channel punjabi
International News North America

ਕੀ ਇਸ ਵਾਰ ਵੀ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਹੋਵੇਗਾ ਵਿਦੇਸ਼ੀ ਦਖ਼ਲ ? ਅਮਰੀਕੀ ਖ਼ੁਫ਼ੀਆ ਤੰਤਰ ਦੇ ਵੱਡੇ ਅਧਿਕਾਰੀ ਨੇ ਜਤਾਈ ਸ਼ੰਕਾ !

ਅਮਰੀਕੀ ਚੋਣ ‘ਚ ਇਸ ਵਾਰ ਵੀ ਹੋਵੇਗਾ ਵਿਦੇਸ਼ੀ ਦਖ਼ਲ !

ਵੱਡੇ ਖ਼ੁਫ਼ੀਆ ਅਧਿਕਾਰੀ ਨੇ ਜਤਾਈ ਸੰਭਾਵਨਾ

ਤੱਥਾਂ ਸਮੇਤ ਦੱਸਿਆ ਕਿ ਕਿਹੜੇ ਦੇਸ਼ ਦੇਣਗੇ ਦਖ਼ਲ

ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਨੂੰ ਸੌ ਦਿਨ ਦਾ ਸਮਾਂ ਬਾਕੀ ਹੈ, ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਦੂਜੀ ਪਾਰੀ ਲਈ ਜੀ ਤੋੜ ਪ੍ਰਚਾਰ ਕਰ ਰਹੇ ਨੇ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਵੀ ਪੂਰਾ ਜ਼ੋਰ ਲਗਾਇਆ ਹੋਇਆ ਹੈ। ਏਸ ਵਿਚਾਲੇ ਇਕ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਇਹ ਸੁਆਲ ਵੀ ਅਮਰੀਕੀ ਚੋਣਾਂ ‘ਚ ਵਿਦੇਸ਼ੀ ਦਖ਼ਲ ਹੋ ਸਕਦਾ ਹੈ।

ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਵਿਦੇਸ਼ੀ ਦਖ਼ਲ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਇਕ ਚੋਟੀ ਦੇ ਖ਼ੁਫ਼ੀਆ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਆਪਣੀ ਜਨਤਕ ਚਿਤਾਵਨੀ ਵਿਚ ਦਾਅਵਾ ਕੀਤਾ ਕਿ ਰੂਸ, ਚੀਨ ਅਤੇ ਈਰਾਨ ਅਮਰੀਕੀ ਚੋਣ ‘ਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੂਸ ਅਤੇ ਈਰਾਨ ਨਾਲ ਚੀਨ ਚੋਣ ਤੋਂ ਪਹਿਲੇ ਅਮਰੀਕਾ ਵਿਚ ਆਪਣੇ ਪ੍ਰਭਾਵ ਨੂੰ ਵਧਾਉਣ ਦਾ ਯਤਨ ਕਰ ਰਿਹਾ ਹੈ।

ਇਹ ਚਿਤਾਵਨੀ ਅਮਰੀਕਾ ‘ਚ ਰਾਸ਼ਟਰਪਤੀ ਚੋਣ ਤੋਂ ਕਰੀਬ 100 ਦਿਨ ਪਹਿਲੇ ਜਾਰੀ ਕੀਤੀ ਗਈ ਹੈ। ਦੇਸ਼ ਦੇ ਨੈਸ਼ਨਲ ਕਾਊਂਟਰ ਇੰਟੈਲੀਜੈਂਸ ਐਂਡ ਸਕਿਓਰਿਟੀ ਸੈਂਟਰ ਦੇ ਡਾਇਰੈਕਟਰ ‘ਵਿਲੀਅਮ ਆਰ ਇਵੇਨਿਨ’ ਨੇ ਇੱਕ ਬਿਆਨ ਵਿਚ ਕਿਹਾ ਕਿ ਅਸੀਂ ਮੁੱਖ ਤੌਰ ‘ਤੇ ਚੀਨ, ਰੂਸ ਅਤੇ ਈਰਾਨ ਨੂੰ ਲੈ ਕੇ ਚਿੰਤਤ ਹਾਂ। ਹਾਲਾਂਕਿ ਦੂਜੇ ਦੇਸ਼ ਅਤੇ ਤੱਤ ਵੀ ਸਾਡੀ ਚੋਣ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਤਸਵੀਰ: ਵਿਲੀਅਮ ਆਰ ਇਵੇਨਿਨ, ਡਾਇਰੈਕਟਰ NCSC

ਖ਼ਾਸ ਤੌਰ ‘ਤੇ ਚੀਨ ਦੇ ਬਾਰੇ ਵਿਚ ਇਹ ਚਿਤਾਵਨੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਬੀਜਿੰਗ ਅਤੇ ਵਾਸ਼ਿੰਗਟਨ ਵਿਚਕਾਰ ਕੋਰੋਨਾ ਮਹਾਮਾਰੀ, ਦੱਖਣੀ ਚੀਨ ਸਾਗਰ ਅਤੇ ਜਾਸੂਸੀ ਨੂੰ ਲੈ ਕੇ ਤਣਾਅ ਵੱਧ ਗਿਆ ਹੈ।

