channel punjabi
International News

ਜੈਸ਼ ਉਲ ਹਿੰਦ ਨੇ ਲਈ ਦਿੱਲੀ ਧਮਾਕੇ ਦੀ ਜ਼ਿੰਮੇਵਾਰੀ, ਕ੍ਰਾਇਮ ਬ੍ਰਾਂਚ ਤੇ NIA ਦੀ ਜਾਂਚ ਜਾਰੀ

ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਦਿੱਲੀ ‘ਚ ਇਜ਼ਰਾਇਲੀ ਦੂਤਾਵਾਸ ਦੇ ਬਾਹਰ ਹੋਏ ਧਮਾਕੇ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵਧ ਰਹੀ ਹੈ, ਨਵੇਂ-ਨਵੇਂ ਸੁਰਾਗ ਸਾਹਮਣੇ ਆਉਣ ਲੱਗੇ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ, ਕ੍ਰਾਇਮ ਬ੍ਰਾਂਚ ‘ਤੇ NIA ਦੀ ਟੀਮ ਜਾਂਚ ਕਰ ਰਹੀ ਹੈ। ਇਸ ਦਰਮਿਆਨ ਜੈਸ਼ ਉਲ ਹਿੰਦ ਨਾਂਅ ਦੇ ਸੰਗਠਨ ਦਾ ਨਾਂਅ ਸਾਹਮਣੇ ਆਇਆ ਹੈ। ਜੈਸ਼ ਉਲ ਹਿੰਦ ਨੇ ਦਿੱਲੀ ‘ਚ ਇਜ਼ਰਾਇਲੀ ਦੂਤਾਵਾਸ ਦੇ ਕੋਲ ਧਮਾਕੇ ਦੀ ਜ਼ਿੰਮਵਾਰੀ ਲਈ ਹੈ। ਹਾਲਾਂਕਿ ਇਹ ਕਿਸ ਤਰ੍ਹਾਂ ਦਾ ਸੰਗਠਨ ਹੈ, ਇਸ ਦੇ ਤਾਰ ਕਿਸ ਨਾਲ ਜੁੜੇ ਹਨ, ਕੀ ਇਹ ਕੋਈ ਸਲੀਪਰ ਸੈੱਲ ਹੈ, ਇਸ ਦੀ ਜਾਣਕਾਰੀ ਜਾਂਚ ਏਜੰਸੀਆਂ ਕੋਲ ਨਹੀਂ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੀ ਟੀਮ ਨੇ ਇਜ਼ਰਾਇਲੀ ਦੂਤਾਵਾਸ ਦੇ ਨੇੜੇ ਉਸ ਥਾਂ ਦਾ ਦੌਰਾ ਕੀਤਾ, ਜਿੱਥੇ ਆਈਈਡੀ (IED) ਵਿਸਫੋਟ ਹੋਇਆ ਸੀ। ਟੀਮ ਵਿਸਫੋਟ ਦੀ ਜਾਂਚ ਕਰ ਰਹੀ ਹੈ ਤੇ ਇਸ ਸਬੰਧੀ ਸਬੂਤ ਇਕੱਠੇ ਕਰ ਰਹੀ ਹੈ। ਸੂਤਰਾਂ ਮੁਤਾਬਕ ਜਾਂਚ ਦੌਰਾਨ ਪੁਲਿਸ ਨੂੰ ਇਕ ਚਿੱਠੀ ਬਰਾਮਦ ਹੋਈ ਹੈ ਚਿੱਠੀ ‘ਚ ਕਿਹਾ ਗਿਆ ਹੈ ਕਿ ਇਹ ਇਕ ਟ੍ਰੇਲਰ ਸੀ। ਇਸ ‘ਚ ਦੋ ਇਰਾਨੀਆਂ ਦੀ ਹੱਤਿਆ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਵਾਨਗੀ ਮਿਲਣ ‘ਤੇ ਇਜ਼ਰਾਈਲੀ ਏਜੰਸੀ ਵੀ ਜਲਦੀ ਹੀ ਜਾਂਚ ਵਿੱਚ ਸ਼ਾਮਲ ਹੋ ਸਕਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਇਜ਼ਰਾਈਲੀ ਅੰਬੈਸੀ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ 45000 ਮੁਬਾਇਲ ਐਕਟਿਵ ਸਨ। ਹਲਾਂਕਿ ਇਹ ਸਪਸ਼ਟ ਨਹੀਂ ਹੋਇਆ ਕਿ ਸ਼ੱਕੀ ਵਿਅਕਤੀਆਂ ਕੋਲ ਮੋਬਾਇਲ ਸਨ ਜਾ ਨਹੀਂ ।

ਉਧਰ ਦਿੱਲੀ ਪੁਲਿਸ ਤੇ ਜਾਂਚ ਏਜੰਸੀਆਂ ਕਈ ਥਾਵਾਂ ‘ਤੇ ਜਾਂਚ ਲਈ ਜਾ ਰਹੀਆਂ ਹਨ। ਹਾਲ ਹੀ ‘ਚ ਤੇਹਰਾਨ ਦੇ ਕਰੀਬ ਇਰਾਨ ਦੇ ਵੱਡੇ ਪਰਮਾਣੂ ਵਿਗਿਆਨਿਕ ਦੀ ਡ੍ਰੋਨ ਗਨ ਨਾਲ ਹੱਤਿਆ ਕੀਤੀ ਗਈ ਸੀ। ਇਰਾਨ ਇਸ ਲਈ ਇਜ਼ਰਾਇਲ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ।

