channel punjabi
Canada News North America

ਕੈਨੈਡਾ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦੀ ਗਿਣਤੀ ‘ਚ ਆਈ 90% ਤੱਕ ਗਿਰਾਵਟ, ਹਾਲਾਤ ਸੁਧਰਨ ਦੇ ਆਸਾਰ ਵੀ ਘੱਟ

ਓਟਾਵਾ : ਬੀਤੇ ਸਾਲ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕੈਨੇਡਾ ਦਾ ਟੂਰਿਜ਼ਮ ਅਰਥਚਾਰਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਕੋਰੋਨਾ ਕਾਰਨ ਹਾਲਾਤ ਇਹ ਹੈ ਕਿ ਹੁਣ ਵੀ ਪਾਬੰਦੀਆਂ ਹਨ ਅਤੇ ਸਾਲ 2021 ਦਾ ਤੀਜਾ ਮਹੀਨਾ ਵੀ ਸ਼ੁਰੂ ਹੋ ਚੁੱਕਾ ਹੈ। ਦੇਸ਼ ਅੰਦਰ ਟੂਰਿਜ਼ਮ ਉਦਯੋਗ ਬੁਰੀ ਤਰ੍ਹਾਂ ਨਾਲ ਪੱਛੜ ਚੁੱਕਾ ਹੈ। 2020 ਵਿੱਚ ਲੌਕਡਾਊਨ ਤੇ ਹੁਣ ਗ਼ੈਰ-ਜ਼ਰੂਰੀ ਯਾਤਰਾ ਪਾਬੰਦੀਆਂ ਕਾਰਨ ਕੈਨੇਡਾ ਆਉਣ ਵਾਲੇ ਕੌਮਾਂਤਰੀ ਮੁਸਾਫ਼ਰਾਂ ਦੀ ਗਿਣਤੀ 90 ਫੀਸਦੀ ਘਟ ਕੇ ਸਿਰਫ਼ 10 ਫ਼ੀਸਦੀ ਰਹਿ ਗਈ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਵੱਲੋਂ ਮੁਹੱਈਆ ਕਰਵਾਏ ਗਏ ਹਫ਼ਤਾਵਾਰੀ ਅੰਕੜਿਆਂ ਮੁਤਾਬਕ ਕੋਵਿਡ-19 ਮਹਾਂਮਾਰੀ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਸਿਰਫ਼ 10 ਫੀਸਦੀ ਕੌਮਾਂਤਰੀ ਮੁਸਾਫ਼ਰ ਕੈਨੇਡਾ ਪੁੱਜੇ। ਏਜੰਸੀ ਦੇ ਅੰਕੜਿਆਂ ਮੁਤਾਬਕ ਕ੍ਰਿਸਮਸ ਮਗਰੋਂ ਕੌਮਾਂਤਰੀ ਮੁਸਾਫ਼ਰਾਂ ਦੀ ਗਿਣਤੀ ਵਿੱਚ ਥੋੜਾ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ 28 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ 1 ਲੱਖ 70 ਹਜ਼ਾਰ ਯਾਤਰੀ ਕੈਨੇਡਾ ਪਹੁੰਚੇ, ਜਦਕਿ 14 ਦਸੰਬਰ ਤੋਂ ਲੈ ਕੇ 27 ਦਸੰਬਰ ਵਿਚਕਾਰ ਇਹ ਅੰਕੜਾ 1 ਲੱਖ 28 ਹਜ਼ਾਰ ਸੀ। ਪਰ ਇਸ ਤੋਂ ਬਾਅਦ ਫਿਰ ਗਿਰਾਵਟ ਆਉਣ ਲੱਗੀ ਅਤੇ ਜਨਵਰੀ ਦੇ ਦੋ ਅਖੀਰਲੇ ਹਫ਼ਤਿਆਂ ਵਿੱਚ ਕੈਨੇਡਾ ਆਉਣ ਵਾਲੇ ਯਾਤਰੀਆਂ ਦੀ ਗਿਣਤੀ 1 ਲੱਖ 6 ਹਜ਼ਾਰ ਰਹਿ ਗਈ।

ਫਰਵਰੀ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਇਹ ਗਿਣਤੀ ਘਟ ਕੇ 94 ਹਜ਼ਾਰ ਤੱਕ ਚਲੀ ਗਈ। 2021 ਦੇ ਫਰਵਰੀ ਮਹੀਨੇ ਦੇ ਸ਼ੁਰੂ ਵਿੱਚ ਕੌਮਾਂਤਰੀ ਯਾਤਰੀਆਂ ਦੀ ਗਿਣਤੀ ਵਿੱਚ ਆਈ ਇਹ ਗਿਰਾਵਟ 2019 ਅਤੇ 2020 ਦੇ ਜਨਵਰੀ ਅਤੇ ਫਰਵਰੀ ਮਹੀਨਿਆਂ ਦੇ ਸ਼ੁਰੂ ਵਿੱਚ ਆਈ ਗਿਰਾਵਟ ਤੋਂ 4 ਗੁਣਾ ਘੱਟ ਹੈ। ਇਸੇ ਵਿਚਕਾਰ ਟਰੂਡੋ ਸਰਕਾਰ ਨੇ ਸਾਰੇ ਕੌਮਾਂਤਰੀ ਯਾਤਰੀਆਂ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ। ਕੈਨੇਡਾ ਦਾ ਜਹਾਜ਼ ਚੜ੍ਹਨ ਤੋਂ ਪਹਿਲਾਂ ਹਰ ਯਾਤਰੀ ਨੂੰ ਇਹ ਰਿਪੋਰਟ ਦਿਖਾਉਣੀ ਹੁੰਦੀ ਹੈ।

