channel punjabi
International News North America

ਕਿਸਾਨਾਂ ਵਲੋਂ ਸਰਕਾਰੀ ਲਿੱਖਤੀ ਪ੍ਰਸਤਾਵ ਪੂਰੀ ਤਰ੍ਹਾਂ ਰੱਦ, ਪੂਰੇ ਦੇਸ਼ ‘ਚ ਅੰਦੋਲਨ ਹੋਵੇਗਾ ਤੇਜ਼

ਸਰਕਾਰ ਵਲੋਂ ਖੇਤੀ ਕਾਨੂੰਨਾਂ ‘ਚ ਸੋਧ ਨੂੰ ਲੈ ਕੇ ਇਕ ਪ੍ਰਸਤਾਵ ਕਿਸਾਨਾਂ ਨੂੰ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ ਅੱਜ ਯਾਨੀ ਬੁੱਧਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ। ਕਿਸਾਨਾਂ ਵਲੋਂ ਇਸ ਲਿੱਖਤੀ ਪ੍ਰਸਤਾਵ ਨੂੰ ਮੰਨਣ ਤੋਂ ਕੋਰੀ ਨਾਂਹ ਕਰ ਦਿਤੀ ਗਈ ਹੈ। ਸਿੰਘੂ ਬਾਰਡਰ ਤੋਂ ਕਾਨਫਰੰਸ ‘ਚ ਬੋਲਦੇ ਹੋਏ ਕਿਸਾਨਾਂ ਨੇ ਕਿਹਾ ਕਿ ਪੂਰੇ ਦੇਸ਼ ‘ਚ 14 ਦਸੰਬਰ ਨੂੰ ਧਰਨੇ ਪ੍ਰਦਰਸ਼ਨ ਹੋਣਗੇ। ਭਾਜਪਾ ਦੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ। ਸਰਕਾਰ ਦਾ ਪ੍ਰਸਤਾਵ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਪੂਰੇ ਦੇਸ਼ ‘ਚ ਅੰਦੋਲਨ ਤੇਜ਼ ਕੀਤਾ ਜਾਵੇਗਾ। ਜੈਪੁਰ-ਦਿੱਲੀ ਹਾਈਵੇਅ 12 ਦਸੰਬਰ ਤੱਕ ਰੋਕਿਆ ਜਾਵੇਗਾ। 12 ਦਸੰਬਰ ਨੂੰ ਟੋਲ ਪਲਾਜ਼ਾ ਵੀ ਫਰੀ ਕੀਤੇ ਜਾਣਗੇ। ਕਿਸਾਨਾਂ ਨੇ ਸਰਕਾਰੀ ਪ੍ਰਸਤਾਵ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਸਰਕਾਰ ਕੋਈ ਦੂਜਾ ਪ੍ਰਸਤਾਵ ਰਖੇਗੀ ਤਾਂ ਵਿਚਾਰ ਕੀਤਾ ਜਾਵੇਗਾ।

ਦਸ ਦਈਏ ਲਿਖਤੀ ਪ੍ਰਸਤਾਵ ‘ਚ ਖੇਤੀ ਕਾਨੂੰਨਾਂ ‘ਚ ਸੋਧ ਕੀਤੀ ਗਈ ਸੀ ਅਤੇ ਕਿਸਾਨਾਂ ਨੂੰ ਭੇਜਿਆ ਗਿਆ ਸੀ। ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਰੀਬ 40 ਕਿਸਾਨ ਜਥੇਬੰਦੀਆਂ ਦੇ ਆਗੂ ਨੇ ਬੈਠਕ ਕੀਤੀ ਸੀ।ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰੀ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ। ਕੇਂਦਰ ਸਰਕਾਰ ਵੱਲੋਂ ਲਿਖਤੀ ਪ੍ਰਸਤਾਵ ‘ਚ ਸਮਰਥਨ ਮੁੱਲ (ਐੱਮ.ਐਸ.ਪੀ)ਅਤੇ ਖੇਤੀਬਾੜੀ ਉਪਜ ਮਾਰਕਿਟ ਕਮੇਟੀ (ਏ.ਪੀ.ਐਮ.ਸੀ) ‘ਤੇ ਲਿਖਤੀ ਭਰੋਸਾ ਦਿਤਾ ਗਿਆ ਹੈ।

Related News

ਕਵਾਡ ਸਿਖਰ ਸੰਮੇਲਨ ‘ਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾ ਕਰਨਗੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ

Rajneet Kaur

ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਕੁਝ ਸਮੇਂ ਲਈ ਪੜ੍ਹਾਈ ਬੰਦ ਕਰਨ ਦੀ ਕੀਤੀ ਮੰਗ

Vivek Sharma

ਕੈਨੇਡਾ ‘ਚ ਭਾਰਤੀ ਮੂਲ ਦੇ ਲੋਕਾਂ ਨੂੰ ਕੋਵਿਡ-19 ਕਾਰਨ ਭਾਰਤ ਜਾਣ ਲਈ ਵੀਜ਼ਾ ਪ੍ਰਾਪਤ ਕਰਨ ‘ਚ ਆ ਸਕਦੀਆਂ ਨੇ ਦਿੱਕਤਾਂ

Rajneet Kaur

Leave a Comment