channel punjabi
Canada International News North America

ਕੋਰੋਨਾ ਪ੍ਰਭਾਵਿਤ ਸੂਬਿਆਂ ਵਿੱਚ ਵੈਕਸੀਨ ਵੰਡਣ ਦਾ ਕੰਮ ਤੇਜ਼ੀ ਨਾਲ ਪੂਰਾ ਕਰਨ ਦੀਆਂ ਹਦਾਇਤਾਂ

ਓਟਾਵਾ : ਕੈਨੇਡਾ ਦੇ ਕੋਰੋਨਾ ਪ੍ਰਭਾਵਿਤ ਸੂਬਿਆਂ ਵਿੱਚ ਵੈਕਸੀਨ ਦਿੱਤੇ ਜਾਣ ਦਾ ਕੰਮ ਤੇਜ਼ੀ ਫ਼ੜ ਚੁੱਕਾ ਹੈ । ਸਰਕਾਰ ਕੋਰੋਨਾ ਦੇ ਵਧਦੇ ਜ਼ੋਰ ਨੂੰ ਠੱਲ ਪਾਉਣ ਲਈ ਆਪਣੀ ਪੂਰੀ ਵਾਹ ਲਗਾ ਰਹੀ ਹੈ। ਓਂਟਾਰੀਓ ਸਰਕਾਰ ਦਾ ਟੀਚਾ ਹੈ ਕਿ ਕੋਰੋਨਾ ਦਾ ਗੜ੍ਹ ਬਣੇ ਟੋਰਾਂਟੋ, ਪੀਲ, ਯਾਰਕ ਅਤੇ ਵਿੰਡਸਰ-ਅਸੈਕਸ ਦੇ ਸਾਰੇ ਲਾਂਗ ਟਰਮ ਕੇਅਰ ਸੈਂਟਰਾਂ ਵਿਚ ਜਲਦੀ ਹੀ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਪੂਰਾ ਕਰ ਲਿਆ ਜਾਵੇ।

ਅਧਿਕਾਰੀਆਂ ਨੂੰ ਆਸ ਹੈ ਕਿ ਇੱਥੇ ਰਹਿਣ ਵਾਲੇ ਸਾਰੇ ਲੋਕਾਂ, ਸਿਹਤ ਸੰਭਾਲ ਕਾਮਿਆਂ ਅਤੇ ਹੋਰ ਸਟਾਫ਼ ਨੂੰ 21 ਜਨਵਰੀ ਤੋਂ ਪਹਿਲਾਂ ਕੋਰੋਨਾ ਤੋਂ ਬਚਾਅ ਲਈ ਟੀਕਾ ਲਾਇਆ ਜਾ ਸਕਦਾ ਹੈ। ਹੁਣ ਤੱਕ ਸੂਬੇ ਵਿਚ 50 ਹਜ਼ਾਰ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਕੁੱਝ ਸਿਹਤ ਕਾਮਿਆਂ ਨੂੰ ਕੋਰੋਨਾ ਦੇ ਟੀਕੇ ਦੀ ਦੂਜੀ ਖੁਰਾਕ ਵੀ ਦੇ ਦਿੱਤੀ ਗਈ ਹੈ ਅਤੇ ਕੁਝ ਨੂੰ ਇਸ ਹਫ਼ਤੇ ਮਿਲਣ ਜਾ ਰਹੀ ਹੈ। ਹਲਾਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਓਂਟਾਰੀਓ ਸੂਬੇ ‘ਚ ਵੈਕਸੀਨ ਵੰਡਣ ਦੀ ਹੌਲੀ ਗਤੀ ‘ਤੇ ਨਾਰਾਜ਼ਗੀ ਜਤਾ ਚੁੱਕੇ ਹਨ।

ਦੱਸ ਦਈਏ ਕਿ ਫਾਈਜ਼ਰ-ਬਾਇਐਨਟੈਕ ਅਤੇ ਮੋਡੇਰਨਾ ਦੀਆਂ ਦੋਵੇਂ ਖੁਰਾਕਾਂ 21 ਅਤੇ 28 ਦਿਨਾਂ ਵਿਚਕਾਰ ਲਗਾਈਆਂ ਜਾਂਦੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ 3 ਜਨਵਰੀ ਤੱਕ 24 ਲਾਂਗ ਟਰਮ ਕੇਅਰ ਹੋਮਜ਼ ਨੂੰ ਕੋਰੋਨਾ ਟੀਕਿਆਂ ਦੀਆਂ 3000 ਖੁਰਾਕਾਂ ਭੇਜੀਆਂ ਜਾ ਚੁੱਕੀਆਂ ਹਨ ਤੇ 6 ਜਨਵਰੀ ਤੱਕ 4000 ਹੋਰ ਖੁਰਾਕਾਂ ਭੇਜੀਆਂ ਜਾਣਗੀਆਂ। ਸੂਬੇ ਨੇ ਮੋਡੇਰਨਾ ਦੀ ਕੋਰੋਨਾ ਵੈਕਸੀਨ ਦੀਆਂ 53,000 ਖੁਰਾਕਾਂ 30 ਦਸੰਬਰ ਨੂੰ ਹਾਸਲ ਕਰ ਲਈਆਂ ਸਨ।

ਫਾਈਜ਼ਰ-ਬਾਇਐਨਟੈਕ ਵੀ ਓਂਟਾਰੀਓ ਨੂੰ ਕੋਰੋਨਾ ਟੀਕੇ ਦੀਆਂ 95 ਹਜ਼ਾਰ ਖੁਰਾਕਾਂ ਭੇਜ ਚੁੱਕਾ ਹੈ। ਅੱਗੇ ਤੋਂ ਵੀ ਸੂਬੇ ਨੂੰ ਕੋਰੋਨਾ ਦੀਆਂ ਖੁਰਾਕਾਂ ਮਿਲਦੀਆਂ ਰਹਿਣਗੀਆਂ ਤੇ ਕੋਰੋਨਾ ਟੀਕਾਕਰਨ ਮੁਹਿੰਮ ਚੱਲਦੀ ਰਹੇਗੀ। ਦੱਸ ਦਈਏ ਕਿ ਬੀਤੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸੂਬੇ ਵਿਚ ਟੀਕਾਕਰਨ ਮੁਹਿੰਮ ਬਹੁਤ ਹੌਲੀ ਚੱਲ ਰਹੀ ਹੈ।

Related News

ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਸਤੀਸ਼ ਕੌਲ ਦਾ ਦਿਹਾਂਤ, ਫ਼ਿਲਮ ਜਗਤ ਵਿੱਚ ਸੋਗ ਦੀ ਲਹਿਰ‌

Vivek Sharma

ਸਸਕੈਚਵਨ ਅਤੇ ਮੈਨੀਟੋਬਾ ਸੂਬਿਆਂ ਵਿੱਚ ਨਵੇਂ ਕੋਵਿਡ ਨਿਯਮ ਕੀਤੇ ਗਏ ਲਾਗੂ, ਮਾਹਿਰਾਂ ਨੇ ਸਖ਼ਤੀ ਦੀ ਦਿੱਤੀ ਸਲਾਹ

Vivek Sharma

ਮਿਸੀਸਾਗਾ ਵਿੱਚ 18 ਸਾਲਾ ਵਿਅਕਤੀ ਦੀ ਮੌਤ ਦੀ ਜਾਂਚ ਕਰ ਰਹੀ ਹੈ SIU

Rajneet Kaur

Leave a Comment