channel punjabi
International News USA

ਖ਼ਾਸ ਖ਼ਬਰ : ਭਾਰਤੀ ਮੂਲ ਦੇ ਨੌਜਵਾਨ ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ‘ਚ ਬਣਾ ਰਹੇ ਨੇ ਵੱਖਰੀ ਪਛਾਣ

ਅਮਰੀਕਾ ਦੀ ਸਿਆਸਤ ਵਿੱਚ ਭਾਰਤੀ ਮੂਲ ਦੇ ਨੌਜਵਾਨ ਬਣਾ ਰਹੇ ਵੱਖਰੀ ਪਛਾਣ

ਭਾਰਤੀ ਮੂਲ ਦੀ ਵਿਦਿਆਰਥਨ ਬਿਆਂਕਾ ਸ਼ਾਹ ਸੁਰਖੀਆਂ ਵਿੱਚ

ਡੈਮੋਕ੍ਰੈਟਿਕ ਪਾਰਟੀ ਦੇ ਜੋ ਬਿਡੇਨ ਦੇ ਸਮਾਗਮ ਦੌਰਾਨ ਮੁੜ ਆਈ ਚਰਚਾ ‘ਚ

ਬਿਆਂਕਾ ਸ਼ਾਹ ਸਿਆਸੀ ਸਰਗਰਮੀਆਂ ‘ਚ ਲੰਮੇ ਸਮੇਂ ਤੋਂ ਹੈ ਸਰਗਰਮ

ਵਾਸ਼ਿੰਗਟਨ : ਬੀਤੇ ਦਿਨੀਂ ਡੈਮੋਕ੍ਰੈਟਿਕ ਪਾਰਟੀ ਵੱਲੋਂ ਜੋ ਬਿਡੇਨ ਨੂੰ ਰਾਸ਼ਟਰਪਤੀ ਚੋਣਾਂ ਦੇ ਲਈ ਅਧਿਕਾਰਤ ਉਮੀਦਵਾਰ ਘੋਸ਼ਿਤ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ 2020 ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਵਿਚ ਮੈਰੀਲੈਂਡ ਰਾਜ ਦੀ ਨੁਮਾਇੰਦਗੀ ਕਰਨ ਵਾਲਿਆਂ ਵਿਚ ਬਾਲਟੀਮੋਰ ਸਿਟੀ ਕੌਂਸਲ ਦੇ ਪ੍ਰਧਾਨ ਅਤੇ ਮੇਅਰ ਅਹੁਦੇ ਦੇ ਉਮੀਦਵਾਰ ਬ੍ਰਾਂਡਨ ਸਕੌਟ ਦੇ ਨਾਲ ਭਾਰਤੀ ਮੂਲ ਦੀ ਇੱਕ ਵਿਦਿਆਰਥੀ ਵੀ ਸ਼ਾਮਲ ਸੀ।

ਤਸਵੀਰ : ਜੋ ਬਿਡੇਨ ਦੀ ਹਮਾਇਤ ‘ਚ ਸਰਗਰਮ ਭਾਰਤੀ ਮੂਲ ਦੇ ਵਿਦਿਆਰਥੀ ਆਗੂ

ਸਕੌਟ ਨੇ ਸਰਕਾਰੀ ਸਕੂਲਾਂ ਦੇ ਲਈ ਫੰਡ ਵਧਾਉਣ ਅਤੇ ਇਤਿਹਾਸਿਕ ਰੂਪ ਨਾਲ ਮਹੱਤਵਪੂਰਨ ਗੈਰ ਗੋਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਹੋਰ ਧਨ ਦੇਣ ਦੇ ਵਾਅਦੇ ਦੇ ਲਈ ਮੰਗਲਵਾਰ ਨੂੰ ਬਿਡੇਨ ਦੀ ਤਾਰੀਫ ਕੀਤੀ। ਇੱਕ ਟੀਵੀ ਚੈੱਨਲ ਦੀ ਖਬਰ ਦੇ ਮੁਤਾਬਕ, ਸਕੌਟ ਦੇ ਨਾਲ ਉਸ ਸਮੇਂ ਬਿਡੇਨ ਦਾ ਵਫਦ ਅਤੇ ਕਾਲੇਜ ਵਿਦਿਆਰਥਣ ਬਿਆਂਕਾ ਸ਼ਾਹ ਵੀ ਸੀ। ਸ਼ਾਹ ਨੇ ਕਿਹਾ,”ਜਦੋਂ ਬਿਡੇਨ ਮੱਧਮ ਵਰਗ ਦੇ ਲਈ ਕੰਮ ਕਰਨਗੇ ਤਾਂ ਉਹ ਕਿਸੇ ਨੂੰ ਪਿੱਛੇ ਨਹੀਂ ਛੱਡਣਗੇ।”

