channel punjabi
International News

ਆਬੂਧਾਬੀ ਵਿਖੇ ਭਾਰਤੀ ਮੂਲ ਦੇ ਗੁਰਪ੍ਰੀਤ ਸਿੰਘ ਦੀ ਚਮਕੀ ਕਿਸਮਤ, ਲਾਟਰੀ ਵਿੱਚ ਮਿਲੀ ਕਰੋੜਾਂ ਰੁਪਏ ਦੀ ਰਾਸ਼ੀ,

ਭਾਰਤੀ ਮੂਲ ਦੇ ਗੁਰਪ੍ਰੀਤ ਸਿੰਘ ਦੀ ਆਬੂ ਧਾਬੀ ਵਿੱਚ ਚੰਗੀ ਕਿਸਮਤ

ਲੋਟਰੀ ਟਿਕਟ ਰਾਹੀਂ 10 ਮਿਲਿਅਨ ਦਿਰਮ ਦਾ ਨਿਕਲਿਆ ਇਨਾਮ

ਆਬੂ ਧਾਬੀ: ਕਹਿੰਦੇ ਨੇ ਜਦੋਂ ਉੱਪਰ ਵਾਲਾ ਦਿਆਲ ਹੋ ਜਾਵੇ ਤਾਂ ਉਹ ਛੱਪਰ ਫਾੜ ਕੇ ਦਿੰਦਾ ਹੈ ‌। ਇਕ ਕਹਾਵਤ ਭਾਰਤੀ ਮੂਲ ਦੇ ਗੁਰਪ੍ਰੀਤ ਸਿੰਘ ਲਈ ਸਹੀ ਸਾਬਤ ਹੋਈ । ਭਾਰਤੀ ਮੂਲ ਦੇ ਦੁਬਈ ਨਿਵਾਸੀ ਗੁਰਪ੍ਰੀਤ ਸਿੰਘ ਦੀ ਬਿਗ ਟਿਕਟ ਆਬੂ ਧਾਬੀ ਲਾਟਰੀ ‘ਚ ਕਿਸਮਤ ਉਦੋਂ ਚਮਕ ਗਈ ਜਦੋਂ ਉਸਦਾ 10 ਮਿਲਿਅਨ ਦਿਰਮ ਦਾ ਇਨਾਮ ਨਿਕਲਿਆ। ਇਸ ਲਾਟਰੀ ਦਾ ਐਲਾਨ ਵੀਰਵਾਰ ਨੂੰ ਹੋਇਆ ਸੀ। ਉਸਨੇ 12 ਅਗਸਤ ਨੂੰ 067757 ਨੰਬਰ ਦੀ ਲਾਟਰੀ ਖਰੀਦੀ ਸੀ। ਦੱਸ ਦਈਏ ਕਿ ਇਕ ਦਿਰਹਮ ਦੀ ਕੀਮਤ ਭਾਰਤੀ ਕਰੰਸੀ ਦੇ ਕਰੀਬ 20 ਰੁਪਏ ਦੇ ਬਰਾਬਰ ਹੈ । ਲਾਟਰੀ ਬੰਪਰ ਦੀ ਰਾਸ਼ੀ ਭਾਰਤੀ ਕਰੰਸੀ ਅਨੁਸਾਰ ਦੋ ਕਰੋੜ ਰੁਪਏ ਦੇ ਕਰੀਬ ਬਣਦੀ ਹੈ ।

ਗੁਰਪ੍ਰੀਤ ਪਿਛਲੇ 30 ਸਾਲਾਂ ਤੋਂ ਦੁਬਾਈ ਦਾ ਵਸਨੀਕ ਹੈ ।ਉਹ ਦੁਬਾਈ ਪੰਜ ਸਾਲਾਂ ਦੀ ਉਮਰ ‘ਚ ਆਇਆ ਸੀ ਜਦੋਂ ਉਹ ਸਿਰਫ ਇੱਕ ਛੋਟਾ ਬੱਚਾ ਸੀ।ਜੇਤੂ ਗੁਰਪ੍ਰੀਤ ਦਾ ਕਹਿਣਾ ਹੈ ਕਿ ਉਹ ਮੇਗਾ ਮੰਨੀ ਜਿੱਤਣਾ ਉਸ ਲਈ ਅਵਿਸ਼ਵਾਸ਼ਯੋਗ ਗੱਲ ਹੈ। ਦੱਸ ਦੇਈਏ ਕਿ ਗੁਰਪ੍ਰੀਤ ਦੁਬਈ ‘ਚ ਇੱਕ ਆਈਟੀ ਇੰਜੀਨੀਅਰ ਹੈ। ਉਹ ਸ਼ਾਰਜਾਹ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿ ਰਿਹਾ ਹੈ।

Related News

ਓਂਟਾਰੀਓ ਪੁਲਿਸ ਨੇ 6 ਲੋਕਾਂ ‘ਤੇ ਮਨੁੱਖੀ ਤਸਕਰੀ ਦੇ ਲਗਾਏ ਦੋਸ਼

Rajneet Kaur

CERA ਦੁਆਰਾ ‘ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਐਵਾਰਡ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਗਿਆ ਸਨਮਾਨਿਤ

Rajneet Kaur

ਕੈਨੇਡਾ ਨੂੰ ਅਪ੍ਰੈਲ ਤੋਂ ਹਰ ਹਫ਼ਤੇ ਪ੍ਰਾਪਤ ਹੋਣਗੀਆਂ ਇਕ ਮਿਲੀਅਨ ਕੋਵਿਡ-19 ਟੀਕਾ ਖੁਰਾਕਾਂ : ਡੇਨੀ ਫੋਰਟਿਨ

Vivek Sharma

Leave a Comment