ਲੈਟਰ ‘ਚ ਦੋ ਇਰਾਨੀਆਂ ਦੀ ਹੱਤਿਆ ਦਾ ਜ਼ਿਕਰ ਕੀਤਾ ਗਿਆ ਹੈ। 30 ਨਵੰਬਰ, 2020 ਨੂੰ ਇਰਾਨ ਦੇ ਇਕ ਪਰਮਾਣੂ ਵਿਗਿਆਨੀ ਦੀ ਡ੍ਰੋਨ ਅਟੈਕ ‘ਚ ਹੱਤਿਆ ਹੋਈ ਸੀ। ਉਸ ਲਈ ਇਰਾਨ ਦੇ ਰਾਸ਼ਟਰਪਤੀ ਨੇ ਸਿੱਧੇ ਤੌਰ ‘ਤੇ ਇਜ਼ਰਾਇਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਪਹਿਲਾਂ 2012 ‘ਚ ਇਜ਼ਰਾਇਲੀ ਰਾਜਨਾਇਕ ਦੀ ਕਾਰ ‘ਤੇ ਜੋ ਹਮਲਾ ਹੋਇਆ ਸੀ ਉਸ ‘ਚ ਵੀ ਤਾਰ ਇਰਾਨ ਨਾਲ ਜੋੜੇ ਪਾਏ ਗਏ ਸਨ। ਦਿੱਲੀ ਦੇ ਹੀ ਇਕ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਇਰਾਨ ਦੀ ਨਿਊਜ਼ ਏਜੰਸੀ ਦੇ ਲਈ ਕੰਮ ਕਰਦਾ ਸੀ।

2012 ਬੰਬ ਹਮਲੇ ਦੀ ਜਾਂਚ ‘ਚ ਵੀ ਇਜ਼ਰਾਇਲ ਦੀ ਟੌਪ ਸੀਕ੍ਰੇਟ ਸਰਵਿਸ,’ਮੋਸਾਦ’ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਤੇ ਭਾਰਤ ਦੀਆਂ ਖੁਫੀਆਂ ਏਜੰਸੀਆਂ ਦੀ ਮਦਦ ਕੀਤੀ ਸੀ। ਇੱਥੋਂ ਤਕ ਕਿਹਾ ਜਾਂਦਾ ਹੈ ਕਿ ਮੋਸਾਦ ਦੀ ਟਿਪ-ਆਫ ਤੋਂ ਹੀ ਕੇਸ ਕ੍ਰੈਕ ਕੀਤਾ ਗਿਆ ਸੀ।

ਦਿੱਲੀ ਦੇ ਲੁਟਿਅੰਸ ਇਲਾਕੇ ‘ਚ ਔਰੰਗਜੇਬ ਰੋਡ ‘ਤੇ ਸਥਿਤ ਇਜ਼ਰਾਇਲੀ ਦੂਤਾਵਾਸ ਦੇ ਨੇੜੇ ਸ਼ੁੱਕਰਵਾਰ ਸ਼ਾਮ ਮਾਮੂਲੀ IED ਵਿਸਫੋਟ ਹੋਇਆ ਸੀ। ਧਮਾਕਾ ਉਸ ਸਮੇਂ ਹੋਇਆ ਜਦੋਂ ਉੱਥੋਂ ਕੁਝ ਕਿਲੋਮੀਟਰ ਦੀ ਦੂਰ ਗਣਤੰਤਰ ਦਿਵਸ ਪ੍ਰੋਗਰਾਮਾਂ ਦੀ ਸਮਾਪਤੀ ਦੇ ਤੌਰ ‘ਤੇ ਹੋਣ ਵਾਲਾ ਬੀਟਿੰਗ ਰੀਟ੍ਰੀਟ ਪ੍ਰੋਗਰਾਮ ਚੱਲ ਰਿਹਾ ਸੀ। ਜਿਸ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕੇਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੌਜੂਦ ਸਨ

Related News

ਬੀ.ਸੀ : ਪ੍ਰੀਮੀਅਰ ਜੌਹਨ ਹੌਰਗਨ ਨੇ ਧਾਰਮਿਕ ਨੇਤਾਵਾਂ ਨੂੰ ਇਸ ਸਾਲ ਸਮਾਰੋਹਾਂ ਅਤੇ ਜਸ਼ਨਾਂ ਨੂੰ ਵਰਚੁਅਲ ਕਰਨ ਦੀ ਕੀਤੀ ਅਪੀਲ

Rajneet Kaur

ਕੈਨੇਡਾ ਦੇ ਅਨੇਕਾਂ ਸੂਬਿਆਂ ‘ਚ ਖੁੱਲ੍ਹ ਗਏ ਸਕੂਲ , ਕੋਰੋਨਾ ਦੇ ਵਧਦੇ ਮਾਮਲਿਆਂ ਨੇ ਵਧਾਈ ਸਰਕਾਰ ਦੀ ਚਿੰਤਾ !

Vivek Sharma

NEWZEALAND ‘ਚ ਆਇਆ 7.7 ਤੀਬਰਤਾ ਦਾ ਭੂਚਾਲ :ਆਸਟ੍ਰੇਲੀਆ, ਨਿਊਜ਼ੀਲੈਂਡ, ਇੰਡੋਨੇਸ਼ੀਆ ‘ਚ ਸੁਨਾਮੀ ਦੀ ਚਿਤਾਵਨੀ

Vivek Sharma

Leave a Comment