channel punjabi
Canada International News North America

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ,ਨਾਰਵੇ ’ਚ ਹੁਣ ਤੱਕ ਵੈਕਸੀਨ ਦੀ ਪਹਿਲੀ ਡੋਜ਼ ਲਵਾਉਣ ਤੋਂ ਬਾਅਦ 23 ਵਿਅਕਤੀਆਂ ਦੀ ਮੌਤ

ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਓਟਾਵਾ ਸਿਹਤ ਅਧਿਕਾਰੀਆਂ ਮੁਤਾਬਕ ਇੱਥੇ ਐਤਵਾਰ ਨੂੰ 123 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਤੇ ਇਕ ਵਿਅਕਤੀ ਦੀ ਮੌਤ ਹੋਈ। ਸ਼ਨੀਵਾਰ ਨਾਲੋਂ ਐਤਵਾਰ ਨੂੰ ਦਰਜ ਹੋਏ ਮਾਮਲਿਆਂ ਦੀ ਗਿਣਤੀ ਕਾਫੀ ਘੱਟ ਰਹੀ ਹੈ। ਇਸ ਦੇ ਨਾਲ ਹੀ ਹਸਪਤਾਲਾਂ ਵਿਚ ਭਰਤੀ ਲੋਕਾਂ ਦੀ ਗਿਣਤੀ ਵੀ ਕਾਫੀ ਘੱਟ ਦਰਜ ਕੀਤੀ ਗਈ ਹੈ।

ਓਂਟਾਰੀਓ ਸੂਬੇ ਵਿਚ ਕੋਰੋਨਾ ਦੇ 3,422 ਨਵੇਂ ਮਾਮਲੇ ਦਰਜ ਹੋਏ ਹਨ ਜਦਕਿ ਇਸ ਦੌਰਾਨ 69 ਲੋਕਾਂ ਦੀ ਮੌਤ ਹੋਈ ਹੈ। ਓਟਾਵਾ ਸਿਹਤ ਅਧਿਕਾਰੀਆਂ ਮੁਤਾਬਕ ਸ਼ਹਿਰ ਵਿਚ ਹੁਣ ਤੱਕ 12,286 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ 403 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।ਦੱਸ ਦਈਏ ਕਿ ਓਂਟਾਰੀਓ ਸੂਬੇ ਵਿਚ ਸ਼ਨੀਵਾਰ ਨੂੰ 11,007 ਲੋਕਾਂ ਨੂੰ ਕੋਰੋਨਾ ਟੀਕੇ ਦੀ ਖੁਰਾਕ ਲਗਵਾ ਚੁੱਕੇ ਹਨ ਤੇ ਹੁਣ ਤੱਕ ਸੂਬੇ ਨੂੰ 2,00,097 ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਮਿਲ ਚੁੱਕੀਆਂ ਹਨ।

ਅਲਬਰਟਾ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 750 ਨਵੇਂ ਮਾਮਲੇ ਦਰਜ ਹੋਏ ਹਨ। ਸ਼ਨੀਵਾਰ ਨੂੰ ਇੱਥੇ 11,484 ਲੋਕਾਂ ਦਾ ਕੋਰੋਨਾ ਟੈਸਟ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਹੋਰ 19 ਲੋਕਾਂ ਦੀ ਮੌਤ ਹੋਈ ਹੈ ਤੇ ਇਨ੍ਹਾਂ ਵਿਚੋਂ 8 ਮੌਤਾਂ ਐਡਮਿੰਟਨ ਜ਼ੋਨ ਅਤੇ 7 ਕੈਲਗਰੀ ਜ਼ੋਨ ਨਾਲ ਸਬੰਧਤ ਹਨ। ਐਤਵਾਰ ਨੂੰ 738 ਅਲਬਰਟਾ ਵਾਸੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਸਨ ਅਤੇ ਇਨ੍ਹਾਂ ਵਿਚੋਂ 123 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਸੂਬੇ ਵਿਚ ਇਸ ਸਮੇਂ 12,234 ਕਿਰਿਆਸ਼ੀਲ ਮਾਮਲੇ ਹਨ, ਇਨ੍ਹਾਂ ਵਿਚੋਂ 4,303 ਕੈਲਗਰੀ ਜ਼ੋਨ ਅਤੇ 4,610 ਐਡਮਿੰਟਨ ਜ਼ੋਨ ਨਾਲ ਸਬੰਧਤ ਹਨ।

