channel punjabi
Canada International News

ਐਡਮਿੰਟਨ ਬਣਿਆ ਕੋਰੋਨਾ ਦਾ ਗੜ੍ਹ : ਕੋਰੋਨਾ ਪੀੜਤਾਂ ਦੀ ਗਿਣਤੀ 20 ਹਜ਼ਾਰ ਤੋਂ ਗਈ ਪਾਰ!

ਐਡਮਿੰਟਨ : ਕੈਨੇਡਾ ਵਿੱਚ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ ਹਨ । ਅਲਬਰਟਾ ਸੂਬੇ ਵਿਚ ਸ਼ੁੱਕਰਵਾਰ ਤੋਂ ਮੰਗਲਵਾਰ ਤੱਕ 961 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਤੇ ਇਸ ਦੌਰਾਨ 4 ਲੋਕਾਂ ਦੀ ਮੌਤ ਹੋਈ। ਇਸ ਦੇ ਨਾਲ ਹੀ ਇੱਥੇ ਪੀੜਤਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਹੋ ਗਈ ਹੈ।

ਸੂਬੇ ਵਿਚ ਬੀਤੇ ਕਈ ਦਿਨਾਂ ਤੋਂ ਰੋਜ਼ਾਨਾ 200 ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ 236, ਸ਼ਨੀਵਾਰ ਨੂੰ 259, ਐਤਵਾਰ ਨੂੰ 246 ਤੇ ਸੋਮਵਾਰ ਨੂੰ 220 ਈ ਦੇ ਮਾਮਲੇ ਸਾਹਮਣੇ ਆਏ।

ਡਾ. ਡੀਨਾ ਹਿਨਸ਼ਾਅ ਨੇ ਦੱਸਿਆ ਕਿ ਅਲਬਰਟਾ ਵਿਚ ਅਡਮਿੰਟਨ ਕੋਰੋਨਾ ਦਾ ਗੜ੍ਹ ਬਣ ਚੁੱਕਾ ਹੈ। ਇੱਥੇ ਕੋਰੋਨਾ ਦੇ 1,444 ਕਿਰਿਆਸ਼ੀਲ ਮਾਮਲੇ ਹਨ।

ਤਾਜ਼ਾ ਜਾਣਕਾਰੀ ਮੁਤਾਬਕ ਜਿਨ੍ਹਾਂ 4 ਲੋਕਾਂ ਨੇ ਹਾਲ ਹੀ ਵਿਚ ਕੋਰੋਨਾ ਕਾਰਨ ਦਮ ਤੋੜਿਆ, ਉਨ੍ਹਾਂ ਵਿਚੋਂ 3 ਅਡਮਿੰਟਨ ਨਾਲ ਤੇ ਇਕ ਕੈਲਗਰੀ ਨਾਲ ਸਬੰਧਤ ਸੀ। ਅਲਬਰਟਾ ਦੇ ਬਹੁਤ ਸਾਰੇ ਸਕੂਲਾਂ ਵਿਚ ਵੀ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ, ਇਸ ਕਾਰਨ 21 ਸਕੂਲਾਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ।

ਬੁੱਧਵਾਰ ਤੋਂ ਅਲਬਰਟਾ ਸਿਹਤ ਸੇਵਾਵਾਂ ਵਲੋਂ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਪਹਿਲਾਂ ਸਮਾਂ ਲੈਣਾ ਪਵੇਗਾ। ਲੈਬਜ਼ ਤੇ ਕੋਰੋਨਾ ਟੈਸਟਿੰਗ ਕੇਂਦਰਾਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਇੰਤਜ਼ਾਰ ਕਰਨਾ ਪੈਂਦਾ ਹੈ। ਅਲਬਰਟਾ ਵਿਚ ਹੁਣ ਤੱਕ 20,956 ਲੋਕ ਕੋਰੋਨਾ ਦੀ ਲਪੇਟ ਵਿਚ ਹਨ ਤੇ ਹੁਣ ਤੱਕ 256 ਲੋਕਾਂ ਦੀ ਮੌਤ ਹੋ ਚੁੱਕੀ ਹੈ।

Related News

PRESIDENT JOE BIDEN ਅਤੇ PM TRUDEAU ਦਰਮਿਆਨ ਮੰਗਲਵਾਰ ਨੂੰ ਹੋਵੇਗੀ ਪਹਿਲੀ ਦੁਵੱਲੀ ਬੈਠਕ

Vivek Sharma

ਉੱਤਰੀ ਵੈਨਕੂਵਰ ਵਿੱਚ ਕਈ ਲੋਕਾਂ ਨੂੰ ਚਾਕੂ ਮਾਰਨ ਦੀ ਵਾਰਦਾਤ, 1 ਦੀ ਮੌਤ, ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ‘ਚ ਲਿਆ

Vivek Sharma

ਕਿਸਾਨਾਂ ਦੇ ਅੰਦੋਲਨ ਦੀ ਯੂਨਾਈਟਿਡ ਨੇਸ਼ਨ ਨੇ ਕੀਤੀ ਹਮਾਇਤ

Rajneet Kaur

Leave a Comment