channel punjabi
Canada International News North America

‘ਚਾਇਨਾ ਵਾਇਰਸ’ ਦੇ ਇਲਾਜ ਲਈ ਜਲਦੀ ਹੀ ਸੁਣਨ ਨੂੰ ਮਿਲੇਗੀ ਖ਼ੁਸ਼ਖ਼ਬਰੀ : ਡੋਨਾਲਡ ਟਰੰਪ

ਦੁਨੀਆ ਅੰਦਰ ਸਭ ਤੋਂ ਘੱਟ ਮੌਤ ਦਰ ਅਮਰੀਕਾ ‘ਚ, ਟਰੰਪ ਦਾ ਦਾਅਵਾ

‘ਚੀਨ ਨੂੰ ਕੋਰੋਨਾ ਵਾਇਰਸ ਲਈ ਮੁੜ ਦੱਸਿਆ ਜ਼ਿੰਮੇਵਾਰ’

‘ਚਾਇਨਾ ਵਾਇਰਸ’ ਦਾ ਇਲਾਜ ਜਲਦੀ ਹੀ : ਟਰੰਪ

ਵਾਸ਼ਿੰਗਟਨ : ਆਪਣੇ ਅਜੀਬੋ-ਗਰੀਬ ਬਿਆਨਾਂ ਕਾਰਨ ਅਕਸਰ ਚਰਚਾ ‘ਚ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਵਾਂ ਬਿਆਨ ਸੁਰਖੀਆਂ ‘ਚ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਿਚ ਮੌਤ ਦੀ ਦਰ ਪੂਰੀ ਦੁਨੀਆ ਵਿੱਚ ਸਭ ਤੋਂ ਘੱਟ ਹੈ, ਅਤੇ ਅਸੀਂ ਸਭ ਤੋਂ ਬਿਹਤਰ ਤਰੀਕੇ ਨਾਲ ਕੋਰੋਨਾ ਦਾ ਮੁਕਾਬਲਾ ਕਰ ਰਹੇ ਹਾਂ ।

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕੋਵਿਡ-19 ਸਬੰਧੀ ਅਮਰੀਕਾ ਦਾ ਜਾਂਚ ਪ੍ਰੋਗਰਾਮ ਦੁਨੀਆ ਵਿਚ ਸਭ ਤੋਂ ਵੱਡਾ ਹੈ, ਜਿਵੇਂ ਕਿ ਰੂਸ, ਚੀਨ, ਭਾਰਤ ਅਤੇ ਬ੍ਰਾਜ਼ੀਲ ਵਰਗੇ ਵੱਡੇ ਦੇਸ਼ਾਂ ਤੋਂ ਬਿਹਤਰ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿਚ ਬੈਠਕ ਕਰ ਕਿਹਾ, ਸਾਡਾ ਦੇਸ਼ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿਨ੍ਹਾਂ ਵਿਚ ਸਭ ਤੋਂ ਘੱਟ ਮੌਤ ਦਰ ਹੈ।

ਹਾਲਾਂਕਿ, ਅਮਰੀਕਾ ਵਿਚ 34 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ ਅਤੇ 1,37,000 ਤੋਂ ਜ਼ਿਆਦਾ ਲੋਕ ਮਰ ਚੁੱਕੇ ਹਨ। ਇਹ ਦੋਵੇਂ ਅੰਕੜੇ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਹਨ। ਇਸ ਬਾਰੇ ਟਰੰਪ ਨੇ ਕੁਝ ਨਹੀਂ ਕਿਹਾ ।

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਵਲੋਂ ਵਿਆਪਕ ਜਾਂਚ ਮੁਹਿੰਮ ਚਲਾਈ ਗਈ, ਜਿਸ ਦੇ ਕਾਰਨ ਬਹੁਤ ਸਾਰੇ ਮਾਮਲੇ ਹਨ। ਉਨ੍ਹਾਂ ਵੱਧ ਮਾਮਲੇ ਸਾਹਮਣੇ ਆਉਣ ਦਾ ਕਾਰਨ ਦੱਸਦਿਆਂ ਕਿਹਾ ਕਿ ਅਸੀਂ ਬਾਕੀਆਂ ਤੋਂ ਵੱਧ ਟੈਸਟਿੰਗ ਕਰਦੇ ਹਾਂ। ਜਦੋਂ ਤੁਸੀਂ ਜਾਂਚ ਕਰਦੇ ਹੋ ਤਾਂ ਮਾਮਲੇ ਪੈਦਾ ਹੁੰਦੇ ਹਨ, ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੁਝ ਦੇਸ਼ ਉਦੋਂ ਹੀ ਜਾਂਚ ਕਰਦੇ ਹਨ ਜਦੋਂ ਕੋਈ ਹਸਪਤਾਲ ਜਾਂ ਡਾਕਟਰ ਕੋਲ ਆਉਂਦਾ ਹੈ। ਉਹ ਇਸ ਤਰੀਕੇ ਨਾਲ ਜਾਂਚ ਕਰਦੇ ਹਨ, ਇਸ ਲਈ ਉਨ੍ਹਾਂ ਦੇ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਨਹੀਂ ਆ ਰਹੇ।

