channel punjabi
International News North America

ਚੀਨ ਦੀ ਗੁੰਡਾਗਰਦੀ ਖ਼ਿਲਾਫ਼ ਫਰਾਂਸ ਵੀ ਆਇਆ ਮੈਦਾਨ ‘ਚ, ਦੋ ਜੰਗੀ ਬੇੜੇ ਕੀਤੇ ਰਵਾਨਾ

ਪੈਰਿਸ : ‘ਇੱਕ ਤਾਂ ਚੋਰੀ, ਉਸ ਉੱਪਰ ਸੀਨਾ ਜ਼ੋਰੀ ।’ ਦੱਖਣੀ ਚੀਨ ਸਾਗਰ ‘ਚ ਚੀਨ ਦੀ ਦਾਦਾਗਿਰੀ ਲਗਾਤਾਰ ਵਧਦੀ ਜਾ ਰਹੀ ਹੈ। ਚੀਨ ਨਾਲ ਮੁਕਾਬਲੇ ਲਈ ਅਮਰੀਕਾ ਤੋਂ ਬਾਅਦ ਹੁਣ ਫਰਾਂਸ ਵੀ ਮੈਦਾਨ ‘ਚ ਉਤਰ ਆਇਆ ਹੈ। ਉਸ ਨੇ ਇਸ ਵਿਵਾਦਿਤ ਖੇਤਰ ‘ਚ ਆਪਣੀ ਮੌਜੂਦਗੀ ਵਧਾਉਣ ਲਈ ਦੋ ਜੰਗੀ ਬੇੜੇ ਰਵਾਨਾ ਕੀਤੇ ਹਨ। ਚਾਲਬਾਜ਼ ਚੀਨ ਦੀਆਂ ਕੋਝੀਆਂ ਚਾਲਾਂ ਕਾਰਨ ਅਮਰੀਕਾ ਅਕਸਰ ਹੀ ਆਪਣੇ ਜੰਗੀ ਬੇੜਿਆਂ ਨੂੰ ਦੱਖਣੀ ਚੀਨ ਸਾਗਰ ‘ਚ ਭੇਜਦਾ ਰਹਿੰਦਾ ਹੈ।

ਉਧਰ ਫਰਾਂਸੀਸੀ ਨੇਵੀ ਨੇ ਕਿਹਾ ਕਿ ਜੰਗੀ ਬੇੜਾ ਟੋਨਰੇ ਤੇ ਸੁਰਕੁਫ ਵੀਰਵਾਰ ਨੂੰ ਰਵਾਨਾ ਹੋਏ ਹਨ । ਇਹ ਤਿੰਨ ਮਹੀਨੇ ਤਕ ਪ੍ਰਸ਼ਾਂਤ ਖੇਤਰ ਦੇ ਮਿਸ਼ਨ ‘ਤੇ ਰਹਿਣਗੇ।ਵੈੱਬਸਾਈਟ ਨੇਵਲ ਨਿਊਜ਼ ਨੇ ਦੱਸਿਆ ਕਿ ਇਹ ਜੰਗੀ ਬੇੜੇ ਦੋ ਵਾਰ ਦੱਖਣੀ ਚੀਨ ਸਾਗਰ ‘ਚੋਂ ਲੰਘਣਗੇ ਤੇ ਮਈ ‘ਚ ਜਾਪਾਨ ਤੇ ਅਮਰੀਕਾ ਨਾਲ ਹੋਣ ਵਾਲੇ ਸੰਯੁਕਤ ਫ਼ੌਜੀ ਅਭਿਆਸ ‘ਚ ਹਿੱਸਾ ਲੈਣਗੇ। ਟੋਨਰੇ ਦੇ ਕਮਾਂਡਿੰਗ ਅਫਸਰ ਕੈਪਟਨ ਆਰਨੌਦ ਟਾਂਸਚੇ ਨੇ ਕਿਹਾ ਕਿ ਫਰਾਂਸੀਸੀ ਨੇਵੀ ਅਮਰੀਕਾ, ਜਾਪਾਨ, ਭਾਰਤ ਤੇ ਆਸਟ੍ਰੇਲੀਆ ਨਾਲ ਸਹਿਯੋਗ ਨੂੰ ਮਜ਼ਬੂਤ ਕਰੇਗੀ।

ਦੱਸਣਯੋਗ ਹੈ ਕਿ ਫਰਾਂਸੀਸੀ ਨੇਵੀ 2015 ਤੇ 2017 ‘ਚ ਵੀ ਇਸ ਤਰ੍ਹਾਂ ਦੇ ਮਿਸ਼ਨ ਨੂੰ ਅੰਜਾਮ ਦੇ ਚੁੱਕੀ ਹੈ। ਉਸ ਦੇ ਜੰਗੀ ਬੇੜੇ ਦੱਖਣੀ ਚੀਨ ਸਾਗਰ ਤੋਂ ਹੋ ਕੇ ਲੰਘਦੇ ਸਨ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਮਿਸ਼ਨ ਹਿੰਦ-ਪ੍ਰਸ਼ਾਂਤ ਖੇਤਰ ‘ਚ ਫਰਾਂਸ ਦੀ ਮੌਜੂਦਗੀ ਵਧਣ ਦਾ ਸੰਕੇਤ ਹੈ। ਫਰਾਂਸ ਨੇ ਪਿਛਲੇ ਹਫ਼ਤੇ ਦੱਖਣੀ ਚੀਨ ਸਾਗਰ ‘ਚ ਇਕ ਪਰਮਾਣੂ ਪਣਡੁੱਬੀ ਤਾਇਨਾਤ ਕੀਤੀ ਸੀ। ਉਸ ਨੇ ਚੀਨ ਦੀਆਂ ਚੁਣੌਤੀਆਂ ਨਾਲ ਮੁਕਾਬਲੇ ਲਈ ਅਮਰੀਕੀ ਰਾਸ਼ਟਰਪਤੀ Joe Bide ਦੀ ਅਪੀਲ ‘ਤੇ ਇਹ ਕਦਮ ਉਠਾਇਆ ਸੀ। ਚੀਨ ਲਗਪਗ ਪੂਰੇ ਦੱਖਣੀ ਚੀਨ ਸਾਗਰ ‘ਤੇ ਦਾਅਵਾ ਕਰਦਾ ਹੈ । ਆਪਣੇ ਗੁਆਂਢੀ ਮੁਲਕਾਂ ਨੂੰ ਚੀਨ ਤਾਕਤ ਦੀ ਧੌਂਸ ਨਾਲ ਧਮਕਾਉਂਦਾ ਰਹਿੰਦਾ ਹੈ

Related News

ਬੀ.ਸੀ : ਸਪਰੂਸ ਝੀਲ ਨੇੜੇ ਇਕ ਰਿੱਛ ਨੇ ਵਿਅਕਤੀ ‘ਤੇ ਕੀਤਾ ਹਮਲਾ

Rajneet Kaur

ਰੈੱਡ ਡਿਅਰ ਨਜ਼ਦੀਕ ਦੋ ਵਾਹਨ ਆਪਸ ਵਿੱਚ ਟਕਰਾਏ, 1 ਵਿਅਕਤੀ ਦੀ‌ ਗਈ ਜਾਨ

Vivek Sharma

ਬੀ.ਸੀ: ਅਪ੍ਰੈਲ ‘ਚ ਧਾਰਮਿਕ ਇੱਕਠਾਂ ‘ਤੇ ਵੀ ਮਿਲ ਸਕਦੀ ਹੈ ਢਿੱਲ

Rajneet Kaur

Leave a Comment