ਫਾਈਜ਼ਰ ਵੈਕਸੀਨ ਟੀਕੇ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਥੇ ਸਾਰੇ ਵੈਕਸੀਨ ਨੂੰ ਲੈਕੇ ਖੁਸ਼ੀ ਮਨਾ ਰਹੇ ਹਨ ਉਥੇ ਹੀ ਇਕ ਡਰ ਵੀ ਲੋਕਾਂ ਦੇ ਮਨਾ ‘ਚ ਬੈਠ ਗਿਆ ਹੈ। ਦਸ ਦਈਏ ਨਾਰਵੇ ’ਚ ਹੁਣ ਤੱਕ ਵੈਕਸੀਨ ਦੀ ਪਹਿਲੀ ਡੋਜ਼ ਲਵਾਉਣ ਤੋਂ ਬਾਅਦ 23 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚ ਜ਼ਿਆਦਾਤਰ ਬਜ਼ੁਰਗ ਸਨ। ‘ਨਿਊਯਾਰਕ ਪੋਸਟ’ ਨੇ ਸਿਹਤ ਵਿਭਾਗ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਵਿੱਚੋਂ 13 ਵਿਅਕਤੀ ਅਜਿਹੇ ਹਨ, ਜਿਨ੍ਹਾਂ ਦੀ ਮੌਤ ਵੈਕਸੀਨ ਦੇ ਸਾਈਡ ਇਫ਼ੈਕਟਸ ਕਾਰਣ ਹੋਈ ਹੈ। ਮਰਨ ਵਾਲੇ ਸਾਰੇ ਵਿਅਕਤੀ ਨਰਸਿੰਗ ਹੋਮਜ਼ ’ਚ ਭਰਤੀ ਸਨ ਤੇ ਉਨ੍ਹਾਂ ਦੀ ਘੱਟੋ-ਘੱਟ ਉਮਰ 80 ਸਾਲ ਸਨ।

Related News

BIG NEWS : ਕਿਊਬਿਕ ਸਿਟੀ, ਲਾਵਿਸ, ਗੇਟਿਨਾਓ ਵਿਖੇ COVID ਕੇਸਾਂ ‘ਚ ਵਾਧੇ ਕਾਰਨ ਮੁੜ ਤੋਂ ਤਾਲਾਬੰਦੀ ਦਾ ਕੀਤਾ ਗਿਆ ਐਲਾਨ, ਵੀਰਵਾਰ ਸ਼ਾਮ ਤੋਂ ਨਾਈਟ ਕਰਫਿਊ ਵੀ ਹੋਵੇਗਾ ਲਾਗੂ : ਪ੍ਰੀਮੀਅਰ

Vivek Sharma

BREAKING NEWS : ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਰਿਹਾਇਸ਼ ਦੇ ਬਾਹਰ ਇਕ ਵਿਅਕਤੀ ਨੂੰ ਬੰਦੂਕ ਸਮੇਤ ਕੀਤਾ ਗਿਆ ਗ੍ਰਿਫ਼ਤਾਰ, ਚੌਕਸੀ ਵਧਾਈ ਗਈ

Vivek Sharma

ਭਾਰਤੀ ਵੈਕਸੀਨ ਦੀ ਦੁਨੀਆ ਭਰ ‘ਚ ਵਧੀ ਮੰਗ, ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇਣ ਵਾਲੇ ਭਾਰਤ ਨੂੰ ਅਮਰੀਕਾ ਨੇ ਦੱਸਿਆ ‘ਸੱਚਾ ਦੋਸਤ’

Vivek Sharma

Leave a Comment