channel punjabi
Canada International News

ਕੋਰੋਨਾ ਬਾਰੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, PM ਟਰੂਡੋ ਨੇ ਜਾਰੀ ਕੀਤੀ ਚੇਤਾਵਨੀ

ਓਟਾਵਾ: ਕੋਰੋਨਾ ਵਾਇਰਸ ਬਾਰੇ ਫੈਲ ਰਹੀਆਂ ਝੂਠੀਆਂ ਅਫਵਾਹਾਂ ਲੋਕਾਂ ਦੀ ਹੀ ਨਹੀਂ ਸਰਕਾਰਾਂ ਲਈ ਵੀ ਵੱਡੀ ਮੁਸੀਬਤ ਬਣ ਚੁੱਕੀਆਂ ਹਨ। ਕੋਰੋਨਾ ਵਾਇਰਸ ਕਾਰਨ ਲੋਕ ਪਹਿਲਾਂ ਹੀ ਡਰੇ ਹਨ ਪਰ ਇਸ ਬਾਰੇ ਸੋਸ਼ਲ ਮੀਡੀਆ ਰਾਹੀਂ ਜਿਹੜੀਆਂ ਝੂਠੀਆਂ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ, ਉਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਨਾ ਸਿਰਫ ਉਲਝਾ ਦਿੱਤਾ ਹੈ, ਸਗੋਂ ਕਈ ਤਰ੍ਹਾਂ ਦੇ ਮਾਨਸਿਕ ਰੋਗਾਂ ਦਾ ਸ਼ਿਕਾਰੀ ਵੀ ਬਣਾ ਦਿੱਤਾ ਹੈ । ਲਗਾਤਾਰ ਕੋਰੋਨਾ ਕੋਰੋਨਾ ਸੁਣਨ ਕਾਰਨ ਲੋਗ ਮਨੋਵਿਗਿਆਨਕ ਤੌਰ ‘ਤੇ ਮਾਨਸਿਕ ਤਣਾਅ ਨੂੰ ਖੁਦ ਆਪਣੀ ਜ਼ਿੰਦਗੀ ਨਾਲ ਪਾਲ ਰਹੇ ਹਨ।

ਕੈਨੇਡਾ ਦੀ ਚੀਫ ਸਿਹਤ ਅਧਿਕਾਰੀ ਡਾ਼ ਥੈਰੇਸਾ ਟਾਮ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਵਾਇਰਸ ਨਾਲੋਂ ਜ਼ਿਆਦਾ ਝੂਠੀਆਂ ਅਫਵਾਹਾਂ ਫੈਲ ਰਹੀਆਂ ਹਨ, ਜਿਸ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ ਜਿਹੜੀ ਇੱਕ ਚਿੰਤਾ ਦਾ ਵਿਸ਼ਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੁਖ ਸਿਹਤ ਅਧਿਕਾਰੀ ਡਾ. ਥੈਰੇਸਾ ਟਾਮ ਨੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦ ਕਿਸੇ ਵਿਅਕਤੀ ਕੋਲ ਕੋਰੋਨਾ ਸਬੰਧੀ ਕੋਈ ਖ਼ਬਰ ਸੋਸ਼ਲ ਮੀਡੀਆ ਰਾਹੀਂ ਆਉਂਦੀ ਹੈ ਤਾਂ ਵਿਅਕਤੀ ਦਾ ਫਰਜ਼ ਹੈ ਕਿ ਉਹ ਜਾਂਚ ਕਰੇ ਕਿ ਇਹ ਸੱਚ ਹੈ ਜਾਂ ਝੂਠ ਇਸ ਦੇ ਬਾਅਦ ਹੀ ਉਹ ਅੱਗੇ ਕਿਸੇ ਨੂੰ ਭੇਜੇ। ਲੋਕ ਝੂਠੀਆਂ ਖ਼ਬਰਾਂ ਫੈਲਾ ਕੇ ਹੋਰਾਂ ਨੂੰ ਗੁੰਮਰਾਹ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਦੀ ਖੈਰ ਨਹੀਂ ਹੈ ਤੇ ਇਸ ਬਾਰੇ ਪੂਰੀ ਜਾਂਚ-ਪੜਤਾਲ ਕਰਕੇ ਦੋਸ਼ੀਆਂ ਨੂੰ ਫੜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਦੇਸ਼ ਵਿਚ ਇਕਾਂਤਵਾਸ ਕੀਤਾ ਜਾਂਦਾ ਹੈ, ਜਿਨ੍ਹਾਂ ਲੋਕਾਂ ਕੋਲ ਇਕਾਂਤਵਾਸ ਹੋ ਕੇ ਰਹਿਣ ਦਾ ਪ੍ਰਬੰਧ ਨਹੀਂ ਹੈ, ਉਨ੍ਹਾਂ ਲਈ 11 ਇਕਾਂਤਵਾਸ ਕੇਂਦਰ ਹਨ ਪਰ ਕੁਝ ਲੋਕ ਇਹ ਅਫਵਾਹ ਉਡਾ ਰਹੇ ਹਨ ਕਿ ਇੱਥੇ ਲੋਕਾਂ ਨਾਲ ਕੈਦੀਆਂ ਜਾਂ ਦੁਸ਼ਮਣਾਂ ਵਾਲਾ ਰਵੱਈਆ ਕੀਤਾ ਜਾਂਦਾ ਹੈ, ਜੋ ਕਿ ਬਿਲਕੁਲ ਝੂਠ ਹੈ ਤੇ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਦੀ ਹੁਣ ਪੜਤਾਲ ਕੀਤੀ ਜਾਵੇਗੀ।

Related News

U.K. ਵਿੱਚ ਚੱਲ ਰਹੇ ਕੋਰੋਨਾ ਸਟ੍ਰੈਨ ਦੀ ਪਛਾਣ ਕੈਨੇਡਾ ‘ਚ ਹਾਲੇ ਤੱਕ ਨਹੀਂ : ਡਾ. ਥੈਰੇਸਾ ਟਾਮ

Vivek Sharma

ਕੋਰੋਨਾ ਦੀ ਮੌਜੂਦਾ ਸਥਿਤੀ ਵਿੱਚ ਮਾਸਕ ਪਹਿਨਣਾ ਹੀ ਬਿਹਤਰ ਵਿਕਲਪ : ਸੀ.ਡੀ.ਸੀ.ਅਮਰੀਕਾ

Vivek Sharma

‘ਬਲੈਕ ਲਿਵਜ਼ ਮੈਟਰ’ ਮੁਹਿੰਮ ਦੇ ਸੰਬੰਧ ਵਿੱਚ ਸਥਾਪਤ ਹੋਣਗੇ ਆਰਟ ਵਰਕ

Vivek Sharma

Leave a Comment