channel punjabi
Canada International News

ਕੈਨੇਡਾ-ਅਮਰੀਕਾ ਸਰਹੱਦ ਤੇ ਚੌਕਸੀ ਲਗਾਤਾਰ ਜਾਰੀ, ਕੈਨੇਡਾ ਨੇ ਪੁੱਠੇ ਮੋੜੇ ਤਿੰਨ ਹਜ਼ਾਰ ਤੋਂ ਵੱਧ ਅਮਰੀਕੀ ਯਾਤਰੀ

ਟੋਰਾਂਟੋ : ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕੈਨੇਡਾ ਨੇ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ ਨੂੰ ਹੁਣ ਵੀ ਸੀਲ ਕੀਤਾ ਹੋਇਆ ਹੈ । ਅਜਿਹੇ ਵਿਚ ਅਮਰੀਕਾ ਤੋਂ ਕੈਨੇਡਾ ਘੁੰਮਣ ਲਈ ਆਉਣ ਵਾਲਿਆਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਗੈਰ-ਜ਼ਰੂਰੀ ਯਾਤਰਾ ਕਰਨ ਵਾਲਿਆਂ ਨੂੰ ਬਾਰਡਰ ਤੋਂ ਹੀ ਵਾਪਸ ਭੇਜ ਦਿੱਤਾ ਜਾਂਦਾ ਹੈ।
ਸਰਹੱਦ ਬੰਦ ਹੋਣ ਦੇ ਬਾਵਜੂਦ ਲੋਕ ਸ਼ਾਪਿੰਗਾਂ ਜਾਂ ਘੁੰਮਣ-ਫਿਰਨ ਲਈ ਕੈਨੇਡਾ ਆਉਣ ਦੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਨ । ਵੀਕਐਂਡ ‘ਤੇ ਅਜਿਹੇ ਲੋਕਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਕੈਨੇਡਾ ਸਰਹੱਦ ਸੇਵਾ ਏਜੰਸੀ ਵਲੋਂ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ 3441 ਯਾਤਰੀਆਂ ਨੂੰ ਕੈਨੇਡਾ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ।

ਜਾਣਕਾਰੀ ਮੁਤਾਬਕ 22 ਮਾਰਚ ਤੋਂ 2 ਅਕਤੂਬਰ ਤੱਕ 22,414 ਵਿਦੇਸ਼ੀ ਲੋਕਾਂ ਨੂੰ ਹਵਾਈ ਆਵਾਜਾਈ, ਸੜਕ ਆਵਾਜਾਈ ਜਾਂ ਪਾਣੀ ਰਾਹੀਂ ਕੈਨੇਡਾ ਆਉਣ ਤੋਂ ਰੋਕਿਆ ਗਿਆ, ਜਿਨ੍ਹਾਂ ਵਿਚੋਂ 87 ਫੀਸਦੀ ਅਮਰੀਕੀ ਸਨ। ਬਾਕੀ 13 ਫੀਸਦੀ ਲੋਕ ਵਿਦੇਸ਼ਾਂ ਦੇ ਸਨ, ਜਿਹੜੇ ਕੈਨੇਡਾ ਜਾਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਆਂ ਦੇ ਬਾਵਜੂਦ ਕੈਨੇਡੀਅਨ ਲੋਕਾਂ ਨੇ ਕੌਮਾਂਤਰੀ ਸਫਰ ਜਾਰੀ ਰੱਖੇ। ਸੀ.ਬੀ.ਐੱਸ.ਏ. (CBSA) ਦੇ ਰਿਕਾਰਡ ਮੁਤਾਬਕ 28 ਸਤੰਬਰ ਤੋਂ 4 ਅਕਤੂਬਰ ਤੱਕ ਰਿਕਾਰਡ 54,934 ਯਾਤਰੀਆਂ ਨੇ ਸਫ਼ਰ ਕੀਤਾ, ਜਿਨ੍ਹਾਂ ਵਿਚੋਂ 66 ਫੀਸਦੀ ਨੇ ਹਵਾਈ ਆਵਾਜਾਈ ਰਾਹੀਂ ਸਫਰ ਕੀਤਾ। ਹਾਲਾਂਕਿ 2019 ਦੇ ਮੁਕਾਬਲੇ ਇਸ ਵਾਰ ਸੈਰ-ਸਪਾਟੇ ਦੀ ਦਰ 92 ਫੀਸਦੀ ਘੱਟ ਰਹੀ ਹੈ। ਫਿਲਹਾਲ ਕੈਨੇਡਾ ਵਿਚ ਇਹ ਨਿਯਮ ਹੈ ਕਿ ਜੇਕਰ ਕੋਈ ਵੀ ਵਿਅਕਤੀ ਵਿਦੇਸ਼ ਤੋਂ ਆਉਂਦਾ ਹੈ ਤਾਂ ਉਸ ਨੂੰ ਕੈਨੇਡਾ ਆਉਂਦਿਆਂ ਹੀ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ।

Related News

ਕਨਵਿੰਸ ਸਟੋਰਾਂ ਅਤੇ ਗੈਸ ਸਟੇਸ਼ਨਾਂ ’ਤੇ ਹੋਈਆਂ ਲੁੱਟ-ਖੋਹ ਦੀਆਂ ਵਾਰਦਾਤਾਂ, ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ

Vivek Sharma

ਕੈਨੇਡਾ ਅਮਰੀਕਾ ਦੇ ‘ਚ ਇੱਕ ਲੱਖ ਲੋਕਾਂ ਦੀ ਨਿਯੁਕਤੀ ਕਰੇਗੀ ਈ-ਕਮਰਸ ਕੰਪਨੀ ਐਮਾਜ਼ੋਨ

Rajneet Kaur

ਟੋਰਾਂਟੋ : ਮਾਸਕ ਨਾ ਪਹਿਨਣ ਤੇ ਫਿਰ ਕੁੱਟਮਾਰ ਦਾ ਮਾਮਲਾ ਆਇਆ ਸਾਹਮਣੇ

Rajneet Kaur

Leave a Comment