channel punjabi
Canada International News North America

ਕੈਲਗਰੀ ਵਿਚ COVID-19 ਦੀ ਉਲੰਘਣਾ ਕਰਨ ਵਾਲਿਆਂ ਨੂੰ ਪਬਲਿਕ ਹੈਲਥ ਐਕਟ ਦੇ ਤਹਿਤ ਟਿਕਟਾਂ ਜਾਰੀ

ਕੈਲਗਰੀ ਸਿਟੀ ਨੇ ਹੁਣ ਪਬਲਿਕ ਹੈਲਥ ਐਕਟ (ਪੀ.ਐੱਚ.ਏ.) ਦੇ ਤਹਿਤ 173 ਟਿਕਟਾਂ ਜਾਰੀ ਕੀਤੀਆਂ ਹਨ ਜਦੋਂਕਿ ਕੋਵਿਡ 19 ਕਾਰਨ ਐਮਰਜੈਂਸੀ ਦੀ ਸਥਿਤੀ 24 ਨਵੰਬਰ, 2020 ਨੂੰ ਘੋਸ਼ਿਤ ਕੀਤੀ ਗਈ ਸੀ।

ਕੈਲਗਰੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਵਿਚ 173 ਲੋਕਾਂ ਨੂੰ ਜੁਰਮਾਨੇ ਦੀਆਂ ਟਿਕਟਾਂ ਜਾਰੀ ਕੀਤੀਆਂ ਹਨ। ਅਗਸਤ 2020 ਤੱਕ ਜਾਰੀ ਹੋਈਆਂ ਟਿਕਟਾਂ ਵਿਚੋਂ ਸਭ ਤੋਂ ਵੱਧ ਮਾਸਕ ਨਾ ਪਾਉਣ ਕਰਕੇ 140 ਟਿਕਟਾਂ ਜਾਰੀ ਕੀਤੀਆਂ ਗਈਆਂ।
ਵਪਾਰਕ ਲਾਇਸੈਂਸ ਦੇ ਅਧੀਨ ਇਕ ਟਿਕਟ ਨਿੱਜੀ ਸੇਵਾ ਕਾਰੋਬਾਰ ਨੂੰ ਜਨਤਕ ਸਿਹਤ ਐਕਟ ਦੀ ਪਾਲਣਾ ਨਾ ਕਰਨ ਲਈ ਜਾਰੀ ਕੀਤੀ ਗਈ ਹੈ, ਜਦੋਂ ਕਿ 24 24 ਦੀਆਂ ਟਿਕਟਾਂ ਜਾਂਚ ਅਧੀਨ ਹਨ।

ਸ਼ਹਿਰ ਦਾ ਕਹਿਣਾ ਹੈ ਕਿ ਇੰਸਪੈਕਟਰ ਬਕਾਇਦਾ ਨਿਰੀਖਣ ਕਰ ਰਹੇ ਹਨ ਅਤੇ ਕੋਈ ਵੀ ਗੈਰ-ਜ਼ਰੂਰੀ ਕਾਰੋਬਾਰ ਪਾਇਆ ਗਿਆ ਜਿਸ ਨੂੰ ਕਈ ਜ਼ੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰ ਵਿਚ ਬਹੁਤ ਸਾਰੇ ਲੋਕ ਪਾਰਟੀਆਂ ਕਰਦੇ ਵੀ ਫੜੇ ਗਏ। ਹਾਲਾਂਕਿ ਸਮਝਾਉਣ ਦੇ ਬਾਵਜੂਦ ਪਾਰਟੀਆਂ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ।

ਬਹੁਤ ਸਾਰੇ ਲੋਕਾਂ ਨੂੰ ਤਾਂ ਪੁਲਸ ਨੇ ਅੱਗੇ ਤੋਂ ਨਿਯਮ ਨਾ ਤੋੜਨ ਬਾਰੇ ਸਮਝਾ ਕੇ ਹੀ ਛੱਡ ਦਿੱਤਾ ਪਰ ਜੋ ਲੋਕ ਪੁਲਸ ਨਾਲ ਝਗੜੇ ‘ਤੇ ਉਤਰੇ ਜਾਂ ਵਧੇਰੇ ਵਾਰ ਗਲਤੀਆਂ ਕਰਦੇ ਫੜੇ ਗਏ, ਉਨ੍ਹਾਂ ਭਾਰੀ ਜੁਰਮਾਨੇ ਕੀਤੇ ਗਏ।

Related News

ਸਿੱਧੂ ਹੈ ਕਿ ਮਾਨਤਾ ਨਹੀਂ! ਨਵਜੋਤ ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਘੇਰਿਆ

Vivek Sharma

ਏਅਰ ਕੈਨੇਡਾ ਨੇ 30 ਮਾਰਗਾਂ ‘ਤੇ ਬੰਦ ਕੀਤੀ ਸੇਵਾਂ

team punjabi

ਕੈਨੇਡੀਅਨ ਆਰਮਡ ਫੋਰਸਿਜ਼ ਦੇ ਜਵਾਨਾਂ ‘ਤੇ ਵੀ ਪਿਆ ਕੋਰੋਨਾ ਦਾ ਪਰਛਾਵਾਂ,220 ਜਵਾਨ ਕੋਰੋਨਾ ‌ਪਾਜਿਟਿਵ

Vivek Sharma

Leave a Comment