channel punjabi
International News

ਕੋਰੋਨਾ ਨਾਲ ਨਜਿੱਠਣ ਵਿੱਚ ਨਿਊਜ਼ੀਲੈਂਡ ਨੇ ਮਾਰੀ ਬਾਜ਼ੀ, ਬੀਤੇ ਤਿੰਨ ਮਹੀਨਿਆਂ ਤੋਂ ਇੱਕ ਵੀ ਕੋਰੋਨਾ ਸੰਕ੍ਰਮਿਤ ਕੇਸ ਨਹੀਂ ਆਇਆ ਸਾਹਮਣੇ

ਕੋਰੋਨਾ ਨਾਲ ਨਜਿੱਠਣ ਵਿੱਚ ਨਿਊਜ਼ੀਲੈਂਡ ਬਣਿਆ ਮਿਸਾਲ

ਪਿਛਲੇ 100 ਦਿਨਾਂ ਤੋਂ ਕੋਰੋਨਾ ਦਾ ਇੱਕ ਵੀ ਮਾਮਲਾ ਨਹੀਂ ਆਇਆ ਸਾਹਮਣੇ

ਸਰਕਾਰ ਨੇ ਸ਼ੁਰੂਆਤ ਵਿੱਚ ਹੀ ਚੁੱਕੇ ਅਹਿਤਿਆਤੀ ਅਤੇ ਸਖ਼ਤ ਕਦਮ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਮੰਦਿਰ ‘ਚ ਟੇਕਿਆ ਮੱਥਾ, ਸ਼ੁਕਰਾਨਾ ਕੀਤਾ ਅਦਾ

ਵੈਲਿੰਗਟਨ/ਨਿਊਜ਼ ਡੈਸਕ : ਕੋਰੋਨਾ ਵਾਇਰਸ ਫੈਲਣ ਦੇ 8 ਮਹੀਨਿਆਂ ਬਾਅਦ ਵੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ‘ਚ ਕੋਰੋਨਾ ਦਾ ਕਹਿਰ ਪੂਰੇ ਸਿਖਰਾਂ ‘ਤੇ ਹੈ। ਅਜਿਹੇ ‘ਚ ਕਈ ਦੇਸ਼ ਮਹਾਮਾਰੀ ‘ਚੋਂ ਉੱਭਰ ਵੀ ਚੁੱਕੇ ਹਨ। ਭਾਰਤ, ਅਮਰੀਕਾ ਤੇ ਬ੍ਰਾਜ਼ੀਲ ‘ਚ ਇਸ ਸਮੇਂ ਕੋਰੋਨਾ ਪੂਰੀ ਰਫ਼ਤਾਰ ‘ਤੇ ਹੈ। ਉੱਥੇ ਹੀ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਨਿਊਜ਼ੀਲੈਂਡ ‘ਚ ਪਿਛਲੇ 100 ਦਿਨਾਂ ਤੋਂ ਕੋਈ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਨਿਊਜ਼ੀਲੈਂਡ ‘ਚ ਆਖਰੀ ਵਾਰ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਕੇਸ ਪਹਿਲੀ ਮਈ ਨੂੰ ਆਇਆ ਸੀ। ਇਸ ਦੇ ਬਾਵਜੂਦ ਦੇਸ਼ ਦੇ ਸਿਹਤ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਖਿਲਾਫ ਸੁਚੇਤ ਕੀਤਾ ਹੈ।

ਨਿਊਜ਼ੀਲੈਂਡ ਦੇ ਸਿਹਤ ਅਧਿਕਾਰੀਆਂ ਮੁਤਾਬਕ ਦੇਸ਼ ‘ਚ ਅਜੇ ਵੀ 23 ਐਕਟਿਵ ਕੇਸ ਹਨ ਪਰ ਇਹ ਸਾਰੇ ਉਹ ਲੋਕ ਹਨ ਜੋ ਵਿਦੇਸ਼ਾਂ ਤੋਂ ਪਰਤੇ ਸਨ ਤੇ ਉਨ੍ਹਾਂ ਨੂੰ ਦੇਸ਼ ਦੀ ਸਰਹੱਦ ‘ਤੇ ਹੀ ਰੋਕ ਕੇ ਕੁਆਰੰਟੀਨ ਕਰ ਦਿੱਤਾ ਗਿਆ ਸੀ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਬੀਤੇ ਦਿਨੀਂ ਆਕਲੈਂਡ ਦੇ ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਮੱਥਾ ਟੇਕਿਆ ਅਤੇ ਆਸ਼ੀਰਵਾਦ ਹਾਸਿਲ ਕੀਤਾ। ਉਹਨਾਂ ਭਾਰਤੀ ਮੂਲ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ।

