channel punjabi
Canada News

ਕੈਨੇਡਾ ਵਿੱਚ ਐਤਵਾਰ ਨੂੰ ਕੋਰੋਨਾ ਦੇ 2330 ਨਵੇਂ ਮਾਮਲੇ ਆਏ ਸਾਹਮਣੇ

ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਪੈਂਤੀ ਲੋਕਾਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦੇਸ਼ ਵਿੱਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਹੁਣ 10,179 ਹੋ ਗਈ ਹੈ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ, ਕੈਨੇਡਾ ਵਿੱਚ 2,36,595 ਲੋਕ ਕੋਵਿਡ-19 ਲਈ ਸਕਾਰਾਤਮਕ ਪਾਏ ਗਏ ਹਨ। ਐਤਵਾਰ ਨੂੰ 2,330 ਕੋਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।

ਅਧਿਕਾਰੀਆਂ ਅਨੁਸਾਰ ਹੁਣ ਤੱਕ, 1,97,729 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ । ਕੈਨੇਡਾ ਵਿੱਚ 11 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।

ਅਧਿਕਾਰੀਆਂ ਅਨੁਸਾਰ ਕੋਰੋਨਾ‌ ਪ੍ਰਭਾਵਿਤਾਂ ਦਾ ਅੰਕੜਾ ਵਧ ਸਕਦਾ ਹੈ ਕਿਉਂਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਪ੍ਰਿੰਸ ਐਡਵਰਡ ਆਈਲੈਂਡ ਅਤੇ ਦੇਸ਼ ਦੇ ਪ੍ਰਦੇਸ਼ ਕੇਵਲ ਹਫਤੇ ਦੇ ਪੰਜ ਦਿਨਾਂ ਦੇ ਕੋਵਿਡ-19 ਅਪਡੇਟ ਦਿੰਦੇ ਹਨ ।

ਉਧਰ ਤੇਜ਼ੀ ਨਾਲ ਵੱਧ ਰਹੇ ਕੇਸਾਂ ਦੀ ਗਿਣਤੀ ਦੇ ਵਿਚਕਾਰ, ਮੁੱਖ ਜਨਤਕ ਸਿਹਤ ਅਧਿਕਾਰੀ ਡਾ. ਥੇਰੇਸਾ ਟਾਮ ਨੇ ਕੈਨੇਡਾ ਦੇ ਸਿਹਤ ਦੇ ਮੁੱਖ ਮੈਡੀਕਲ ਅਫਸਰਾਂ ਨਾਲ ਇੱਕ ਸਾਂਝਾ ਬਿਆਨ ਜਾਰੀ ਕਰਕੇ ਵਿਸ਼ਾਣੂ ਦੇ ਪ੍ਰਸਾਰ ਨੂੰ ਰੋਕਣ ਲਈ ਸੰਗਠਨਾਂ ਅਤੇ ਵਿਅਕਤੀਆਂ ਦੁਆਰਾ ਚੁੱਕੇ ਜਾ ਸਕਦੇ ਕਦਮਾਂ ਦੀ ਰੂਪ ਰੇਖਾ ਤਿਆਰ ਕੀਤੀ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਥਾਨਕ ਪਾਬੰਦੀਆਂ ਵੱਖ-ਵੱਖ ਹਨ ਕਿਉਂਕਿ ਮਹਾਂਮਾਰੀ ਵੱਖਰੇ ਢੰਗ ਨਾਲ ਚੱਲ ਰਹੀ ਹੈ, ਸਰੀਰਕ ਦੂਰੀਆਂ, ਮਾਸਕ ਪਹਿਨਣ ਅਤੇ ਹੱਥ ਧੋਣਾ ਵਰਗੇ ‘ਨਿੱਜੀ ਰੋਕਥਾਮ ਅਤੇ ਜਨਤਕ ਸਿਹਤ ਦੇ ਉਪਾਅ’ ਹਰ ਜਗ੍ਹਾ ਇਕੋ ਜਿਹੇ ਹਨ। ਬਿਆਨ ਵਿੱਚ ਕਿਹਾ ਗਿਆ ਹੈ, ‘ਕੋਵਿਡ -19 ਦੇ ਪ੍ਰਬੰਧਨ ਅਤੇ ਜੀਉਣਾ ਸਿੱਖਣਾ ਇੱਕ ਲੰਬੀ ਸੜਕ ਹੈ। ਸਾਨੂੰ ਰੋਕਥਾਮ ਦੀਆਂ ਰਣਨੀਤੀਆਂ ਨੂੰ ਅਪਨਾਉਣ ਦੀ ਜ਼ਰੂਰਤ ਹੈ ਜੋ ਲੰਬੇ ਸਮੇਂ ਲਈ ਟਿਕਾਊ ਹੁੰਦੀਆਂ ਹਨ, ਅਤੇ ਸਿਹਤ ਨੂੰ ਪ੍ਰਭਾਵਤ ਕਰਨ ਵਾਲੇ ਸਾਰੇ ਕਾਰਕਾਂ ਦਾ ਸਮਰਥਨ ਕਰਦੇ ਹਨ।’

