channel punjabi
Canada International News North America

ਕੈਨੇਡਾ ਲਈ ਸਪਾਈਸ ਜੈੱਟ ਦੀ ਪਹਿਲੀ ਚਾਰਟਰ ਉਡਾਣ, ਕੈਨੇਡਾ ਦੇ 352 ਨਾਗਰਿਕਾਂ ਨੂੰ ਪਹੁੰਚਾਇਆ ਦੇਸ਼

ਸਪਾਈਸ ਜੈੱਟ ਦੇ ਜਹਾਜ ਨੇ ਦਿੱਲੀ ਤੋਂ ਕੈਨੇਡਾ ਲਈ ਭਰੀ ਉਡਾਣ

ਕੈਨੇਡਾ ਦੇ 352 ਨਾਗਰਿਕ ਫ਼ਲਾਈਟ ਵਿੱਚ ਸਨ ਸਵਾਰ

ਸਪਾਈਸ ਜੈੱਟ ਨੇ ਚਾਰਟਰ ਸੰਚਾਲਨ ਅਧੀਨ ਪਹਿਲੀ ਵਾਰ ਕੈਨੇਡਾ ਭੇਜੀ ਫ਼ਲਾਈਟ

ਕੋਰੋਨਾ ਸੰਕਟ ਦੌਰਾਨ 85000 ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਪਹੁੰਚਾ ਚੁੱਕਾ ਹੈ ਸਪਾਈਸ ਜੈੱਟ

ਓਟਾਵਾ/ਨਵੀਂ ਦਿੱਲੀ : 350 ਤੋਂ ਵੱਧ ਕੈਨੇਡਾ ਵਾਸੀਆਂ ਨੂੰ ਉਹਨਾਂ ਦੇ ਦੇਸ਼ ਪਹੁੰਚਾਉਣ ਲਈ ਸਪਾਈਸਜੈੱਟ ਨੇ ਵੱਡਾ ਉਪਰਾਲਾ ਕੀਤਾ। ਕੈਨੇਡਾ ਵਾਸੀਆਂ ਲਈ
ਕਿਫ਼ਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਨੇ ਚਾਰਟਰ ਸੰਚਾਲਨ ਲਈ ਸ਼ਨਿਚਰਵਾਰ ਨੂੰ ਦਿੱਲੀ ਤੋਂ ਕੈਨੇਡਾ ਦੀ ਆਪਣੀ ਪਹਿਲੀ ਉਡਾਣ ਭਰੀ।

ਏਅਰਲਾਈਨ ਨੇ ਦੱਸਿਆ ਕਿ ਉਸ ਦਾ ਚਾਰਟਰ ਜਹਾਜ਼ ਸ਼ਨੀਵਾਰ ਸਵੇਰੇ 8.10 ਵਜੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਕੈਨੇਡਾ ਲਈ ਰਵਾਨਾ ਹੋਇਆ।

ਇਸ ਉਡਾਣ ‘ਚ 352 ਕੈਨੇਡਾਈ ਨਾਗਰਿਕ ਸਵਦੇਸ਼ ਲਈ ਰਵਾਨਾ ਹੋਏ। ਪਹਿਲੀ ਵਾਰ ਦੇਸ਼ ਦੀ ਕਿਸੇ ਕਿਫ਼ਾਇਤੀ ਏਅਰਲਾਈਨ ਨੇ ਉੱਤਰੀ ਅਮਰੀਕਾ ਲਈ ਉਡਾਣ ਭਰੀ।

ਇਸ ਲਈ ਉਸ ਨੇ ‘ਹਾਈ ਫਲਾਈ’ ਤੋਂ ਏਅਰਬੱਸ ਏ-330-900 ਨਿਓ ਜਹਾਜ਼ ਕਿਰਾਏ ‘ਤੇ ਲਿਆ ਹੈ।

ਸਪਾਈਸ ਜੈੱਟ ਦੀ ਇਸ ਉੜਾਣ ਵਿੱਚ ਕੁਝ ਭਾਰਤੀ ਵਿਦਿਆਰਥੀ ਵੀ ਸ਼ਾਮਲ ਸਨ,ਜਿਹੜੇ ਆਪਣੇ ਕੋਰਸ ਨੂੰ ਪੂਰਾ ਕਰਨ ਲਈ ਕੈਨੇਡਾ ਗਏ।

ਸਪਾਈਸ ਜੈੱਟ ਦੇ ਮੁਖੀ ਅਤੇ ਪ੍ਰਬੰਧਕ ਨਿਰਦੇਸ਼ਕ ਅਜੇ ਸਿੰਘ ਨੇ ਦੱਸਿਆ ਕਿ ਦੇਸ਼ ‘ਚ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਏਅਰਲਾਈਨ ਤਕਰੀਬਨ 85 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਆਪਣੇ-ਆਪਣੇ ਦੇਸ਼ ਪਹੁੰਚ ਚੁੱਕੀ ਹੈ, ਜਿਨ੍ਹਾਂ ‘ਚ ਵਿਦੇਸ਼ਾਂ ਤੋਂ ਆਉਣ ਵਾਲੇ ਭਾਰਤੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 28 ਹਜ਼ਾਰ ਟਨ ਡਾਕਟਰੀ ਅਤੇ ਹੋਰ ਜ਼ਰੂਰੀ ਸਮੱਗਰੀਆਂ ਦੀ ਸਪਲਾਈ ‘ਚ ਯੋਗਦਾਨ ਦੇ ਚੁੱਕੀ ਹੈ।

Related News

ਰਾਜਧਾਨੀ ਦਿੱਲੀ ਵਿਖੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ, ਸੰਸਦ ਮਾਰਚ ਹੋਇਆ ਮੁਲਤਬੀ

Vivek Sharma

ਬੈਕ ਟੂ ਸਕੂਲ ਪਲੈਨ ਦਾ ਪ੍ਰਚਾਰ ਕਰਨ ਲਈ ਫੋਰਡ ਸਰਕਾਰ ਵੱਲੋਂ ਐਡਵਰਟਾਈਜਿ਼ੰਗ ਕੈਂਪੇਨ ਸ਼ੁਰੂ

Rajneet Kaur

ਵਿਸ਼ਵ ਸਿਹਤ ਸੰਗਠਨ (WHO) ਦਾ ਦਾਅਵਾ, ‘ਐਸਟ੍ਰਾਜ਼ੇਨੇਕਾ ਵੈਕਸੀਨ’ ਕਿਸੇ ਵੀ ਤਰ੍ਹਾਂ ਨਹੀਂ ਨੁਕਸਾਨਦਾਇਕ

Vivek Sharma

Leave a Comment