channel punjabi
International News

ਕਿਸਾਨ ਜਥੇਬੰਦੀਆਂ ਕਾਨੂੰਨ ਰੱਦ ਕਰਨ ਦੀ ਮੰਗ ‘ਤੇ ਹੀ ਸਰਕਾਰ ਨਾਲ ਕਰਨਗੀਆਂ ਗੱਲਬਾਤ, ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨ ਦਾ ਐਲਾਨ

ਨਵੀਂ ਦਿੱਲੀ/ਚੰਡੀਗੜ੍ਹ : ਭਾਰਤ ਅੰਦਰ ਚੱਲ ਰਿਹਾ ਕਿਸਾਨੀ ਅੰਦੋਲਨ 17ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ।ਇਸ ਕਿਸਾਨ ਅੰਦੋਲਨ ਦੀ ਗੂੰਜ ਦੁਨੀਆ ਭਰ ਵਿਚ ਸੁਣਾਈ ਦੇ ਰਹੀ ਹੈ। ਕੈਨੇਡਾ ਤੋਂ ਲੈ ਕੇ ਅਮਰੀਕਾ ਤੱਕ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ । ਓਧਰ ਦਿੱਲੀ ਬਾਰਡਰ ‘ਤੇ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਦਾ ਇਕੱਠ ਆਪਣੀਆਂ ਮੰਗਾਂ ਮਨਵਾਉਣ ਦੀ ਜ਼ਿਦ ‘ਤੇ ਅੜਿਆ ਹੋਇਆ ਹੈ । ਬੀਤੇ ਕੱਲ੍ਹ ਠੰਡ ਅਤੇ ਮੀਂਹ ਦੇ ਬਾਵਜੂਦ ਕਿਸਾਨ ਡਟੇ ਰਹੇ, ਇੰਜ ਜਾਪ ਰਿਹਾ ਸੀ ਕਿ ਉਹਨਾਂ ਨੂੰ ਮੀਂਹ ਹਨੇਰੀ ਦਾ ਰੱਤਾ ਵੀ ਫ਼ਰਕ ਨਹੀਂ ।

ਸ਼ਨੀਵਾਰ ਤੋਂ ਕਿਸਾਨਾਂ ਦੀ ਦੇਸ਼ ਭਰ ਵਿਚ ਟੋਲ ਪਲਾਜ਼ਾ ‘ਤੇ ਧਰਨੇ ਦੇਣ ਦੀ ਯੋਜਨਾ ਹੈ। ਕਿਸਾਨਾਂ ਨੇ ਦਿੱਲੀ-ਜੈਪੁਰ ਅਤੇ ਦਿੱਲੀ ਆਗਰਾ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ।
ਹਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਨਾਲ ਗੱਲਬਾਤ ਦੇ ਦਰਵਾਜੇ ਖੁੱਲੇ ਰਹਿਣਗੇ ਜੇਕਰ ਸੱਦਿਆ ਗਿਆ ਤਾਂ ਉਹ ਜ਼ਰੂਰ ਜਾਣਗੇ ।

ਦੱਸ ਦਈਏ ਕਿ ਦਿੱਲੀ ਦੀ ਹਿੱਕ ‘ਤੇ ਧਰਨੇ ਲਾਈ ਬੈਠੀਆਂ ਪੰਜਾਬ ਦੀਆਂ 30 ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਸ਼ੁੱਕਰਵਾਰ ਗੱਲਬਾਤ ਲਈ ਕੇਂਦਰੀ ਮੰਤਰੀਆਂ ਵੱਲੋਂ ਫੋਨ ਕੀਤਾ ਗਿਆ। ਪੰਜਾਬ ਦੇ ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਗੱਲਬਾਤ, ਮੀਟਿੰਗ ਤੋਂ ਪਿੱਛੇ ਨਹੀਂ ਹਟਨਗੀਆਂ

ਓਧਰ ਸ਼ੁੱਕਰਵਾਰ ਕਿਸਾਨ ਆਗੂਆਂ ਨੇ ਆਪਣੀ ਮੀਟਿੰਗ ਕਰ ਕੇ ਸ਼ਨਿਚਰਵਾਰ ਨੂੰ ਦੇਸ਼ ‘ਚ ਟੋਲ ਪਲਾਜ਼ਿਆਂ ‘ਤੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਰਣਨੀਤੀ ਬਣਾਈ। ਸੂਤਰ ਦੱਸਦੇ ਹਨ ਕਿ ਕਿਸਾਨ ਆਗੂਆਂ ਨੇ ਆਗਰਾ, ਜੈਪੁਰ ਹਾਈਵੇ ਜਾਮ ਕਰਨ, ਟੋਲ ਪਲਾਜ਼ਿਆਂ ਤੇ 14 ਦਸੰਬਰ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਨੂੰ ਲੈ ਕੇ ਵਿਊਂਤਬੰਦੀ ਬਣਾਈ ਗਈ। ਮੀਟਿੰਗ ‘ਚ ਸਾਂਝੇ ਕਿਸਾਨ ਮੋਰਚਾ ਦੇ ਆਗੂ ਵੀ ਸ਼ਾਮਲ ਸਨ। ਪੰਜਾਬ ਦੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ‘ਚ ਪਹਿਲਾਂ ਹੀ ਸੰਘਰਸ਼ ਸਿਖ਼ਰ ‘ਤੇ ਹੈ, ਬਾਕੀ ਸੂਬਿਆਂ ‘ਚ ਟੋਲ-ਪਲਾਜ਼ਾ ਬੰਦ ਕਰਨ ਲਈ ਸਬੰਧਿਤ ਸੂਬਿਆਂ ਦੇ ਆਗੂਆਂ ਨੂੰ ਅਗਵਾਈ ਕਰਨੀ ਚਾਹੀਦੀ ਹੈ।

ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਾਰਾਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਤੇ ਕਿਸਾਨਾਂ ਦੀਆਂ ਮੰਗਾਂ ਦੀ ਲੜਾਈ ਲੜ ਰਹੇ ਹਨ ਤੇ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ।

Related News

ਜਾਨਲੇਵਾ ਹੰਬੋਲਟ ਬ੍ਰੌਨਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਪੰਜਾਬੀ ਡਰਾਇਵਰ ਨੂੰ 8 ਸਾਲ ਦੀ ਸਜ਼ਾ, ਸਜ਼ਾ ਪੂਰੀ ਹੋਣ ਤੋਂ ਬਾਅਦ ਹੋ ਸਕਦੈ ਦੇਸ਼ ਨਿਕਾਲਾ

Rajneet Kaur

ਟਰੰਪ ਨੇ ਆਪਣੀ ਅਧਿਕਾਰਤ ਵੈੱਬਸਾਈਟ 45ਆਫਿਸ.ਕਾਮ ਕੀਤੀ ਲਾਂਚ

Rajneet Kaur

WHO ਦੇ 65 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

Rajneet Kaur

Leave a Comment