ਟਰੰਪ ਨੇ ਚੀਨ ‘ਤੇ ਮੁੜ ਸਾਧਿਆ ਨਿਸ਼ਾਨਾ, ਕੋਰੋਨਾ ਵਾਇਰਸ ਨੂੰ ਦੱਸਿਆ ‘China Virus’

ਆਪਣੇ ਸੰਬੋਧਨ ਦੌਰਾਨ ਟਰੰਪ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ “ਚਾਇਨਾ ਵਾਇਰਸ” ਦੇ ਇਲਾਜ ਲਈ ਅਸੀਂ ਜਲਦੀ ਹੀ ਖੁਸ਼ਖਬਰੀ ਸੁਣਨ ਵਾਲੇ ਹਾਂ। ਟਰੰਪ ਨੇ ਕੋਰੋਨਾ ਵਾਇਰਸ ਨੂੰ china virus ਕਹਿ ਕੇ ਸੰਬੋਧਨ ਕੀਤਾ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਚੀਨ, ਰੂਸ ਜਾਂ ਹੋਰ ਦੇਸ਼ਾਂ ਜਾਂ ਭਾਰਤ ਨੂੰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕਾਫੀ ਵੱਡੀ ਗਿਣਤੀ ਵਿਚ ਟੈਸਟਿੰਗ ਕਰ ਰਹੇ ਹਾਂ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਦੁਨੀਆ ਚੀਨ ਨੂੰ ਕੋਰੋਨਾ ਵਾਇਰਸ ਫੈਲਾਉਣ ਕਾਰਨ ਮੁਆਫ ਨਹੀਂ ਕਰੇਗੀ।

ਇਥੇ ਹੈਰਾਨੀ ਦੀ ਗੱਲ ਇਹ ਹੈ ਅਮਰੀਕਾ ਕੋਰੋਨਾ ਵਾਇਰਸ ਫੈਲਣ ਦਾ ਕਾਰਨ ਚੀਨ ਨੂੰ ਦੱਸ ਰਿਹਾ ਹੈ , ਪਰ ਹਾਲੇ ਤੱਕ ਨਾ ਤਾਂ ਕੋਈ ਠੋਸ ਸਬੂਤ ਪੇਸ਼ ਕੀਤੇ ਨੇ ਅਤੇ ਨਾ ਹੀ ਚੀਨ ਖਿਲਾਫ਼ ਕੋਈ ਸਖ਼ਤ ਕਦਮ ਚੁੱਕੇ ਗਏ ਨੇ। ਅਜਿਹੇ ਵਿੱਚ ਕਈ ਤਰ੍ਹਾਂ ਦੇ ਹੋਰ ਸਵਾਲ ਵੀ ਖੜ੍ਹੇ ਹੁੰਦੇ ਨੇ, ਜਿਹਨਾਂ ਦਾ ਜਵਾਬ ਭਵਿੱਖ ਵਿੱਚ ਡੋਨਾਲਡ ਟਰੰਪ ਨੂੰ ਦੇਣਾ ਹੀ ਪਵੇਗਾ ।

Related News

ਅਮਰੀਕਾ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦਾ ਕਹਿਰ

Vivek Sharma

ਓਂਟਾਰੀਓ ‘ਚ ਕੋਵਿਡ 19 ਕੇਸਾਂ ਦੀ ਗਿਣਤੀ ਘਟਣੀ ਸ਼ੁਰੂ, ਕੋਰੋਨਾ ਦੇ 1,022 ਨਵੇਂ ਮਾਮਲੇ ਦਰਜ

Rajneet Kaur

ਕ੍ਰਿਸਮਸ ਮੌਕੇ ਹੈਮਿਲਟਨ’ਚ ਬਿਜਲੀ ਰਹੀ ਗੁਲ

Rajneet Kaur

Leave a Comment