channel punjabi
International News USA

ਜਦੋਂ ਅਮਰੀਕੀ ਨੇਵੀ ਨੇ ਗਾਇਆ “ਯਹ ਵੋ ਬੰਧਨ ਹੈ ਜੋ ਕਭੀ ਟੂਟ ਨਹੀਂ ਸਕਤਾ… ਸਵਦੇਸ਼ ਹੈ ਮੇਰਾ….”

ਵਾਸ਼ਿੰਗਟਨ : ਭਾਰਤੀ ਸਿਨੇਮਾ ਜਗਤ ਦਾ ਜਾਦੂ ਦੁਨੀਆ ਦੀ ਤਾਕਤਵਰ ਸਮੁੰਦਰੀ ਸੈਨਾ ਦੇ ਅਧਿਕਾਰੀਆਂ ਅਤੇ ਸੈਨਿਕਾਂ ਤੇ ਵੀ ਛਾਇਆ ਹੋਇਆ ਹੈ। ਅਸੀਂ ਇੱਥੇ ਗੱਲ ਕਰ ਰਹੇ ਹਾਂ ਅਮਰੀਕਨ ਨੇਵੀ ਦੀ। ਬੀਤੇ ਦਿਨੀਂ ਅਮਰੀਕੀ ਨੇਵੀ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਇੱਕ ਸਮਾਗਮ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਸਵਦੇਸ਼’ ਦਾ ਗੀਤ “ਯਹ ਵੋ ਬੰਧਨ ਹੈ ਜੋ ਕਭੀ ਟੂਟ ਨਹੀਂ ਸਕਤਾ… ਸਵਦੇਸ਼ ਹੈ ਮੇਰਾ….” ਗਾ ਕੇ ਮਹਿਫ਼ਲ ਵਿੱਚ ਚਾਰ ਚੰਨ ਲਗਾ ਦਿੱਤੇ ।

ਦਰਅਸਲ 27 ਮਾਰਚ ਨੂੰ ਇਕ ਡਿਨਰ ਦੌਰਾਨ ਅਮਰੀਕੀ ਨੇਵੀ ਨੇ ਆਸ਼ੂਤੋਸ਼ ਗੋਵਾਰੀਕਰ ਨਿਰਮਤ ਅਤੇ ਨਿਰਦੇਸ਼ਤ ‘ਸਵਦੇਸ਼’ ਫਿਲਮ ਦੇ ਇਸ ਗਾਣੇ ਨੂੰ ਗਾਇਆ ਗਿਆ। ਇਸ ਡਿਨਰ ਵਿਚ ਅਮਰੀਕਾ ਦੇ ਨੇਵੀ ਚੀਫ ਮਾਈਕਲ ਮਾਰਟਿਨ ਗਿਲਡੇ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵੀ ਹਾਜ਼ਰ ਸਨ। ਇਸ ਡਿਨਰ ਪਾਰਟੀ ਦੌਰਾਨ ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਵੀ ਹੋਈ ਪਰ ਸਭ ਤੋਂ ਜ਼ਿਆਦਾ ਧਿਆਨ ਅਮਰੀਕੀ ਨੇਵੀ ਵਲੋਂ ਗਾਏ ਗਏ ਗੀਤ ਨੇ ਆਪਣੇ ਵੱਲ ਖਿੱਚਿਆ।

ਇਨ੍ਹਾਂ ਖੂਬਸੂਰਤ ਪਲਾਂ ਨੂੰ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਸਾਂਝਾ ਕੀਤਾ। ਉਹਨਾਂ ਅਮੇਰੀਕਾ-ਭਾਰਤ ਦੀ ਦੋਸਤੀ ਦੇ ਸੰਦਰਭ ਵਿੱਚ ਇਸ ਪੇਸ਼ਕਾਰੀ ਨੂੰ ਅਹਿਮ ਮੰਨਿਆ।

ਇਸ ਵੀਡੀਓ ਨੂੰ ਹੁਣ ਤੱਕ 2.24 ਲੱਖ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ, ਕਰੀਬ 17 ਹਜ਼ਾਰ ਤੋਂ ਵਧ ਲੋਕਾਂ ਵੱਲੋਂ ਲਾਈਕ ਕੀਤਾ ਜਾ ਚੁੱਕਿਆ ਹੈ ਅਤੇ 4.6 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਵੀਡੀਓ ਨੂੰ ਰੀ-ਟਵੀਟ ਕੀਤਾ ਹੈ।

Related News

ਕੋਵਿਡ-19 ਦੌਰਾਨ ਵਿੱਤੀ ਤੌਰ ‘ਤੇ ਕੈਨੇਡੀਅਨਾਂ ਦੀ ਮਦਦ ਲਈ ਸ਼ੁਰੂ ਕੀਤਾ CERB ਪ੍ਰੋਗਰਾਮ ਹੋਇਆ ਖਤਮ

Rajneet Kaur

COVID-19 UPDATE : ਵੀਰਵਾਰ ਤੋਂ ਮੈਨੀਟੋਬਾ ਸੂਬੇ ਵਿੱਚ ਲਾਗੂ ਹੋਣਗੀਆਂ ਨਵੀਆਂ ਪਾਬੰਦੀਆਂ

Vivek Sharma

ਫਿਲਡੇਲ੍ਫਿਯਾ ਵੋਟ ਗਿਣਤੀ ਵਾਲੀ ਜਗ੍ਹਾ ਕੋਲੋਂ ਦੋ ਹਥਿਆਰਬੰਦ ਵਿਅਕਤੀ ਗ੍ਰਿਫਤਾਰ

Rajneet Kaur

Leave a Comment