channel punjabi
Canada International News North America

ਓਨਟਾਰੀਓ: ਛੁੱਟੀਆਂ ਵਿੱਚ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਘਟਾਏ ਜਾਣ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਵੈਕਸੀਨੇਸ਼ਨ ਦਾ ਕੰਮ ਜੋ਼ਰਾਂ ਸੋ਼ਰਾਂ ਨਾਲ ਸ਼ੁਰੂ

ਛੁੱਟੀਆਂ ਵਿੱਚ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਘਟਾਏ ਜਾਣ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਵੈਕਸੀਨੇਸ਼ਨ ਦਾ ਕੰਮ ਜੋ਼ਰਾਂ ਸੋ਼ਰਾਂ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰੋਵਿੰਸ ਨੇ ਦੱਸਿਆ ਕਿ ਐਤਵਾਰ ਨੂੰ ਪੰਜ ਵੈਕਸੀਨੇਸ਼ਨ ਕਲੀਨਿਕਸ ਖੋਲ੍ਹੇ ਗਏ ਸਨ ਤੇ ਸੋਮਵਾਰ ਤੋਂ 10 ਹੋਰ ਵੈਕਸੀਨ ਸੈਂਟਰ ਵੀ ਮੁੜ ਸ਼ੁਰੂ ਕਰ ਦਿੱਤੇ ਗਏ ਹਨ। ਇਨ੍ਹਾਂ ਸਾਰਿਆਂ ਵੱਲੋਂ ਅੱਜ ਤੋਂ ਟੀਕੀਕਰਣ ਸ਼ੁਰੂ ਕੀਤਾ ਜਾ ਰਿਹਾ ਹੈ। ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਪ੍ਰੋਵਿੰਸ ਨੂੰ ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੀ ਪਹਿਲੀ ਖੇਪ ਹਾਸਲ ਹੋਣ ਤੋਂ ਲੈ ਕੇ ਹੁਣ ਤੱਕ 11,000 ਲੋਕਾਂ ਨੂੰ ਟੀਕੇ ਲਾਏ ਜਾ ਚੁੱਕੇ ਹਨ। ਇਸ ਦਵਾਈ ਨੂੰ ਸਟੋਰ ਕਰਕੇ ਰੱਖਣ ਦੀਆਂ ਲੋੜਾਂ ਦੇ ਹਿਸਾਬ ਨਾਲ ਇਸ ਦੀ ਸੱਭ ਤੋਂ ਪਹਿਲਾਂ ਵਰਤੋਂ ਹਸਪਤਾਲਾਂ ਵਿੱਚ ਹੋਵੇਗੀ ਜਦਕਿ ਪਿੱਛੇ ਜਿਹੇ ਜਿਸ ਮੌਡਰਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ ਲੌਂਗ ਟਰਮ ਕੇਅਰ ਹੋਮਜ਼, ਅਜਿਹੀਆਂ ਹੋਰਨਾਂ ਸੈਟਿੰਗਜ਼ ਤੇ ਰੂਰਲ ਕਮਿਊਨਿਟੀਜ਼ ਨੂੰ ਦਿੱਤੀ ਜਾਵੇਗੀ।

ਛੁੱਟੀਆਂ ਦੌਰਾਨ ਵੈਕਸੀਨੇਸ਼ਨ ਦਾ ਕੰਮ ਘਟਾਉਣ ਲਈ ਫੋਰਡ ਸਰਕਾਰ ਦੀ ਕਾਫੀ ਨੁਕਤਾਚੀਨੀ ਹੋਈ ਸੀ। ਆਲੋਚਕਾਂ ਨੇ ਆਖਿਆ ਸੀ ਕਿ ਪ੍ਰੋਵਿੰਸ ਇਮਿਊਨਾਈਜ਼ੇਸ਼ਨ ਵਿੱਚ ਦੇਰੀ ਨਹੀਂ ਜਰ ਸਕਦੀ।

ਪ੍ਰਾਂਤ ਦੇ ਟੀਕਾਕਰਨ ਮੁਹਿੰਮ ਦੇ ਮੁਖੀ ਨੇ ਮੰਗਲਵਾਰ ਨੂੰ ਕਿਹਾ ਕਿ ਲੰਬੇ ਸਮੇਂ ਦੀ ਦੇਖਭਾਲ ਦੇ ਵਸਨੀਕਾਂ ਨੂੰ ਕੁਝ ਦਿਨਾਂ ਦੇ ਅੰਦਰ-ਅੰਦਰ ਕੋਵਿਡ -19 ਟੀਕੇ ਮਿਲਣੇ ਸ਼ੁਰੂ ਹੋ ਜਾਣਗੇ, ਅਤੇ ਅੱਧੇ ਤੋਂ ਵੱਧ ਓਨਟਾਰੀਅਨਾਂ – ਆਮ ਆਬਾਦੀ ਦੇ ਕੁਝ ਲੋਕਾਂ ਨੂੰ ਮਿਡਸਮਰ ਦੁਆਰਾ ਟੀਕਾਕਰਣ ਕੀਤੇ ਜਾਣ ਦੀ ਯੋਜਨਾ ਹੈ। ਓਨਟਾਰੀਓ ਦੀ ਕੋਵੀਡ -19 ਟੀਕਾਕਰਣ ਯੋਜਨਾ ਬਾਰੇ ਅਪਡੇਟ ਕਰਦਿਆਂ, retired Gen. Rick Hillier ਨੇ ਕਿਹਾ ਕਿ ਸੂਬੇ ਨੂੰ ਬੁੱਧਵਾਰ ਨੂੰ ਮਾਡਰਨ ਦੀਆਂ ਸ਼ਾਟ ਦੀਆਂ ਲਗਭਗ 50,000 ਖੁਰਾਕਾਂ ਮਿਲਣ ਦੀ ਉਮੀਦ ਹੈ, ਅਤੇ ਉਨ੍ਹਾਂ ਨੂੰ ਲੰਬੇ ਸਮੇਂ ਦੀ ਦੇਖਭਾਲ ਅਤੇ ਰਿਟਾਇਰਮੈਂਟ ਘਰਾਂ ਵਿੱਚ ਵੰਡਿਆ ਜਾਵੇਗਾ।

Related News

ਓਨਟਾਰੀਓ ‘ਚ ਐਤਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 566 ਕੇਸ ਆਏ ਸਾਹਮਣੇ

Rajneet Kaur

ਓਂਟਾਰੀਓ ਸਰਕਾਰ ਵਲੋਂ ਹਫ਼ਤੇ ਦੇ ਅੰਤ ਤੱਕ ਨੀਲੇ ਲਾਇਸੈਂਸ ਪਲੇਟਜ਼, ਬੰਦ ਕਰਨ ਦੀ ਉਮੀਦ

team punjabi

BIG NEWS : ਅਸਤੀਫ਼ਾ ਮੰਜ਼ੂਰ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ ਧਮਾਕਾ , AG ਅਤੁਲ ਨੰਦਾ ਅਤੇ ਸੀਨੀਅਰ ਵਕੀਲ H.S. ਫੂਲਕਾ ਬਾਰੇ ਵੱਡੇ ਖੁਲਾਸੇ

Vivek Sharma

Leave a Comment