨੂੰ ਲੈ ਕੇ ਕੇਂਦਰ ਅਤੇ ਕਿਸਾਨਾਂ ਦਰਮਿਆਨ ਰੇੜਕਾ ਬਰਕਰਾਰ, ਥਾਂ ਤਬਦੀਲੀ ਤੋਂ ਕਿਸਾਨਾਂ ਦਾ ਇਨਕਾਰ

ਨਵੀਂ ਦਿੱਲੀ: ਟਰੈਕਟਰ ਪਰੇਡ ਨੂੰ ਲੈ ਕੇ ਕੇਂਦਰ ਅਤੇ ਕਿਸਾਨਾਂ ਦਰਮਿਆਨ ਰੇੜਕਾ ਬਰਕਰਾਰ ਹੈ। ਕੇਂਦਰ ਸਰਕਾਰ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਦੀ ਆਊਟਰ ਰਿੰਗ ਰੋਡ ਉੱਤੇ ਵੀ ਟਰੈਕਟਰ ਪਰੇਡ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉੱਧਰ ਕਿਸਾਨ ਗਣਤੰਤਰ ਦਿਵਸ ਮੌਕੇ ਇਸ ਪਰੇਡ ਨੂੰ ਲੈ ਕੇ ਡਟੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਡਾ ਐਲਾਨ ਕੀਤਾ ਹੈ ਜਿਸ ਨਾਲ ਟਕਰਾਅ ਦੇ ਹਾਲਾਤ ਬਣ ਸਕਦੇ ਹਨ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਟਰੈਕਟਰ ਪਰੇਡ ਰਿੰਗ ਰੋਡ ਉੱਤੇ ਹੀ ਹੋਵੇਗੀ। ਜੇ ਰਸਤਾ ਨਾ ਮਿਲਿਆ, ਤਾਂ ਬੈਰੀਕੇਡ ਤੋੜਨੇ ਵੀ ਪੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੀ ਪਰੇਡ ਬਿਲਕੁਲ ਸ਼ਾਂਤੀਪੂਰਨ ਰਹੇਗੀ। ਇਸ ਲਈ ਸਰਕਾਰ ਨੂੰ ਸ਼ਰਾਫ਼ਤ ਨਾਲ ਰਾਹ ਦੇ ਦੇਣਾ ਚਾਹੀਦਾ ਹੈ। ਸਾਡਾ ਅਧਿਕਾਰ ਹੈ ਕਿ ਟਰੈਕਟਰਾਂ ਨਾਲ ਪਰੇਡ ਕਰਨ ਦੀ ਇਜਾਜ਼ਤ ਮਿਲੇ।

ਕਿਸਾਨ ਨਵੰਬਰ ਮਹੀਨੇ ਦੇ ਅੰਤ ਤੋਂ ਦਿੱਲੀ ਦੀ ਸੀਮਾ ਨਾਲ ਕਈ ਸਥਾਨਾਂ ਉੱਤੇ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ 26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੈ। ਕਿਸਾਨਾਂ ਯੂਨੀਅਨਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਨ ਪਰ ਗਣਤੰਤਰ ਦਿਵਸ ਦੀ ਸਾਲਾਨਾ ਪਰੇਡ ਵਿੱਚ ਕੋਈ ਅੜਿੱਕਾ ਨਹੀਂ ਡਾਹੁਣਾ ਚਾਹੁੰਦੇ।
ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਅਤੇ ਭਾਰਤ ਦੇ ਕਈ ਹੋਰ ਰਾਜਾਂ ਤੋਂ ਸੈਂਕੜੇ ਟਰੈਕਟਰਾਂ ਸਣੇ ਕਿਸਾਨ ਦਿੱਲੀ ਦੇ ਸਿੰਘੂ, ਟੀਕਰੀ ਅਤੇ ਗਾਜੀਪੁਰ ਬਾਰਡਰ ’ਤੇ ਪਹੁੰਚ ਚੁੱਕੇ ਹਨ।
ਦਰਅਸਲ, ਕਿਸਾਨ ਅੰਦੋਲਨ ਨੂੰ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਠੰਢ ’ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਗੁੱਸਾ ਵੀ ਵਧਦਾ ਜਾ ਰਿਹਾ ਹੈ। ਕਿਸਾਨ ਜਮ ਕੇ ਸਰਕਾਰ ਦੀ ਆਲੋਚਨਾ ਕਰ ਰਹੇ ਹਨ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਦੀ ਦਲੀਲ ਦੇ ਜਵਾਬ ਵਿੱਚ ਇਸ ਮਾਮਲੇ ’ਚ ਕੋਈ ਵੀ ਦਖ਼ਲ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਦਿੱਲੀ ਪੁਲਿਸ ਹੀ ਇਸ ਮਾਮਲੇ ਵਿੱਚ ਕੋਈ ਫ਼ੈਸਲਾ ਲਵੇ।

Related News

ਕੈਨੇਡੀਅਨ ਰਿਟੇਲਰ ਡੇਵਿਡਜ਼ਟੀਅ (DAVIDsTEA) ਸਥਾਈ ਤੌਰ ‘ਤੇ ਆਪਣੇ 166 ਸਟੋਰਜ਼ ਕਰੇਗੀ ਬੰਦ

Rajneet Kaur

ਓਂਟਾਰੀਓ : 25 ਸਾਲਾ ਵਿਅਕਤੀ ਦੀ ਫ੍ਰੈਂਚ ਨਦੀ ‘ਚ ਕਲਿਫ ਡਾਈਵਿੰਗ ਕਰਦੇ ਸਮੇਂ ਹੋਈ ਮੌਤ

Rajneet Kaur

ਡੋਨਾਲਡ ਟਰੰਪ ਦੀ ਹੇਟ ਸਪੀਚ ‘ਤੇ ਫੇਸਬੁੱਕ ਨਾਰਾਜ਼, ਫੇਸਬੁੱਕ ਨੇ ਟਰੰਪ ਨੂੰ ਦਿੱਤੀ ਚਿਤਾਵਨੀ !

Vivek Sharma

Leave a Comment