channel punjabi
Canada News North America

ਕੈਨੇਡਾ ਪੋਸਟ ਦੇ ਇੱਕ ਮੁਲਾਜ਼ਮ ਦੀ ਕੋਰੋਨਾ ਕਾਰਨ ਗਈ ਜਾਨ, ਵਿਭਾਗ ਨੇ ਮੁਲਾਜ਼ਮਾਂ ਨੂੰ ਕੀਤਾ ਚੌਕਸ

ਮਿਸੀਸਾਗਾ : ਮਿਸੀਸਾਗਾ ਵਿੱਚ ਕੈਨੇਡਾ ਪੋਸਟ ਦੇ 250 ਤੋਂ ਵੱਧ ਕਾਮਿਆਂ ਦੇ ਮਹਾਂਮਾਰੀ ਦੀ ਲਪੇਟ ਵਿੱਚ ਆਉਣ ਮਗਰੋਂ ਇਸ ਦੇ ਇੱਕ ਮੁਲਾਜ਼ਮ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਟੋਰਾਂਟੋ ਦੇ ਸਥਾਨਕ ਪ੍ਰਧਾਨ ਕਾਈਸਰ ਮਰੂਫ਼ ਨੇ ਕਿਹਾ ਕਿ ਗੇਟਵੇਅ ਈਸਟ ਪਲਾਂਟ ਵਿੱਚ ਕੰਮ ਕਰਦਾ ਇੱਕ ਮੁਲਾਜ਼ਮ ਕੋਵਿਡ-19 ਕਾਰਨ ਦਮ ਤੋੜ ਗਿਆ। ਇਹ ਮੁਲਾਜ਼ਮ ਰਾਤ ਦੀ ਸ਼ਿਫ਼ਟ-1 ਵਿੱਚ ਡਿਊਟੀ ਨਿਭਾਅ ਰਿਹਾ ਸੀ। 19 ਜਨਵਰੀ ਨੂੰ ਉਸ ਦਾ ਟੈਸਟ ਕੀਤਾ ਗਿਆ। ਇਸ ਮਗਰੋਂ ਉਸ ਨੂੰ ਏਕਾਂਤਵਾਸ ਕਰ ਦਿੱਤਾ ਗਿਆ। ਜਨਵਰੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ 250 ਤੋਂ ਵੱਧ ਮੁਲਾਜ਼ਮਾਂ ਦੀ ਰਿਪੋਰਟ ਪੌਜ਼ੀਟਿਵ ਆ ਚੁੱਕੀ ਹੈ।

ਮਹਾਂਮਾਰੀ ਫੈਲਣ ਤੋਂ ਰੋਕਣ ਲਈ ਬੀਤੇ ਹਫ਼ਤੇ ਪੀਲ ਪਬਲਿਕ ਹੈਲਥ ਦੇ ਨਿਰਦੇਸ਼ਾਂ ’ਤੇ ਕੈਨੇਡਾ ਪੋਸਟ ਦੇ ਮਿਸੀਸਾਗਾ ਵਿੱਚ ਕੰਮ ਕਰਦੇ ਸਾਰੀਆਂ ਸ਼ਿਫਟਾਂ ਦੇ 350 ਤੋਂ ਵੱਧ ਮੁਲਾਜ਼ਮਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਸੀ। ਇਸ ਕਾਰਨ ਕੰਮ ’ਤੇ ਮਾੜਾ ਅਸਰ ਪਿਆ।

ਕਾਈਸਰ ਮਰੂਫ਼ ਨੇ ਕਿਹਾ ਕਿ ਜਿਸ ਮੁਲਾਜ਼ਮ ਦੀ ਮੌਤ ਹੋਈ ਹੈ, ਉਹ ਸ਼ਿਫਟ ਵਿੱਚ ਇਕੱਲਾ ਹੀ ਸੀ, ਉਸ ਨੂੰ ਇਕਾਂਤਵਾਸ ਹੋਣ ਲਈ ਘਰ ਭੇਜ ਦਿੱਤਾ ਗਿਆ ਸੀ ਤੇ ਬਾਅਦ ਵਿੱਚ ਹੀ ਉਸ ਦੀ ਟੈਸਟਿੰਗ ਹੋਈ। ਟੈਸਟ ਤੋਂ ਪਹਿਲਾਂ ਉਸ ’ਚ ਕੋਵਿਡ-19 ਮਹਾਂਮਾਰੀ ਦਾ ਕੋਈ ਲੱਛਣ ਦਿਖਾਈ ਨਹੀਂ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਮੌਤ ਨਾਲ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟ ਕੀਤੀ। ਦੱਸ ਦੇਈਏ ਕਿ ਮ੍ਰਿਤਕ ਮੁਲਾਜ਼ਮ ਦੀ ਪਤਨੀ ਵੀ ਕੈਨੇਡਾ ਪੋਸਟ ਦੇ ਟੋਰਾਂਟੋ ਵਿੱਚ ਸਥਿਤ ਪਲਾਂਟ ਵਿੱਚ ਕੰਮ ਕਰਦੀ ਹੈ।
ਪੀਲ ਰੀਜਨ ਦੇ ਮੁੱਖ ਸਿਹਤ ਅਧਿਕਾਰੀ ਡਾ. ਲਾਰੈਂਸ ਲੋਅ ਨੇ ਪਹਿਲਾਂ ਕਰਮਚਾਰੀ ਦੀ ਮੌਤ ’ਤੇ ਕੋਈ ਟਿੱਪਣੀ ਨਹੀਂ ਕੀਤੀ, ਪਰ ਬਾਅਦ ਵਿੱਚ ਇੱਕ ਬਿਆਨ ਜਾਰੀ ਕਰਦਿਆਂ ਡੂੰਘਾ ਦੁੱਖ ਪ੍ਰਗਟ ਕੀਤਾ।

Related News

ਦੁਬਈ ਤੇ ਹਸਪਤਾਲ ਨੇ ਇੱਕ ਭਾਰਤੀ ਦਾ ਕਰੋੜਾਂ ਰੁਪਿਆਂ ਦਾ ਬਿੱਲ ਕੀਤਾ ਮੁਆਫ਼ !

Vivek Sharma

ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਪਿੱਛੇ ਹਮੇਸ਼ਾ ਪਾਕਿਸਤਾਨ ਦਾ ਰਿਹਾ ਹੱਥ : ਕੈਨੇਡੀਅਨ ਥਿੰਕ ਟੈਂਕ

Vivek Sharma

ਕੈਨੇਡਾ ‘ਚ ਕੋਵਿਡ 19 ਵੈਰੀਅੰਟ ਮਾਮਲਿਆਂ ‘ਚ ਲਗਾਤਾਰ ਵਾਧਾ: ਚੀਫ਼ ਪਬਲਿਕ ਹੈਲਥ ਅਫਸਰ ਥੈਰੇਸਾ ਟਾਮ

Rajneet Kaur

Leave a Comment