channel punjabi
Canada International News North America

ਕੁਈਨਜ਼ਵੇ ਸਟੋਰਫਰੰਟ ਨੂੰ ਅੱਗ ਲੱਗਣ ਤੋਂ ਬਾਅਦ ਪੁਲਿਸ ਸ਼ੱਕੀ ਦੀ ਭਾਲ ‘ਚ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹ ਐਤਵਾਰ ਸ਼ਾਮ ਨੂੰ ਕਵੀਨਜ਼ਵੇ ਉੱਤੇ ਸ਼ੱਕੀ ਅੱਗ ਲੱਗਣ ਤੋਂ ਬਾਅਦ ਇੱਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੇ ਹਨ।

ਪੁਲਿਸ ਨੇ ਕਿਹਾ ਕਿ ਐਮਰਜੈਂਸੀ ਸਰਵਿਸਿਜ਼ ਨੂੰ ਅੱਗ ਲੱਗਣ ਦੀ ਇਕ ਸਟੋਰਫਰੰਟ ਦੀ ਰਿਪੋਰਟ ਲਈ 639 ਦ ਕੁਈਨਵੇਅ ਵਿੱਚ ਬੁਲਾਇਆ ਗਿਆ ਸੀ। ਫਾਇਰਫਾਈਟਰਜ਼ ਨੇ ਤੇਜ਼ੀ ਨਾਲ ਅੱਗ ਬੁਝਾ ਦਿੱਤੀ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ। ਇਮਾਰਤ ਵਿਚ ਕੁਝ ਰਿਹਾਇਸ਼ੀ ਇਕਾਈਆਂ ਦੇ ਨਾਲ ਹੇਠਲੀ ਮੰਜ਼ਲ ਤੇ ਵਪਾਰਕ ਸਥਾਨ ਸਨ।

ਪੁਲਿਸ ਨੇ ਦਸਿਆ ਕਿ ਗਵਾਹਾਂ ਨੇ ਇੱਕ ਵਿਅਕਤੀ ਨੂੰ ਸਟੋਰ ਦੇ ਫਰੰਟ ਨੂੰ ਅੱਗ ਲਾਉਂਦੇ ਵੇਖਿਆ ਅਤੇ ਫਿਰ ਉਹ ਸ਼ੱਕੀ ਗਰੇਅ ਐਸਯੂਵੀ ਵਿੱਚ ਮਿਲਟਨ ਸਟ੍ਰੀਟ ਤੇ ਦੱਖਣ ਵੱਲ ਫਰਾਰ ਹੋ ਗਿਆ।

ਜਾਂਚਕਰਤਾਵਾਂ ਨੇ ਦਸਿਆ ਕਿ ਸ਼ੱਕੀ ਨੇ ਹੁੱਡ ਪਹਿਨੀ ਹੋਈ ਸੀ। ਫਿਲਹਾਲ ਜਾਂਚਕਰਤਾਵਾਂ ਦੁਆਰਾ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਪੁਲਿਸ ਵਲੋਂ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਿੱਧਾ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Related News

ਮਾਂਟਰੀਅਲ: 30 ਸਾਲਾ ਵਿਅਕਤੀ ਨੂੰ ਚਾਕੂ ਮਾਰ ਦੋਸ਼ੀ ਹੋਇਆ ਫਰਾਰ, ਪਲਿਸ ਵਲੋਂ ਜਾਂਚ ਸ਼ੁਰੂ

Rajneet Kaur

ਕੱਚਾ ਤੇਲ ਭੰਡਾਰਣ ਵਿੱਚ ਅਮਰੀਕਾ-ਭਾਰਤ ਦਰਮਿਆਨ ਹੋਇਆ ਸਮਝੌਤਾ

Vivek Sharma

ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 100 ਮਿਲੀਅਨ ਤੋਂ ਪੁੱਜਾ ਪਾਰ, ਸਭ ਤੋਂ ਵੱਧ ਅਮਰੀਕਾ ‘ਚ ਹੋਇਆ ਨੁਕਸਾਨ

Vivek Sharma

Leave a Comment