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਅਨੁਸਾਰ, ਕੈਨੇਡਾ ਦੀ 92% ਮੌਤਾਂ ਅਤੇ ਦੇਸ਼ ਦੇ 77 ਫੀਸਦ ਕੇਸ ਕਿਊਬੈਕ ਅਤੇ ਉਂਟਾਰੀਓ ਸੂਬਿਆਂ ਵਿੱਚ ਸਾਹਮਣੇ ਆਏ ਹਨ।

ਕਿਊਬਿਕ ਦੇਸ਼ ਦੇ ਕੋਰੋਨਾ ਵਾਇਰਸ ਦਾ ਕੇਂਦਰ ਬਣ ਚੁੱਕਾ ਹੈ, ਜਿੱਥੇ ਐਤਵਾਰ ਨੂੰ ਕੋਵਿਡ-19 ਦੇ 965 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਪ੍ਰਾਂਤ ਦੀ ਗਿਣਤੀ 1,06,981 ਹੋ ਗਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਇੱਥੇ 26 ਹੋਰ ਲੋਕਾਂ ਦੀ ਮੌਤ ਹੋ ਗਈ।
ਕਿਊਬਿਕ ਵਿੱਚ ਕੋਰੋਨਾ ਕਾਰਨ ਮੌਤ ਦੀ ਗਿਣਤੀ ਹੁਣ 6,272 ਹੋ ਗਈ ਹੈ ।

ਕਿਊਬਿਕ ਵਿੱਚ ਇਸ ਵੇਲੇ ਕਿਸੇ ਵੀ ਪ੍ਰਾਂਤ ਤੋਂ ਜ਼ਿਆਦਾ ਹਸਪਤਾਲ ਵਿੱਚ 497 ਨਾਗਰਿਕ ਦਾਖਲ ਹਨ ਜਿਹੜੇ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ।

Related News

ਟੈਰਾਂਟੋ ‘ਚ ਵੈਕਸੀਨੇਸ਼ਨ ਦਾ ਕੰਮ ਹੋਇਆ ਤੇਜ਼, ਵੈਕਸੀਨ ਲਈ ਲੱਗੀਆਂ ਲੰਮੀਆਂ ਕਤਾਰਾਂ

Vivek Sharma

Trudeau ਸਰਕਾਰ ਨੇ ਕਿਵੇਂ ਨਜਿੱਠਿਆ Corona ਮਹਾਮਹਾਰੀ ਨਾਲ ਇਹ ਜਾਨਣ ਲਈ ਵਿਰੋਧੀ ਧਿਰਾਂ ਨੇ ਹਾਊਸ ਆਫ ਕਾਮਨਜ਼ ‘ਚ ਹੈਲਥ ਕਮੇਟੀ ਅੱਗੇ ਰਿਪੋਰਟ ਪੇਸ਼ ਕਰਨ ਲਈ ਪਾਇਆ ਮਤਾ

Rajneet Kaur

ਖ਼ਬਰ ਜ਼ਰਾ ਹਟ ਕੇ: VIRGIN ਹਾਈਪਰਲੂਪ ਨੇ ਰਚਿਆ ਇਤਿਹਾਸ, ਹਾਈਪਰਲੂਪ ‘ਚ ਹੋਈ ਪਹਿਲੀ ਮਨੁੱਖੀ ਸਵਾਰੀ

Vivek Sharma

Leave a Comment