channel punjabi
International News USA

ਜੋਅ ਬਿਡੇਨ ਨੇ ਟਰੰਪ ਨੂੰ ਮੁੜ ਤੋਂ ਘੇਰਿਆ, ਤਤਕਾਲ ਕਾਰਵਾਈ ਕਰਨ ਦੀ ਕੀਤੀ ਮੰਗ

ਵਾਸ਼ਿੰਗਟਨ: ਅਮਰੀਕੀ ਚੋਣਾਂ ‘ਚ ਰਾਸ਼ਟਰਪਤੀ ਅਹੁਦੇ ‘ਤੇ ਜਿੱਤ ਦਰਜ ਕਰਨ ਵਾਲੇ ਜੋਅ ਬਿਡੇਨ ਨੇ ਟਰੰਪ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕੀਤੇ ਹਨ । ਬਿਡੇਨ ਨੇ ਦੇਸ਼ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਖਤਰਨਾਕ ਦੱਸਿਆ ਹੈ। ਉਨ੍ਹਾਂ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਅਗਵਾਈ ਵਾਲੇ ਮੌਜੂਦਾ ਪ੍ਰਸ਼ਾਸਨ ਤੋਂ ਤਤਕਾਲ ਕਰਾਵਾਈ ਦੀ ਮੰਗ ਕੀਤੀ ਹੈ।

ਬਿਡੇਨ ਨੂੰ ਬੀਤੇ ਦਿਨੀ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਸਬੰਧੀ ਕੋਵਿਡ-19 ਸਲਾਹਕਾਰ ਬੋਰਡ ਦੇ ਸਹਿ-ਪ੍ਰਧਾਨ ਡਾ. ਵਿਵੇਕ ਮੂਰਤੀ, ਡਾ. ਡੇਵਿਡ ਕੇਸਲਰ ਨੇ ਜਾਣਕਾਰੀ ਦਿੱਤੀ ਸੀ। ਬਿਡੇਨ ਨੇ ਕਿਹਾ, ਉਨ੍ਹਾਂ ਜੋ ਤੱਥ ਬਣਾਏ ਹਨ, ਉਹ ਕਾਫੀ ਚਿੰਤਾਜਨਕ ਹਨ। ਸਾਡੇ ਦੇਸ਼ ‘ਚ ਇਨਫੈਕਸ਼ਨ ਦੇ ਮਾਮਲੇ ਤੇਜੀ ਨਾਲ ਵਧ ਰਹੇ ਹਨ। ਹਸਪਤਾਲ ‘ਚ ਭਰਤੀ ਹੋਣ ਵਾਲੇ ਮਰੀਜਾਂ ਦੀ ਸੰਖਿਆਂ ਵਧ ਰਹੀ ਹੈ ਤੇ ਕਾਫੀ ਜਿਆਦਾ ਮੌਤਾਂ ਹੋ ਰਹੀਆਂ ਹਨ। ਕਰੀਬ ਪੂਰੇ ਦੇਸ਼ ‘ਚ ਹਾਲਾਤ ਖ਼ਰਾਬ ਹਨ।

ਬਿਡੇਨ ਨੇ ਕਿਹਾ ਇਸ ਹਫਤੇ ਇਕ ਸੁਰੱਖਿਅਤ ਤੇ ਪ੍ਰਭਾਵੀ ਕੋਵਿਡ-19 ਦਾ ਟੀਕਾ ਬਣਾਉਣ ਦੀ ਦਿਸ਼ਾ ‘ਚ ਇਕ ਚੰਗੀ ਖਬਰ ਆਈ ਹੈ। ਦਵਾਈ ਕੰਪਨੀ ਫਾਇਜਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਵਿਕਸਤ ਕੋਵਿਡ-19 ਟੀਕਾ 90 ਫੀਸਦੀ ਪ੍ਰਭਾਵੀ ਹੈ।

ਉਨ੍ਹਾਂ ਕਿਹਾ ਕੋਰੋਨਾ ਨੂੰ ਲੈਕੇ ਸੰਘੀ ਸਰਕਾਰ ਨੂੰ ਮਜਬੂਤ ਤੇ ਤਤਕਾਲ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘ਮੈਂ ਅਮਰੀਕੀ ਰਾਸ਼ਰਪਤੀ ਅਹੁਦੇ ਲਈ ਚੁਣਿਆ ਗਿਆ ਹਾਂ, ਪਰ ਮੈਂ ਅਗਲੇ ਸਾਲ ਰਾਸ਼ਟਰਪਤੀ ਬਣਾਂਗਾ। ਮਾਮਲੇ ਉਦੋਂ ਤਕ ਰੁਕਣਗੇ ਨਹੀਂ, ਇਨ੍ਹਾਂ ‘ਚ ਕਾਫੀ ਤੇਜੀ ਨਾਲ ਵਾਧਾ ਹੋ ਰਿਹਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਵਰਤਮਾਨ ਪ੍ਰਸ਼ਾਸਨ ਵੱਲੋਂ ਤਤਕਾਲ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ।

Related News

ਐਡਮਿਰਲ ਆਰਟ ਮੈਕਡੋਨਲਡ ਨੇ ਸੈਨਿਕ ਪੁਲਿਸ ਦੁਆਰਾ ਜਾਂਚ ਲਈ ਚੀਫ ਆਫ਼ ਡਿਫੈਂਸ ਸਟਾਫ ਦਾ ਛੱਡਿਆ ਅਹੁਦਾ

Rajneet Kaur

ਫੋਰਡ ਸਰਕਾਰ ਤੋਂ ਸਖਤ ਕੋਵਿਡ 19 ਉਪਾਅ ਲਾਗੂ ਕਰਨ ਦੀ ਕਰ ਰਹੇ ਹਨ ਉਡੀਕ: ਮੇਅਰ ਜੌਹਨ ਟੋਰੀ

Rajneet Kaur

ਕਿਊਬਿਕ ਵਿੱਚ ਅਗਲੇ ਹਫ਼ਤੇ ਤੋਂ ਮੁੜ ਸ਼ੁਰੂ ਹੋਵੇਗੀ ਟੀਕਾਕਰਨ ਮੁਹਿੰਮ, 84 ਸਾਲ ਅਤੇ ਇਸ ਤੋ ਵੱਧ ਉਮਰ ਦੇ ਲੋਕਾਂ ਨੂੰ ਪਹਿਲ

Vivek Sharma

Leave a Comment