channel punjabi
International News

ਆਖ਼ਰਕਾਰ ਚੀਨ ਜਾਂਚ ਲਈ ਹੋਇਆ ਤਿਆਰ,WHO‌ ਨੂੰ ਕਰੇਗਾ ਸਹਿਯੋਗ

ਬੀਜਿੰਗ : ਕੋਰੋਨਾ ਵਾਇਰਸ ਦਾ ਮੁੱਢ ਮੰਨੇ ਜਾਂਦੇ ਚੀਨ ਨੇ ਜਾਂ ਚ ਵਾਸਤੇ ਆਪਣੀ ਸਹਿਮਤੀ ਦੇ ਦਿੱਤੀ ਹੈ । ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਦੀ ਸ਼ੁਰੂਆਤ ਦਾ ਪਤਾ ਲਾਉਣ ਦੀਆਂ ਗਲੋਬਲ ਕੋਸ਼ਿਸ਼ਾਂ ’ਚ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਮਦਦ ਕਰਨ ਨੂੰ ਤਿਆਰ ਹੈ। ਦੁਨੀਆ ’ਚ ਮਹਾਮਾਰੀ ਫੈਲਣ ਨੂੰ ਲੈ ਕੇ ਚੀਨ ਇਸ ਲਈ ਸਵਾਲਾਂ ਦੇ ਘੇਰੇ ’ਚ ਹੈ ਕਿਉਂਕਿ ਤਮਾਮ ਮਾਹਰ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨੀ ਸ਼ਹਿਰ ਵੁਹਾਨ ਨੂੰ ਮੰਨਦੇ ਹਨ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਚੀਨ ਨੇ ਸਮੇਂ ਰਹਿੰਦੇ ਖਤਰਨਾਕ ਵਾਇਰਸ ਦੇ ਬਾਰੇ ’ਚ ਲੋੜੀਂਦੀ ਜਾਣਕਾਰੀ ਉਪਲੱਬਧ ਨਹੀਂ ਕਰਵਾਈ।

ਵਾਇਰਸ ਦੀ ਸ਼ੁਰੂਆਤ ਦਾ ਪਤਾ ਲਾਉਣ ’ਚ ਮਦਦ ਕਰਨ ਸੰਬੰਧੀ ਚੀਨ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਮਾਹਰ ਮੱਧ ਚੀਨੀ ਸ਼ਹਿਰ ਦਾ ਦੌਰਾ ਕਰਨ ਦੀ ਤਿਆਰੀ ਕਰ ਰਹੇ ਹਨ। ਬੀ.ਬੀ.ਸੀ. ਨੇ ਡਬਲਯੂ.ਐੱਚ.ਓ. ਦੇ ਹਵਾਲੇ ਤੋਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਹਿਤ ਏਜੰਸੀ ਦੀ 10 ਮੈਂਬਰੀ ਟੀਮ ਕੋਰੋਨਾ ਵਾਇਰਸ ਦੀ ਸ਼ੁਰੂਆਤੀ ਜਾਂਚ ਕਰਨ ਅਗਲੇ ਮਹੀਨੇ ਵੁਹਾਨ ਸ਼ਹਿਰ ਦਾ ਦੌਰਾ ਕਰੇਗੀ।

ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਮੀਡੀਆ ਬ੍ਰੀਫਿੰਗ ’ਚ ਇਸ ਦੇ ਬਾਰੇ ’ਚ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਡਬਲਯੂ.ਐੱਚ.ਓ. ਨੇ ਵੀ ਚੀਨ ਨੂੰ ਕੋਰੋਨਾ ਵਾਇਰਸ ਦੀ ਸ਼ੁਰੂਆਤ ਦਾ ਪਤਾ ਲਾਉਣ ਸੰਬੰਧੀ ਗਲੋਬਲੀ ਕੋਸ਼ਿਸ਼ਾਂ ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਇਰਸ ਦੇ ਬਾਰੇ ’ਚ ਪਤਾ ਲਾਉਣ ਦੀਆਂ ਗਲੋਬਲੀ ਕੋਸ਼ਿਸ਼ਾਂ ’ਚ ਵਿਸ਼ਵ ਸਿਹਤ ਸੰਗਠਨ ਦੀ ਮਦਦ ਕਰਨ ਨੂੰ ਤਿਆਰ ਹੈ।

Related News

ਬਰੈਂਪਟਨ ਪੁਲਿਸ ਨੇ ਡਾਕਾ ਮਾਰਨ ਅਤੇ ਕਾਰ ਜੈਕਿੰਗ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Rajneet Kaur

ਵ੍ਹਾਈਟ ਰਾਕ ਲਾਂਗ ਟਰਮ ਕੇਅਰ ਹੋਮ ‘ਚ ਸ਼ਨੀਵਾਰ ਨੂੰ 23 ਵਸਨੀਕਾਂ ਅਤੇ 16 ਸਟਾਫ ਦੀ ਕੋਵਿਡ 19 ਰਿਪੋਰਟ ਆਈ ਪਾਜ਼ੀਟਿਵ

Rajneet Kaur

ਪਾਕਿਸਤਾਨ ਦਾ ਅੱਤਵਾਦੀ ਚਿਹਰਾ ਮੁੜ ਹੋਇਆ ਬੇਨਕਾਬ, ਹੁਣ ਆਮ ਲੋਕ ਵੀ ਪੁੱਛ ਰਹੇ ਨੇ ਪਾਕਿਸਤਾਨ ਸਰਕਾਰ ਤੋਂ ਸਵਾਲ

Vivek Sharma

Leave a Comment