ਪ੍ਰਧਾਨ ਮੰਤਰੀ ਜੇਸਿੰਡਾ ਨੇ ਭਾਰਤੀ ਖਾਣਾ ਵੀ ਖਾਧਾ ਅਤੇ ਇਸ ਨੂੰ ਸੁਆਦੀ ਦੱਸਿਆ । ਉਨ੍ਹਾਂ ਛੋਲੇ, ਪੂਰੀ ਅਤੇ ਦਾਲ ਖਾਧੀ।

ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਪੰਜਾਬੀ ਭਾਈਚਾਰਾ ਵੀ ਵਸਦਾ ਹੈ, ਨਿਊਜ਼ੀਲੈਂਡ ਗਏ ਕੁਝ ਪੰਜਾਬੀਆਂ ਨੇ ਫ਼ੋਨ ‘ਤੇ ਗੱਲਬਾਤ ਰਾਹੀਂ ਦੱਸਿਆ ਕਿ ਨਿਊਜ਼ੀਲੈਂਡ ਦੀ ਸਰਕਾਰ ਨੇ ਕੋਰੋਨਾ ਦੀ ਸ਼ੁਰੂਆਤ ਵਿੱਚ ਹੀ ਪੂਰੀ ਸਾਵਧਾਨੀ ਵਰਤੀ, ਬਾਹਰੋਂ ਕਿਸੇ ਵੀ ਉਡਾਣ ਨੂੰ ਨਿਊਜ਼ੀਲੈਂਡ ਨਹੀਂ ਆਉਣ ਦਿੱਤਾ ਅਤੇ ਆਪਣੀ ਸਮੁੰਦਰੀ ਸੀਮਾ ਵੀ ਪੂਰੀ ਤਰ੍ਹਾਂ ਨਾਲ ਸੀਲ ਰੱਖੀ। ਇਸ ਤੋਂ ਇਲਾਵਾ ਤਾਲਾਬੰਦੀ ਦੇ ਸ਼ੁਰੂਆਤੀ ਦਿਨਾਂ ਵਿੱਚ ਹਰ ਤਰ੍ਹਾਂ ਦੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਜਿਸਦਾ ਅਸਰ ਅੱਜ ਸਭ ਦੇ ਸਾਹਮਣੇ ਹੈ। ਉਹਨਾਂ ਇਹ ਵੀ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਨਾਗਰਿਕ ਨੇ ਸਰਕਾਰ ਨੂੰ ਭਰਪੂਰ ਸਹਿਯੋਗ ਦਿੱਤਾ, ਭਾਰਤ ਦੀ ਤਰ੍ਹਾਂ ਲੋਕਾਂ ਨੇ ਸਰਕਾਰ ਦੀਆਂ ਪਾਬੰਦੀਆਂ ਦੀ ਉਲੰਘਣਾ ਨਹੀਂ ਕੀਤੀ।

ਨਿਊਜ਼ੀਲੈਂਡ ਤੋਂ ਇਲਾਵਾ ਚੀਨ, ਸਪੇਨ, ਥਾਈਲੈਂਡ, ਸ਼੍ਰੀਲੰਕਾ, ਮਿਆਂਮਾਰ, ਮੌਰੀਸ਼ੀਅਸ ਜਿਹੇ ਕਈ ਦੇਸ਼ ਹੋਰ ਵੀ ਹਨ ਜਿਹੜੇ ਕੋਰੋਨਾ ਵਾਇਰਸ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠੇ ਹਨ।

Related News

ਪ੍ਰੀਮੀਅਰ ਡੱਗ ਫੋਰਡ ਵੱਲੋਂ ਓਂਟਾਰੀਓ ਦੀਆਂ ਟੀਚਰਜ਼ ਯੂਨੀਅਨਜ਼ ‘ਤੇ ਸਿਆਸਤ ਖੇਡਣ ਦਾ ਲਾਇਆ ਦੋਸ਼

Rajneet Kaur

ਓਂਟਾਰਿਓ ਸਰਕਾਰ ਨੇ ‘ਕੋਵਿਡ-19 ਵੈਕਸੀਨ ਡਿਸਟਰੀਬਿਊਸ਼ਨ ਟਾਸਕ ਫੋਰਸ’ ਦਾ ਕੀਤਾ ਐਲਾਨ, ਰਿੱਕ ਹਿੱਲੀਅਰ ਨੂੰ ਥਾਪਿਆ ਚੇਅਰਮੈਨ

Vivek Sharma

Coronavirus: ਕੈਲੋਵਨਾ ‘ਚ ਬੂਜ਼ ਦੇ ਨਿਯਮਾਂ (booze rules) ਨੂੰ ਲੈ ਕੇ ਉਠੇ ਸਵਾਲ

Rajneet Kaur

Leave a Comment