channel punjabi
Canada News North America

ਕੈਨੇਡਾ ਵਾਸੀਆਂ ਨੂੰ ਜਲਦੀ ਹੀ ਮਿਲੇਗੀ ਕੋਰੋਨਾ ਦੀ ਇੱਕ ਹੋਰ ਵੈਕਸੀਨ, ਵੈਕਸੀਨੇਸ਼ਨ ਪ੍ਰਕਿਰਿਆ ਹੋਵੇਗੀ ਤੇਜ਼

ਓਟਾਵਾ : ਕੈਨੇਡਾ ਵਲੋਂ ਆਕਸਫੋਰਡ-ਐਸਟ੍ਰਾਜ਼ਨੇਕਾ ਵੈਕਸੀਨ ਨੂੰ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਇੱਕ ਹੋਰ ਵੈਕਸੀਨ ਨੂੰ ਵੀ ਜਲਦੀ ਹੀ ਮਨਜ਼ੂਰੀ ਮਿਲ ਸਕਦੀ ਹੈ । ਕੈਨੇਡਾ ਨੂੰ ਚੌਥੀ ਵੈਕਸੀਨ ਮਿਲਣ ਨਾਲ ਇਹ ਸੰਭਾਵਨਾ ਵੱਧ ਜਾਵੇਗੀ ਕਿ ਕੈਨੇਡਾ ਡੇਅ ਤੋਂ ਪਹਿਲਾਂ ਹਰ ਬਾਲਗ ਕੈਨੇਡੀਅਨ ਨੂੰ ਘੱਟੋ ਘੱਟ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਮਿਲ ਜਾਵੇਗੀ।

ਹੈਲਥ ਕੈਨੇਡਾ ਦੀ ਚੀਫ ਮੈਡੀਕਲ ਐਡਵਾਈਜ਼ਰ ਡਾ· ਸੁਪ੍ਰਿਆ ਸ਼ਰਮਾ ਨੇ ਓਟਾਵਾ ਤੋਂ ਵਰਚੂਅਲ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ‘Johanson and Johanson’ ਦੀ ਵੈਕਸੀਨ ਦਾ ਮੁਲਾਂਕਣ ਬਿਲਕੁਲ ਸਹੀ ਢੰਗ ਨਾਲ ਚੱਲ ਰਿਹਾ ਹੈ। ਆਸ ਹੈ ਕਿ ਜਲਦ ਹੀ ਇਹ ਮੁਲਾਂਕਣ ਮੁਕੰਮਲ ਕਰ ਲਿਆ ਜਾਵੇਗਾ ਅਤੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਇਸ ਸਬੰਧ ਵਿੱਚ ਫੈਸਲਾ ਵੀ ਲੈ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਵੀਕੈਂਡ ‘ਜੌਹਨਸਨ ਐਂਡ ਜੌਹਨਸਨ’ ਨੂੰ ਅਮਰੀਕਾ ਵਿੱਚ ਮਨਜ਼ੂਰੀ ਦਿੱਤੀ ਗਈ ਹੈ । ਹੁਣ ਜਲਦ ਹੀ ਇਹ ਕੈਨੇਡਾ ਵੱਲੋਂ ਮਨਜ਼ੂਰਸ਼ੁਦਾ ਵੈਕਸੀਨਜ਼ ਫਾਈਜ਼ਰ-ਬਾਇਓਐਨਟੈਕ, ਮੌਡਰਨਾ ਤੇ ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਸੂਚੀ ਵਿੱਚ ਸ਼ਾਮਲ ਹੋਣ ਜਾ ਰਹੀ ਹੈ। ਫਾਈਜ਼ਰ ਤੇ ਮੌਡਰਨਾ ਦੀ ਵੈਕਸੀਨਾਂ ਦਸੰਬਰ ਤੋਂ ਹੀ ਵਰਤੋਂ ਵਿੱਚ ਹਨ। ਹੁਣ ਤੱਕ 1·5 ਮਿਲੀਅਨ ਕੈਨੇਡੀਅਨਾਂ ਨੂੰ ਇਨ੍ਹਾਂ ਵੈਕਸੀਨਜ਼ ਵਿੱਚੋਂ ਇੱਕ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ।

ਇਸ ਦੌਰਾਨ ਕੈਨੇਡਾ ਦੇ ਡਿਪਟੀ ਚੀਫ ਪਬਲਿਕ ਹੈਲਥ ਅਧਿਕਾਰੀ ਡਾ· ਹਾਵਰਡ ਨਜ਼ੂ ਨੇ ਆਖਿਆ ਕਿ ਹੁਣ ਜਦੋਂ ਨਵੀਆਂ ਵੈਕਸੀਨਜ਼ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ ਤਾਂ ਬਹੁਤ ਸਾਰੇ ਕੈਨੇਡੀਅਨਾਂ ਦੇ ਹੋਰ ਤੇਜ਼ੀ ਨਾਲ ਜਲਦ ਤੋਂ ਜਲਦ ਵੈਕਸੀਨੇਟ ਹੋਣ ਦੀ ਸੰਭਾਵਨਾ ਵਧੀ ਹੈ।

ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਭਾਰਤ ਵਿੱਚ ਤਿਆਰ ਆਕਸਫੋਰਡ-ਐਸਟ੍ਰਾਜ਼ਨੇਕਾ ਵੈਕਸੀਨ ਦੀ ਪੰਜ ਲੱਖ ਖੁਰਾਕਾਂ ਕੈਨੇਡਾ ਪਹੁੰਚੀਆਂ ਹਨ। ਇਸ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

Related News

ਕੈਨੇਡਾ ਵਿੱਚ ਨਵੇਂ ਯਾਤਰਾ ਨਿਯਮ ਲਾਗੂ ਹੋਣ ਤੋਂ ਬਾਅਦ ਕਰੀਬ 50,000 ਰਿਜ਼ਰਵੇਸ਼ਨ ਹੋਈਆਂ ਰੱਦ

Vivek Sharma

ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਵਿੱਚ ‘ਕੋਰੋਨਾ’ ਸਭ ਤੋਂ ਵੱਡੀ ਰੁਕਾਵਟ : ਬੈਂਕ ਆਫ਼ ਕੈਨੇਡਾ ਗਵਰਨਰ

Vivek Sharma

ਕੈਲਗਰੀ ਪੁਲਿਸ ਦਾ ਅਧਿਕਾਰੀ ਗ੍ਰਿਫ਼ਤਾਰ ਮਹਿਲਾ ‘ਤੇ ਤਸ਼ੱਦਦ ਕਰਨ ਦਾ ਪਾਇਆ ਗਿਆ ਦੋਸ਼ੀ, ਅਦਾਲਤ ਦੇਵੇਗੀ ਸਜ਼ਾ

Vivek Sharma

Leave a Comment