ਅਮਰੀਕਾ ਦਾ ਇਹ ਮੰਨਣਾ ਹੈ ਕਿ ਰਿਸਰਚ ਅਤੇ ਬੌਧਿਕ ਜਾਇਦਾਦ ਦੀ ਚੋਰੀ ਵਿਚ ਚੀਨ ਦਾ ਹੱਥ ਹੈ। ਇਸੇ ਤਰ੍ਹਾਂ ਦੇ ਕੰਮ ਵਿਚ ਲੱਗੇ ਹੋਣ ਦੇ ਦੋਸ਼ ਵਿਚ ਹਾਲ ਹੀ ਵਿਚ ਹਿਊਸਟਨ ਸਥਿਤ ਚੀਨੀ ਦੂਤਘਰ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਹਾਲਾਂਕਿ ਖ਼ੁਫ਼ੀਆ ਚਿਤਾਵਨੀ ਵਿਚ ਚੀਨ ‘ਤੇ ਇਹ ਦੋਸ਼ ਨਹੀਂ ਲਗਾਇਆ ਗਿਆ ਹੈ ਕਿ ਉਹ ਵੋਟਿੰਗ ਨੂੰ ਹੈਕ ਕਰਨ ਦਾ ਯਤਨ ਕਰ ਰਿਹਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਉਹ ਆਪਣੇ ਹਿੱਤਾਂ ਪ੍ਰਤੀ ਵੱਧਦੇ ਵਿਰੋਧ ਦੇ ਮੱਦੇਨਜ਼ਰ ਅਮਰੀਕਾ ਵਿਚ ਆਪਣੇ ਅਨੁਕੂਲ ਮਾਹੌਲ ਬਣਾਉਣ ਦਾ ਯਤਨ ਕਰ ਰਿਹਾ ਹੈ ਜਦਕਿ ਰੂਸ ਦੇ ਬਾਰੇ ਵਿਚ ਦੱਸਿਆ ਗਿਆ ਹੈ ਕਿ ਉਹ ਲੋਕਤੰਤਿ੍ਕ ਪ੍ਰਕਿਰਿਆ ਵਿਚ ਸਾਡੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਲਈ ਅਮਰੀਕਾ ‘ਚ ਲਗਾਤਾਰ ਕੂੜ ਪ੍ਰਚਾਰ ਕਰ ਰਿਹਾ ਹੈ।

ਰੂਸ’ਤੇ ਪਿਛਲੀਆਂ ਚੋਣਾਂ ਵਿੱਚ ਵੀ ਲੱਗੇ ਸਨ ਦੋਸ਼

2014 ਦੀ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਵੀ ਰੂਸ ‘ਤੇ ਇਹ ਦੋਸ਼ ਲੱਗ ਚੁੱਕਾ ਹੈ ਕਿ ਉਸਨੇ ਦਖਲ ਦੇਣ ਦਾ ਯਤਨ ਕੀਤਾ ਸੀ। ਉਸ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਚਾਰ ਟੀਮ ਨਾਲ ਮਿਲੀਭੁਗਤ ਦੇ ਵੀ ਦੋਸ਼ ਲੱਗੇ ਸਨ। ਹਾਲਾਂਕਿ ਬਾਅਦ ਵਿਚ ਦੋਸ਼ਾਂ ਦੀ ਜਾਂਚ ਵਿਚ ਦੋਵਾਂ ਪੱਖਾਂ ‘ਚ ਮਿਲੀਭੁਗਤ ਨੂੰ ਲੈ ਕੇ ਕੋਈ ਸਬੂਤ ਨਹੀਂ ਮਿਲਿਆ ਸੀ।

Related News

ਟਰੂਡੋ ਕਿਸਾਨਾਂ ਬਾਰੇ ਆਪਣੇ ਬਿਆਨ ‘ਤੇ ਕਾਇਮ, ਭਾਰਤ ਨੇ ਮੀਟਿੰਗ ‘ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

Vivek Sharma

W.H.O. ਹੁਣ ਕੋਰੋਨਾ ਦੀ ਜੜ੍ਹ ਲੱਭਣ ਦੀ ਕਰੇਗਾ ਕੋਸ਼ਿਸ !

Vivek Sharma

ਅਮਰੀਕਾ ਤੇ ਕੈਨੇਡਾ ‘ਚ ਲੋਕ ਇੱਕ ਨਵੇਂ ਬੈਕਟੀਰੀਆ ਨਾਲ ਸੰਕ੍ਰਮਿਤ, ਕੋਰੋਨਾ ਵਾਇਰਸ ਤੋਂ ਬਾਅਦ ਹੁਣ ਪਿਆਜ਼ ਬਣੇ ਖਤਰਾ

Rajneet Kaur

Leave a Comment