channel punjabi
International News USA

ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਨੇ ਵੀ ਚੁੱਕਿਆ ਭਾਰਤੀ ਕਿਸਾਨਾਂ ਦਾ ਮੁੱਦਾ, ਕੀਤੀ ਲੋਕਤੰਤਰ ਨੂੰ ਬਚਾਉਣ ਦੀ ਅਪੀਲ

ਵਾਸ਼ਿੰਗਟਨ: ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ਦੇ 70 ਦਿਨ ਪੂਰੇ ਹੋ ਚੁੱਕੇ ਹਨ। ਕਿਸਾਨ ਸਾਰੀਆਂ ਤਸ਼ੱਦਦਾਂ ਝੱਲਦੇ ਹੋਏ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਕੇਂਦਰ ਸਰਕਾਰ ਦੀ ਪਤਾ ਨਹੀਂ ਕਿਹੜੀ ਪਿਣਕ ਲੱਗੀ ਹੋਈ ਹੈ ਜਿਹੜਾ ਉਸਨੂੰ ਕਿਸਾਨਾਂ ਦਾ ਦੁਖ-ਦਰਦ ਸਮਝ ਨਹੀਂ ਆ ਰਿਹਾ । ਫਰਵਰੀ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਭਾਰਤੀ ਕਿਸਾਨਾਂ ਦਾ ਅੰਦੋਲਨ ਵੱਡੇ ਪੱਧਰ ‘ਤੇ ਅੰਤਰਰਾਸ਼ਟਰੀ ਹਮਾਇਤ ਹਾਸਲ ਕਰ ਰਿਹਾ ਹੈ । ਪੌਪ ਸਿੰਗਰ ‘ਰਿਹਾਨਾ’ ਵਲੋਂ ਕਿਸਾਨੀ ਅੰਦੋਲਨ ਬਾਰੇ ਕੀਤੇ ਸਵਾਲ ਤੋਂ ਬਾਅਦ ਹੁਣ ਹਰ ਛੋਟੀ-ਵੱਡੀ ਸ਼ਖਸੀਅਤ ਮੋਦੀ ਸਰਕਾਰ ਤੋਂ ਸਵਾਲ ਕਰ ਰਹੀ ਹੈ ਕਿ ਕਿਉਂ ਕਿਸਾਨਾਂ ਨੂੰ ਸੜਕਾਂ ‘ਤੇ ਰੋਲਿਆ ਜਾ ਰਿਹਾ ਹੈ। ਪੌਪ ਸਟਾਰ ਰਿਹਾਨਾ ਅਤੇ ਗ੍ਰੇਟਾ ਥਨਬਰਗ ਤੋਂ ਬਾਅਦ, ਯੂਐਸ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ, ਮੀਨਾ ਹੈਰਿਸ ਨੇ ਵੀ ਟਵੀਟ ਕਰਕੇ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ ਹੈ। ਮੀਨਾ ਹੈਰਿਸ ਸੰਯੁਕਤ ਰਾਜ ਵਿੱਚ ਇੱਕ ਵਕੀਲ, ਲੇਖਕ ਅਤੇ ਨਿਰਮਾਤਾ ਹੈ।

ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਮੀਨਾ ਹੈਰਿਸ ਨੇ ਕਿਹਾ ਕਿ ਵਿਸ਼ਵ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਲੋਕਤੰਤਰ ਖਤਰੇ ਵਿੱਚ ਹੈ। ਮੀਨਾ ਹੈਰਿਸ ਨੇ ਟਵੀਟ ਕੀਤਾ, “ਇਹ ਇਤਫ਼ਾਕ ਨਹੀਂ ਹੈ ਕਿ ਵਿਸ਼ਵ ਦੇ ਸਭ ਤੋਂ ਪੁਰਾਣੇ ਲੋਕਤੰਤਰੀ (ਅਮਰੀਕਾ) ਉੱਤੇ ਇੱਕ ਮਹੀਨਾ ਪਹਿਲਾਂ ਹਮਲਾ ਹੋਇਆ ਸੀ ਅਤੇ ਹੁਣ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਖ਼ਤਰੇ ਵਿੱਚ ਹੈ। ਇਹ ਦੋਵੇਂ ਘਟਨਾਵਾਂ ਜੁੜੀਆਂ ਹੋਈਆਂ ਹਨ। ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।”

ਦਰਅਸਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਆਖਰੀ ਪੜਾਅ ਵਿੱਚ, ਉਹਨਾਂ ਦੇ ਇਸ਼ਾਰੇ ‘ਤੇ ਬੀਤੀ 6 ਜਨਵਰੀ ਨੂੰ ਰਾਜਧਾਨੀ ਵਾਸ਼ਿੰਗਟਨ ਦੇ ਕੈਪਿਟਲ ਹਿੱਲ ਹਿੰਸਾ ਹੋਈ ਸੀ, ਜਿਸ ਕਾਰਨ ਟਰੰਫ ਉੱਤੇ ਮਹਾਦੋਸ਼ ਲਾਉਣ ਦੀ ਵੀ ਗੱਲ ਕੀਤੀ ਜਾ ਰਹੀ ਸੀ । ਕੁਝ ਇਸੇ ਤਰ੍ਹਾਂ ਦੀ ਘਟਨਾ ਭਾਰਤ ਦੀ ਰਾਜਧਾਨੀ ਦਿੱਲੀ ਦੇ ਇਤਿਹਾਸਿਕ ਲਾਲ ਕਿਲ੍ਹਾ ਵਿਖੇ 26 ਜਨਵਰੀ ਨੂੰ ਹੋਈ। ਇਹ ਦੋਵੇ ਹਿੰਸਕ ਘਟਨਾਵਾਂ ਇੱਕੋ ਜਿਹੀਆਂ ਹਨ। ਦੋਹਾਂ ਮੁਲਕਾਂ ਦੀ ਮੀਡੀਆ ਇਹਨਾਂ ਦੋਹਾਂ ਘਟਨਾਵਾਂ ਨੂੰ ਸ਼ੈਅ ਦੇ ਕੇ ਕਰਵਾਈ (ਪ੍ਰਾਯੋਜਿਤ) ਹਿੰਸਾ ਦੱਸ ਰਿਹਾ ਹੈ । ਇਹ ਵੱਖਰੀ ਗੱਲ ਹੈ ਕਿ ਮੀਡੀਆ ਦਾ ਇੱਕ ਖ਼ਾਸ ਤਬਕਾ ਹੁਕਮਰਾਨਾਂ ਦੇ ਇਸ਼ਾਰੇ ‘ਤੇ ਗਲਤ ਤਸਵੀਰ ਪੇਸ਼ ਕਰ ਰਿਹਾ ਹੈ। ਪਰ ਇਹ ਵੀ ਹਕੀਕਤ ਹੈ ਕਿ ਝੂਠ ਅਤੇ ਜ਼ੁਲਮ ਜ਼ਿਆਦਾ ਸਮਾਂ ਨਹੀਂ ਟਿਕਦੇ। ਇਨਸਾਫ ਅਤੇ ਸੱਚਾਈ ਸਮਾਂ ਆਉਣ ‘ਤੇ ਹਰ ਇੱਕ ਦਾ ਹਿਸਾਬ ਕਰਦੇ ਹਨ।

Related News

ਬਰੈਂਪਟਨ ਅਤੇ ਮਿਸੀਸਾਗਾ ਪੁਲਿਸ ਦੀ ਵਰਦੀ ‘ਤੇ ਲੱਗਣਗੇ ਕੈਮਰੇ

Vivek Sharma

ਮਾਸਕ ਲਾਜ਼ਮੀ ਕਰਨ ‘ਤੇ ਓਕਾਨਾਗਨ ਦੇ ਲੋਕਾਂ ਦੀ ਮਿਲੀ-ਜੁਲੀ ਪ੍ਰਤਿਕ੍ਰਿਆ, ਜ਼ਿਆਦਾਤਰ ਨੇ ਦੱਸਿਆ ਸਹੀ ਫ਼ੈਸਲਾ

Vivek Sharma

BIG NEWS : ਵ੍ਹਾਈਟ ਹਾਊਸ ਦੇ ਬਾਹਰ ਫਾਈਰਿੰਗ, ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਟਰੰਪ ਨੂੰ ਕੱਢਿਆ ਗਿਆ ਸੁਰੱਖਿਅਤ

Vivek Sharma

Leave a Comment