channel punjabi
Canada International News North America

ਓਨਟਾਰੀਓ ਵਿੱਚ 4000 ਤੋਂ ਘੱਟ ਕੋਵਿਡ -19 ਕੇਸਾਂ ਦੀ ਰਿਪੋਰਟ,ICU ‘ਚ ਮਰੀਜ਼ਾਂ ਦਾ ਦਾਖਲਾ 900 ਦੇ ਨੇੜੇ

ਪਿਛਲੇ ਹਫ਼ਤੇ ਵਿੱਚ ਸਿਰਫ ਤੀਜੀ ਵਾਰ, ਓਨਟਾਰੀਓ ਵਿੱਚ ਕੋਵਿਡ -19 ਦੇ 4,000 ਤੋਂ ਘੱਟ ਨਵੇਂ ਕੇਸਾਂ ਦੀ ਰਿਪੋਰਟ ਕੀਤੀ ਜਾ ਰਹੀ ਹੈ। ਆਈਸੀਯੂ ‘ਚ ਮਰੀਜ਼ਾਂ ਦਾ ਦਾਖਲਾ 900 ਹੈ। ਸੂਬਾਈ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ 3,947 ਨਵੇਂ ਸੰਕਰਮਣ ਦੀ ਪੁਸ਼ਟੀ ਕੀਤੀ, ਪਿਛਲੇ ਦਿਨ ਹੋਏ 4,094 ਮਾਮਲਿਆਂ ਵਿਚੋਂ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ । ਐਤਵਾਰ ਨੂੰ ਵੈਰੀਅੰਟ ਦੇ 2,632 ਕੇਸਾਂ ਦੀ ਪਛਾਣ ਕੀਤੀ ਗਈ ਹੈ। ਪੂਰੇ ਸੂਬੇ ਵਿਚ VOCs ਦੀ ਕੁੱਲ ਸੰਖਿਆ 52,909 ਹੋ ਗਈ ਹੈ। ਹਸਪਤਾਲ ‘ਚ COVID-19 ਦੇ 2,126 ਕੇਸ ਦਾਖਲ ਹਨ ਜਿੰਨ੍ਹਾਂ ‘ਚੋਂ 851 ਹੁਣ ਸਖਤ ਨਿਗਰਾਨੀ ਵਿੱਚ ਹਨ।ਇੱਕ ਹਫ਼ਤਾ ਪਹਿਲਾਂ, ICU ਵਿੱਚ 741 ਮਰੀਜ਼ ਸਨ। ਟੋਰਾਂਟੋ ਵਿੱਚ 1,136 ਨਵੇਂ ਇਨਫੈਕਸ਼ਨ ਦੀ ਰਿਪੋਰਟ ਕੀਤੀ ਗਈ। 1,000 ਤੋਂ ਵੱਧ ਨਵੇਂ ਕੇਸਾਂ ਦੇ ਨਾਲ ਇਹ ਲਗਾਤਾਰ 15ਵਾਂ ਦਿਨ ਹੈ।ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ 3,011 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।ਪੀਲ ਰੀਜਨ ਨੇ 901 ਨਵੇਂ ਕੇਸ ਸ਼ਾਮਲ ਕੀਤੇ। ਜਦੋਂ ਕਿ ਯੌਰਕ ਖੇਤਰ ਵਿਚ 406 ਸਨ।

ਸੂਬਾ ਨੇ ਪਿਛਲੇ 24 ਘੰਟਿਆਂ ਦੇ ਸਮੇਂ ਦੌਰਾਨ ਸਿਰਫ 47,000 ਟੈਸਟ ਪੂਰੇ ਕੀਤੇ। ਜਿਸ ਵਿੱਚ ਸਕਾਰਾਤਮਕ ਦਰ 8.7 ਪ੍ਰਤੀਸ਼ਤ ਸੀ।

Related News

ਨਿਊਜ਼ੀਲੈਂਡ ਵਾਸੀ ਹਰਨੇਕ ਸਿੰਘ ਨੇਕੀ ‘ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ !

Vivek Sharma

ਬਰੈਂਪਟਨ: ਘਰ ਵਿਚ ਅੱਗ ਲੱਗਣ ਦੀ ਇਕ ਲੰਬੀ ਜਾਂਚ ਤੋਂ ਬਾਅਦ ਇਕ ਔਰਤ ‘ਤੇ ਦੋ ਕਤਲੇਆਮ ਕਰਨ ਦੇ ਲੱਗੇ ਦੋਸ਼

Rajneet Kaur

ਐਡਮਿੰਟਨ: ਵਾਲਮਾਰਟ ‘ਚ 12 ਕਰਮਚਾਰੀਆਂ ਨੂੰ ਹੋਇਆ ਕੋਰੋਨਾ ਵਾਇਰਸ, ਸਟੋਰ ਕੀਤਾ ਬੰਦ

Rajneet Kaur

Leave a Comment