ਇਸ ਤੋਂ ਬਾਅਦ 22 ਫਰਵਰੀ ਤੋਂ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਕੌਮਾਂਤਰੀ ਮੁਸਾਫ਼ਰਾਂ ਦੇ ਕੋਵਿਡ-19 ਟੈਸਟ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਦੀ ਰਿਪੋਰਟ ਆਉਣ ਤੱਕ ਮੁਸਾਫ਼ਰਾਂ ਨੂੰ ਤਿੰਨ ਦਿਨ ਲਈ ਸਰਕਾਰ ਵੱਲੋਂ ਨਿਰਧਾਰਤ ਹੋਟਲਾਂ ਵਿੱਚ ਰਹਿਣਾ ਪੈਂਦਾ ਹੈ। ਇਸ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਯਾਤਰੀ ਨੂੰ ਆਪਣੀ ਰਿਹਾਇਸ਼ ’ਤੇ 14 ਦਿਨ ਏਕਾਂਤਵਾਸ ਰਹਿਣਾ ਪੈਂਦਾ ਹੈ, ਜਦਕਿ ਰਿਪੋਰਟ ਪੌਜ਼ੀਟਿਵ ਆਉਣ ’ਤੇ ਯਾਤਰੀ ਨੂੰ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਂ ’ਤੇ ਰੱਖਿਆ ਜਾਂਦਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪਿਛਲੇ ਸਾਲ ਮਾਰਚ ਮਹੀਨੇ ਵਿੱਚ ਲੌਕਡਾਊਨ ਲਾ ਦਿੱਤਾ ਸੀ। ਇਸ ਦੇ ਨਾਲ ਹੀ ਕੌਮਾਂਤਰੀ ਹਵਾਈ ਯਾਤਰਾ ’ਤੇ ਵੀ ਪਾਬੰਦੀਆਂ ਲਾ ਦਿੱਤੀਆਂ ਸਨ।

ਮੌਜੂਦਾ ਸਮੇਂ ਹਾਲਾਤ ਇਹ ਹਨ ਕਿ ਹੁਣ ਵੀ ਕੋਰੋਨਾ ਦਾ ਪ੍ਰਭਾਵ ਬਣਿਆ ਹੋਇਆ ਹੈ। ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਕੈਨੇਡਾ ਆਉਣ ਵਾਲੇ ਅੰਤਰ ਰਾਸ਼ਟਰੀ ਯਾਤਰੀਆਂ ਨੂੰ ਹਾਲੇ ਵੀ ਲੰਮੀ ਉਡੀਕ ਕਰਨੀ ਪਵੇਗੀ।

Related News

U.K. ਵਿੱਚ ਚੱਲ ਰਹੇ ਕੋਰੋਨਾ ਸਟ੍ਰੈਨ ਦੀ ਪਛਾਣ ਕੈਨੇਡਾ ‘ਚ ਹਾਲੇ ਤੱਕ ਨਹੀਂ : ਡਾ. ਥੈਰੇਸਾ ਟਾਮ

Vivek Sharma

BIG BREAKING : ਬ੍ਰਿਟੇਨ ’ਚ ਕੋਰੋਨਾ ਵਾਇਰਸ ਦੀ ਨਵੀਂ ਸਟ੍ਰੇਨ ਨਾਲ ਦੁਨੀਆ ਭਰ ਵਿੱਚ ਫੈਲੀ ਨਵੀਂ ਦਹਿਸ਼ਤ, ਕੈਨੇਡਾ ਵਲੋਂ ਹਵਾਈ ਉਡਾਨਾਂ ਰੋਕਣ ਦਾ ਫੈਸਲਾ, ਭਾਰਤ ਨੇ ਸੱਦੀ ਹੰਗਾਮੀ ਬੈਠਕ

Vivek Sharma

ਅਮਰੀਕਾ ‘ਚ ਵੈਕਸੀਨੇਸ਼ਨ ਪ੍ਰਕਿਰਿਆ ਨੇ ਫੜੀ ਤੇਜ਼ੀ, UK ਵੈਰੀਐਂਟ ਦੇ 11,500 ਮਾਮਲਿਆਂ ਨੇ ਵਧਾਈ ਮਾਹਿਰਾਂ ਦੀ ਚਿੰਤਾ

Vivek Sharma

Leave a Comment