channel punjabi
International News North America

ਕੇਂਦਰ ਅਤੇ ਕਿਸਾਨ ਆਗੂਆਂ ਵਿਚਾਲੇ ਪਹਿਲੇ ਦੌਰ ਦੀ ਬੈਠਕ ਖ਼ਤਮ,ਕੁਝ ਦੇਰ ‘ਚ ਸਰਕਾਰ ਦੇ ਨਾਲ ਮੁੜ ਸ਼ੁਰੂ ਹੋਵੇਗੀ ਗੱਲਬਾਤ

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਦੀਆਂ ਵੱਖ-ਵੱਖ ਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਸਰਕਾਰ ਵਿਚਕਾਰ ਅੱਜ ਸੱਤਵੇਂ ਦੌਰ ਦੀ ਗੱਲਬਾਤ ਜਾਰੀ ਹੈ।ਪਹਿਲੇ ਦੌਰ ਦੀ ਬੈਠਕ ਖਤਮ ਹੋ ਗਈ ਹੈ। ਇਸ ਦੌਰਾਨ ਮੀਟਿੰਗ ‘ਚੋਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਐਮਐਸਪੀ ‘ਤੇ ਕਾਨੂੰਨ ਬਣਾ ਸਕਦੀ ਹੈ। ਕਿਸਾਨਾਂ ਦੀਆਂ ਚਾਰ ਮੁੱਖ ਮੰਗਾਂ ‘ਚੋਂ ਇੱਕ ਇਹ ਵੀ ਵੱਡੀ ਮੰਗ ਹੈ।ਫਿਲਹਾਲ ਕੋਈ ਸਿੱਟਾ ਨਿਕਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ।ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਆਪਣੇ ਪਹਿਲੇ ਰਵੱਈਏ ‘ਤੇ ਹੀ ਬਰਕਰਾਰ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ।ਇਸ ਸਬੰਧੀ ਸਰਕਾਰ ਹਾਲੇ ਤਕ ਸੋਧਾਂ ਕਰਨ ਬਾਰੇ ਹੀ ਪੇਸ਼ਕਸ਼ ਕਰ ਰਹੀ ਹੈ।

ਕਿਸਾਨ ਆਗੂਆਂ ਨੇ ਵਿਗਿਆਨ ਭਵਨ ‘ਚ ਲੰਚ ਦੌਰਾਨ ਭੋਜਨ ਕੀਤਾ। ਇਸ ਤੋਂ ਬਾਅਦ ਇਹ ਸਾਰੇ ਇਕ ਵਾਰ ਫਿਰ ਸਰਕਾਰ ਨਾਲ ਤਿੰਨ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕਰਨਗੇ।
ਪਹਿਲਾ ਦੌਰ ਖ਼ਤਮ ਹੋ ਚੁੱਕਾ ਹੈ। ਅੱਗੇ ਕੀ ਹੋਵੇਗਾ, ਇਸ ਬਾਬਤ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਅਗਲੇ ਦੌਰ ਦੀ ਗੱਲਬਾਤ ਮਗਰੋਂ ਹੀ ਸਾਫ ਹੋਵੇਗਾ। ਪੂਰੇ ਦੇਸ਼ ਦੀਆਂ ਨਜ਼ਰਾਂ ਬੈਠਕ ‘ਤੇ ਟਿਕੀਆਂ ਹਨ, ਕੀ ਸਰਕਾਰ ਝੁਕੇਗੀ ਜਾਂ ਕਿਸਾਨ ਅੜੇ ਰਹਿਣਗੇ, ਇਹ ਕਿਸਾਨਾਂ ਅਤੇ ਸਰਕਾਰ ਵਿਚਾਲੇ ਵਿਚਾਰ-ਮੰਥਨ ਤੋਂ ਬਾਅਦ ਹੀ ਸਾਫ ਹੋ ਸਕੇਗਾ।

ਸਰਕਾਰ ਅਤੇ ਕਿਸਾਨਾਂ ਵਿਚਕਾਰ 7ਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਮੀਦ ਹੈ ਕਿ ਸਰਕਾਰ ਗੱਲ ਮੰਨ ਲਏ, ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧ ਦੌਰਾਨ ਹੁਣ ਤਕ 60 ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਹਰ 16 ਘੰਟਿਆਂ ‘ਚ ਇਕ ਕਿਸਾਨ ਮਰ ਰਿਹਾ ਹੈ।ਇਸ ਦਾ ਜਵਾਬ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

Related News

ਅਮਰੀਕੀ ਨਾਗਰਿਕਤਾ ਲਈ ਫੀਸ ਵਾਧੇ ‘ਤੇ ਕੋਰਟ ਨੇ ਲਗਾਈ ਰੋਕ

Vivek Sharma

ਫਾਈਜ਼ਰ ਕੰਪਨੀ ਅਤੇ ਬਾਇਓਨਟੈਕ ਕੰਪਨੀ ਦੇ ਨਾਲ 2,49000 ਕੋਰੋਨਾ ਵੈਕਸੀਨ ਦੇ ਲਈ ਕੀਤਾ ਗਿਆ ਸਮਝੌਤਾ: ਜਸਟਿਨ ਟਰੂਡੋ

Rajneet Kaur

ਕੈਪਿਟਲ ਹਿੱਲ ‘ਤੇ ਹੋਈ ਹਿੰਸਾ ਨੂੰ ਯਾਦ ਕਰਕੇ ਅੱਜ ਵੀ ਕੰਬ ਜਾਂਦੇ ਹਨ ਅਮਰੀਕੀ ਸੰਸਦ ਮੈਂਬਰ

Vivek Sharma

Leave a Comment