channel punjabi
Canada International News North America

ਕੈਨੇਡਾ ਦੀ Poetic Justice Foundation (PJF) ਨੇ ਦਿੱਤੀ ਸਫ਼ਾਈ, ਗ੍ਰੇਟਾ ਨੂੰ ਟੂਲ-ਕਿੱਟ ਅਸੀਂ ਨਹੀਂ ਦਿੱਤੀ

ਭਾਰਤੀ ਕਿਸਾਨਾਂ ਦੀ ਹਮਾਇਤ ਵਿੱਚ ਉੱਘੀਆਂ ਅੰਤਰਰਾਸ਼ਟਰੀ ਹਸਤੀਆਂ ਦਾ ਸਮਰਥਨ ਜਾਰੀ ਹੈ । ਪੌਪ ਸਿੰਗਰ ਰਿਹਾਨਾ ਅਤੇ ਸਵੀਡਨ ਦੀ ਵਾਤਾਵਰਣ ਐਕਟੀਵਿਸਟ ਗ੍ਰੇਟਾ ਥਨਬਰਗ ਦੀ ਹਮਾਇਤ ਨੇ ਕਿਸਾਨਾਂ ਦੇ ਸੰਘਰਸ਼ ਵਿੱਚ ਕੋਕਾ ਜੜ ਦਿੱਤਾ ਹੈ। ਗ੍ਰੇਟਾ ਵਲੋਂ ਆਪਣੇ ਟਵੀਟ ਰਾਹੀਂ ਟੂਲ-ਕਿੱਟ ਸ਼ੇਅਰ ਕੀਤੇ ਜਾਣ ਨੂੰ ਕੁਝ ਵਿਦੇਸ਼ੀ ਜਥੇਬੰਦੀਆਂ ਦੀ ਭਾਰਤ ਵਿਰੁੱਧ ਸਾਜ਼ਿਸ਼ ਦੱਸਿਆ ਜਾ ਰਿਹਾ ਸੀ । ਕੁਝ ਜਥੇਬੰਦੀਆਂ ਭਾਰਤੀ ਸੁਰੱਖਿਆ ਏਜੰਸੀਆਂ ਦੀ ਰਡਾਰ ‘ਤੇ ਸਨ । ਇਹਨਾਂ ਜਥੇਬੰਦੀਆਂ ਵਿੱਚੋਂ ਇੱਕ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। ਕੈਨੇਡਾ ਅਧਾਰਤ ਸੰਸਥਾ ਪੋਏਟਿਕ ਜਸਟਿਸ ਫਾਉਂਡੇਸ਼ਨ Poetic Justice Foundation (PJF) ਜਿਸ ‘ਤੇ ਭਾਰਤ ਵਿਰੋਧੀ ਸਾਜਿਸ਼ ਰਚਨ ਦੇ ਦੋਸ਼ ਲਗੇ ਹਨ ਨੇ ਆਪਣਾ ਪੱਖ ਦੱਸਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ।ਆਪਣੇ ਬਿਆਨ ਵਿੱਚ, ਪੀਜੇਐਫ ਨੇ ਦਾਅਵਾ ਕੀਤਾ ਹੈ ਕਿ ਸੰਗਠਨ ਨੇ ਨਾ ਤਾਂ ਰਿਹਾਨਾ (Rihana) ਜਾਂ ਗ੍ਰੇਟਾ ਥਨਬਰਗ (Greta Thunberg) ਨੂੰ ਭਾਰਤ ਵਿਰੁੱਧ ਟਵੀਟ ਕਰਨ ਲਈ ਕੋਈ ਪੈਸਾ ਅਦਾ ਕੀਤਾ ਹੈ ਅਤੇ ਨਾ ਹੀ ਉਸ ਨੇ ਭਾਰਤ ਵਿਰੋਧੀ ਸਾਜਿਸ਼ ਤਹਿਤ ਗ੍ਰੇਟਾ ਲਈ ਕੋਈ ਟੂਲਕਿੱਟ (Toolkit) ਬਣਾਈ ਹੈ।


ਆਪਣੇ ਬਿਆਨ ਵਿਚ,PJF ਨੇ ਕਿਹਾ ਹੈ ਕਿ 26 ਜਨਵਰੀ ਨੂੰ, ਜੋ ਕੁੱਝ ਦਿੱਲੀ ਵਿੱਚ ਹੋਇਆ ਅਤੇ ਜੋ ਲਾਲ ਕਿਲ੍ਹੇ ਤੇ ਵਾਪਰਿਆ ਉਸ ਨਾਲ ਸੰਸਥਾ ਦਾ ਕੋਈ ਸਬੰਧ ਨਹੀਂ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਇੱਕ ਕੈਨੇਡਾ ਅਧਾਰਤ ਸੰਸਥਾ ਹੈ ਅਤੇ ਉਹ ਤਮਾਮ ਮਹੱਤਵਪੂਰਨ ਮੁੱਦੇ ਬਿਨ੍ਹਾਂ ਕਿਸੇ ਡਰ ਤੋਂ ਚੁਕਦੇ ਹਨ। ਪੋਏਟਿਕ ਜਸਟਿਸ ਫਾਉਂਡੇਸ਼ਨ ਨੇ ਕਿਹਾ ਹੈ ਕਿ ਭਾਰਤ ਵਿੱਚ ਕਿਸਾਨਾਂ ਨਾਲ ਹੋ ਰਹੇ ਧੱਕੇ ​​ਦੇ ਮੱਦੇਨਜ਼ਰ ਉਸਨੇ ਬਹੁਤ ਸਾਰੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜ਼ਰੂਰ ਹੈ ਪਰ ਉਸਦਾ ਇਰਾਦਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਾਂ ਕਿਸੇ ਵੀ ਤਰਾਂ ਨਾਲ ਨਫ਼ਰਤ ਫੈਲਾਉਣਾ ਨਹੀਂ ਹੈ।

Related News

ਭਾਰਤ ਬਣਿਆ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਦਾ ਮੈਂਬਰ, ਫਰਾਂਸ ਨੇ ਕੀਤਾ ਸਵਾਗਤ

Vivek Sharma

ਨੌਰਥਵੈਸਟਲ: 1 ਨਵੰਬਰ ਤੱਕ 7 ਕਮਿਊਨਿਟੀਆਂ ‘ਚ ਮਿਲੇਗਾ ਅਸੀਮਿਤ ਇੰਟਰਨੈਟ

Rajneet Kaur

BIG NEWS : 5 ਜਾਂ ਇਸ ਤੋਂ ਵੱਧ ਕੋਰੋਨਾ ਮਾਮਲੇ ਪਾਏ ਜਾਣ ‘ਤੇ ਕਾਰੋਬਾਰੀ ਅਦਾਰੇ ਆਰਜ਼ੀ ਤੌਰ ‘ਤੇ ਹੋਣਗੇ ਬੰਦ

Vivek Sharma

Leave a Comment