ਰਾਸ਼ਟਰੀ ਟੀਵੀ ‘ਤੇ ਪ੍ਰਸਾਰਿਤ ਰੋਲ ਕਾਲ ਦੌਰਾਨ ਬਿਆਂਕਾ ਸ਼ਾਹ ਨੇ ਕਿਹਾ ਕਿ ਬਿਡੇਨ ਨਸਲੀ ਵਿਤਕਰੇ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਕੰਮ ਕਰਨਗੇ। ਰੋਲ ਕਾਲ ਦਾ ਇਹ ਹਿੱਸਾ ਗੁਲਾਮੀ ਨੂੰ ਖਤਮ ਕਰਨ ਲਈ ਲੜਾਈ ਲੜਨ ਵਾਲੇ ਸਮਾਜ ਸੁਧਾਰਕ ਫ੍ਰੇਡਰਿਕ ਡਗਲਸ ਦੀ ਮੂਰਤੀ ਦੇ ਸਾਹਮਣੇ ਰਿਕਾਰਡ ਕੀਤਾ ਗਿਆ।

ਭਾਰਤੀ ਮੂਲ ਦੀ ਬਿਆਂਕਾ ਸ਼ਾਹ ਜਿਸ ਤੇਜ਼ੀ ਨਾਲ ਅਮਰੀਕਾ ਦੀ ਸਿਆਸਤ ਵਿਚ ਆਪਣੀ ਪਛਾਣ ਬਣਾ ਰਹੀ ਹੈ, ਉਸ ਤੋਂ ਸਾਫ ਹੈ ਕਿ ਉਹ ਭਵਿੱਖ ਵਿੱਚ ਵੱਡੇ ਆਗੂ ਵਜੋਂ ਉਭਰ ਕੇ ਸਾਹਮਣੇ ਆਵੇਗੀ।

ਦੱਸਣਯੋਗ ਹੈ ਕਿ ਬਿਆਂਕਾ ਸ਼ਾਹ ਭਾਰਤੀ ਮੂਲ ਦੇ ਵਿਦਿਆਰਥੀ ਆਗੂ ਵਜੋਂ ਉਭਰ ਰਹੀ ਹੈ। ਉਹ ਵੱਖ ਵੱਖ ਸਿਆਸੀ ਸਰਗਰਮੀਆਂ ਵਿੱਚ ਵੀ ਸ਼ਾਮਲ ਰਹੀ ਹੈ । ਜੋ ਬਿਡਨ ਦੇ ਸਮਾਗਮ ਲਈ ਛਾਪੇ ਗਏ ਹੋਸਟਲ ਵਿੱਚ ਉਸਦੀ ਤਸਵੀਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ।

Related News

ਪੁਤਿਨ ਦੀ ਸ਼ਾਨਦਾਰ ਜਿੱਤ, 2036 ਤੱਕ ਆਪਣਾ ਰਾਜ ਵਧਾਉਣ ਦਾ ਜਿੱਤਿਆ ਹੱਕ

team punjabi

ਕਿਸਾਨਾਂ ਦੇ ਹੱਕ ਵਿੱਚ ਨਾਮਚੀਨ ਹਸਤੀਆਂ ਵਲੋਂ ਸਰਕਾਰੀ ਸਨਮਾਨਾਂ ਨੂੰ ਵਾਪਸ ਕਰਨ ਦਾ ਐਲਾਨ! ਆਪਣੀਆਂ ਖੋਹਾਂ ਤੋਂ ਬਾਹਰ ਆਏ ਸਿਆਸੀ ਖੁੰਡ !

Vivek Sharma

PETERBOROUGH: ਨੌਰਥਮਬਰਲੈਂਡ ਕਾਉਂਟੀ ‘ਚ ਕੋਵਿਡ 19 ਦੇ ਤਿੰਨ ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur

Leave a Comment